27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

‘ ਫੁਲਕਾਰੀ ਵੂਮੈਨ ਆਫ਼ ਜਲੰਧਰ ’ ਵਲੋਂ ਔਰਤਾਂ ਦੀ ਸਿਹਤ ਸੰਬੰਧੀ ਜਾਗਰੂਕਤਾ ਸਮਾਗਮ

ਜਲੰਧਰ, 25 ਅਗਸਤ (ਸਟਾਫ ਰਿਪੋਰਟਰ)-‘ਫੁਲਕਾਰੀ ਵੂਮੈਨ ਆਫ਼ ਜਲੰਧਰ’ ਵਲੋਂ ਮਹਿਲਾਵਾਂ ਦੀ ਹਾਰਮੋਨਲ ਸਿਹਤ ਅਤੇ ਸਮੁੱਚੀ ਤੰਦਰੁਸਤੀ ਸੰਬੰਧੀ ਸਥਾਨਕ ਇਕ ਹੋਟਲ ਵਿਖੇ ‘ਹਾਰਮੋਨਜ਼, ਹਸਲ ਐਂਡ ਹੈਪੀਨੈੱਸ’ ਵਿਸ਼ੇ ’ਤੇ ਇੱਕ ਜਾਣਕਾਰੀ ਭਰਪੂਰ ਅਤੇ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਹਾਰਮੋਨਲ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਵਿਸ਼ੇ ਸਬੰਧੀ ਖੁੱਲ੍ਹੀ ਗੱਲਬਾਤ ਲਈ ਇੱਕ ਸਾਰਥਕ ਮੰਚ ਮੁਹੱਈਆ ਕਰਵਾਉਣਾ ਸੀ ।

ਅਜੀਤ ਡੈਸਕ 27-08-2026
ਜਲੰਧਰ, 25 ਅਗਸਤ (ਸਟਾਫ ਰਿਪੋਰਟਰ)-‘ਫੁਲਕਾਰੀ ਵੂਮੈਨ ਆਫ਼ ਜਲੰਧਰ’ ਵਲੋਂ ਮਹਿਲਾਵਾਂ ਦੀ ਹਾਰਮੋਨਲ ਸਿਹਤ ਅਤੇ ਸਮੁੱਚੀ ਤੰਦਰੁਸਤੀ ਸੰਬੰਧੀ ਸਥਾਨਕ ਇਕ ਹੋਟਲ ਵਿਖੇ ‘ਹਾਰਮੋਨਜ਼, ਹਸਲ ਐਂਡ ਹੈਪੀਨੈੱਸ’ ਵਿਸ਼ੇ ’ਤੇ ਇੱਕ ਜਾਣਕਾਰੀ ਭਰਪੂਰ ਅਤੇ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਹਾਰਮੋਨਲ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਵਿਸ਼ੇ ਸਬੰਧੀ ਖੁੱਲ੍ਹੀ ਗੱਲਬਾਤ ਲਈ ਇੱਕ ਸਾਰਥਕ ਮੰਚ ਮੁਹੱਈਆ ਕਰਵਾਉਣਾ ਸੀ । ਇਸ ਮੌਕੇ ਪ੍ਰਸਿੱਧ ਬੁਲਾਰੀ ਤੇ ‘ਸ਼ੀ ਦਾ ਪੀਪਲ’ ਅਤੇ ‘ਗਾਇਤਰੀ’ ਦੀ ਸੰਸਥਾਪਕ ਮੈਡਮ ਸ਼ੈਲੀ ਚੋਪੜਾ ਨੇ ਮਹਿਲਾਵਾਂ ਦੀ ਸਰੀਰਕ, ਭਾਵਨਾਤਮਕ ਅਤੇ ਮਾਨਸਿਕ ਸਿਹਤ ’ਤੇ ਹਾਰਮੋਨਲ ਤਬਦੀਲੀਆਂ ਦੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਸਮਾਗਮ ਦੀ ਅਗਵਾਈ ਸਮਾਗਮ ਦੀ ਚੇਅਰਪਰਸਨ ਸ੍ਰੀਮਤੀ ਅਕਸ਼ਿਮਾ ਮਹਾਜਨ ਅਤੇ ਸ੍ਰੀਮਤੀ ਸਵਾਤੀ ਕਟਿਆਲ ਨੇ ਕੀਤੀ । ਇਸ ਮੌਕੇ ‘ਫੁਲਕਾਰੀ’ ਦੀ ਚੇਅਰਪਰਸਨ ਸ੍ਰੀਮਤੀ ਮੋਨਲ ਕਲਸੀ ਨੇ ਸੰਸਥਾ ਦੀ ਸਮੁੱਚੀ ਮੈਨੇਜਿੰਗ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਾਈਸ ਚੇਅਰਪਰਸਨ ਸ੍ਰੀਮਤੀ ਰਿੰਕੂ ਅਗਰਵਾਲ, ਸਕੱਤਰ ਸ੍ਰੀਮਤੀ ਕਾਵੇਰੀ ਕਲਸੀ ਅਤੇ ਸ੍ਰੀਮਤੀ ਮਨਿੰਦਰ ਭਾਈਜ਼ਾਦਾ, ਖਜ਼ਾਨਚੀ ਸ੍ਰੀਮਤੀ ਮਿੰਨੀ ਚੁੱਘ ਅਤੇ ਸ੍ਰੀਮਤੀ ਦੀਪਾਲੀ ਗੁਪਤਾ ਤੋਂ ਇਲਾਵਾ ਸੋਸ਼ਲ ਮੀਡੀਆ ਅਤੇ ਪੀ.ਆਰ. ਮੁਖੀ ਸ੍ਰੀਮਤੀ ਉਪਮਾ ਜੈਨ ਅਤੇ ਸ੍ਰੀਮਤੀ ਸੀਮਾ ਸੋਢੀ ਦਾ ਵਿਸ਼ੇਸ਼ ਧੰਨਵਾਦ ਕੀਤਾ । ਸਮਾਗਮ ਵਿੱਚ ਫੁਲਕਾਰੀ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇੰਟਰਐਕਟਿਵ ਸੈਸ਼ਨ ਦੌਰਾਨ ਮਹਿਲਾਵਾਂ ਨੂੰ ਹਾਰਮੋਨਲ ਸਿਹਤ ਨਾਲ ਜੁੜੇ ਆਪਣੇ ਸਵਾਲ ਅਤੇ ਚਿੰਤਾਵਾਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ।
ਪਿਛਲੀ ਖ਼ਬਰ ਜੇ . ਪੀ . ਨਗਰ ਤੋਂ ਲੈ ਕੇ ਟਰਾਂਸਪੋਰਟ ਨਗਰ ਤੱਕ ਹਟਾਏ ਕਬਜ਼ੇ ਅਗਲੀ ਖ਼ਬਰ ਮੁਸਲਿਮ ਭਾਈਚਾਰੇ ਨੇ ਜਸ਼ਨ - ਏ - ਈਦ ਮਿਲਾਦ ਉਨ ਨਬੀ ਦੇ ਮੌਕੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਵੱਡੀ ਗਿਣਤੀ ’ਚ ਰਾਜਨੀਤਿਕ ਅਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।