ਸ਼ਾਹਕੋਟ, 16 ਅਗਸਤ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਤਹਿਸੀਲ ਕੰਪਲੈਕਸ ਸ਼ਾਹਕੋਟ ਦੀ ਗਰਾਊਂਡ ਵਿਖੇ ਸਬ-ਡਵੀਜ਼ਨ ਪੱਧਰ ’ਤੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਸਮਾਗਮ ਬੜ੍ਹੀ ਹੀ ਧੂਮ-ਧਾਮ ਤੇ ਉਤਸ਼ਾਹ ਨਾਲ ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ ਤੇ ਨਾਇਬ ਤਹਿਸੀਲਦਾਰ ਲੋਹੀਆਂ ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਐੱਸ.ਡੀ.ਐੱਮ ਸ਼ਾਹਕੋਟ ਆਦਿਤਿਆ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਮੁੱਖ ਮਹਿਮਾਨ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਡੀ.ਐੱਸ.ਪੀ ਸ਼ਾਹਕੋਟ ਸਰਵਣ ਸਿੰਘ ਬੱਲ, ਹਰਜਿੰਦਰ ਸਿੰਘ ਸੀਚੇਵਾਲ ਹਲਕਾ ਸੰਗਠਨ ਇੰਚਾਰਜ, ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਵਾਤਾਵਰਨ ਪ੍ਰੇਮੀ, ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ‘ਆਪ’ ਰਜਿੰਦਰ ਸਿੰਘ ਭੁੱਲਰ ਤੇ ਬੀਬੀ ਰਣਜੀਤ ਕੌਰ ਡਾਇਰੈਕਟਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਐੱਸ.ਡੀ.ਐੱਮ ਆਦਿਤਿਆ ਗੁਪਤਾ ਨੇ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਉਪਰੰਤ ਪੁਲਿਸ ਦੀ ਪਰੇਡ ਦਾ ਨਿਰੀਖਣ ਕੀਤਾ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੇ ਐੱਨ.ਸੀ.ਸੀ ਕੈਡਿਟਸ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਐੱਸ.ਡੀ.ਐੱਮ ਗੁਪਤਾ ਵਲੋਂ ਰਾਸ਼ਟਰ ਦੇ ਨਾਂਅ ਸੰਦੇਸ਼ ਦਿੱਤਾ ਗਿਆ ਤੇ ਸੂਬਾ ਸਰਕਾਰ ਦੀਆਂ ਸਕੀਮਾਂ ਬਾਰੇ ਚਾਨਣਾ ਵੀ ਪਾਇਆ ਗਿਆ। ਇਸ ਮੌਕੇ ਅਸਮਾਨ ਵਿਚ ਗੁਬਾਰੇ ਵੀ ਛੱਡੇ ਗਏ। ਇਸ ਮੌਕੇ ਵੱਖ-ਵੱਖ ਸਕੂਲਾਂ ਬੱਚਿਆਂ ਵਲੋਂ ਭੰਗੜਾ, ਗਿੱਧਾ, ਕੋਰੀਓਗ੍ਰਾਫ਼ੀ ’ਤੇ ਹੋਰ ਦੇਸ਼ ਭਗਤੀ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ ਗਿਆ। ਇਸ ਮੌਕੇ ਐੱਸ.ਡੀ.ਐੱਮ ਸ਼ਾਹਕੋਟ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ ਤੇ ਲੋੜਵੰਦਾਂ ਨੂੰ ਵੀਲ੍ਹ ਚੇਅਰਾਂ ਵੀ ਭੇਟ ਕੀਤੀਆਂ ਗਈਆਂ। ਇਸ ਮੌਕੇ ਐੱਸ.ਡੀ.ਐੱਮ ਆਦਿਤਿਆ ਗੁਪਤਾ, ‘ਆਪ’ ਹਲਕਾ ਇੰਚਾਰਜ ਪਿੰਦਰ ਪੰਡੋਰੀ, ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਤੇ ਡੀ.ਐੱਸ.ਪੀ ਸਰਵਣ ਸਿੰਘ ਬੱਲ ਵਲੋਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ, ਸੰਸਥਾਵਾਂ ਦੇ ਨੁਮਾਇੰਦਿਆਂ, ਪੋ੍ਰਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦਾ ਯਾਦਗਾਰੀ ਚਿੰਨ੍ਹ ਤੇ ਪ੍ਰਸੰਸਾ ਪੱਤਰਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਰਾਸ਼ਟਰੀ ਗਾਣ ਤੋਂ ਬਾਅਦ ਸਮਾਗਮ ਦੀ ਸਮਾਪਤੀ ਹੋਈ। ਸੈਂਟਰ ਹੈੱਡ ਟੀਚਰ ਸੁਰਿੰਦਰ ਵਿੱਗ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਚਲਾਈ। ਇਸ ਮੌਕੇ ਬਲਾਕ ਸੰਮਤੀ ਸ਼ਾਹਕੋਟ ਦੀ ਚੇਅਰਪਰਸਨ ਰਮਨਦੀਪ ਕੌਰ, ਬੀ.ਡੀ.ਪੀ.ਓ ਬਲਜੀਤ ਸਿੰਘ ਬੱਗਾ, ਕਾਰਜ ਸਾਧਕ ਅਫ਼ਸਰ ਜਗਤਾਰ ਸਿੰਘ, ਤਜਿੰਦਰ ਕੁਮਾਰ ਸਕੱਤਰ ਮਾਰਕੀਟ ਕਮੇਟੀ, ਐੱਸ.ਐੱਚ.ਓ ਇੰਸ: ਅਮਨ ਸੈਣੀ, ਗੁਰਪ੍ਰੀਤ ਸਿੰਘ ਮਠਾੜੂ ਚੇਅਰਮੈਨ ਰਾਮਗੜ੍ਹੀਆ ਵੈੱਲਫ਼ੇਅਰ ਬੋਰਡ, ਅਨਿਲ ਅਗਰਵਾਲ ਚੇਅਰਮੈਨ ਵਪਾਰੀ ਕਮਿਸ਼ਨ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਸ਼ਾਹਕੋਟ, ਜਸਵੀਰ ਸਿੰਘ ਜਲਾਲਪੁਰੀ ਚੇਅਰਮੈਨ ਮਹਿਤਪੁਰ, ਜਗਜੋਤ ਸਿੰਘ ਆਹਲੂਵਾਲੀਆ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਨੰਬਰਦਾਰ ਦਸੌਂਦਾ ਸਿੰਘ ਬਿੱਲੀ ਬੜੈਚ, ਗਗਨਦੀਪ ਸਿੰਘ ਜੌੜਾ ਐੱਮ.ਸੀ, ਪ੍ਰਿੰਸੀਪਲ ਜਸਪਾਲਜੀਤ ਕੌਰ, ਸ਼੍ਰੀਮਤੀ ਬਲਵਿੰਦਰ ਕੌਰ ਹੰਸ, ਸਰਬਜੀਤ ਸਿੰਘ ਸਰਪੰਚ ਨਵਾਂ ਕਿਲ੍ਹਾ, ਜੋਗਾ ਸਿੰਘ ਸਰਪੰਚ ਚੱਕ ਚੇਲਾ, ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ, ਬੀ.ਪੀ.ਈ.ਓ ਵਿਜੈ ਨਰੂਲਾ, ਬਲਕਾਰ ਸਿੰਘ ਫੂਡ ਸਪਲਾਈ ਇੰਸਪੈਕਟਰ, ਰਣਜੀਤ ਸਿੰਘ ਰਾਣਾ ਸਰਪੰਚ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਬੀ.ਪੀ.ਈ.ਓ ਰਾਮੇਸ਼ਵਰ ਚੰਦਰ ਲਾਡੀ, ਦਿਆਲਾ ਗਿੱਲ, ਪੂਰਨ ਸਿੰਘ ਤਹਿਸੀਲ ਸਹਾਇਕ, ਸੁਪਰਡੈਂਟ ਮਹੇਸ਼, ਸੁਰਜੀਤ ਸਿੰਘ ਸੀਨੀਅਰ ਸਹਾਇਕ, ਮੁਖਤਿਆਰ ਸਿੰਘ ਥਿੰਦ ਰੀਡਰ, ਅਰਵਿੰਦਰ ਸਿੰਘ ਬਿੱਲ ਕਲਰਕ, ਰਣਜੀਤ ਸਿੰਘ ਡੀ.ਪੀ.ਈ ਫੁੱਲਵਾੜੀ ਸਕੂਲ, ਲੈਕ: ਅੰਮ੍ਰਿਤਪਾਲ ਸਿੰਘ, ਗੁਰਇਕਬਾਲ ਸਿੰਘ ਕਲਰਕ, ਸੁਰਜੀਤ ਸਿੰਘ ਸਰਪੰਚ ਐਦਲਪੁਰ, ਕੁਲਦੀਪ ਸਿੰਘ ਮਿਗਲਾਨੀ, ਕੁਲਦੀਪ ਸਿੰਘ ਦੀਦ, ਬਲਜਿੰਦਰ ਸਿੰਘ ਖਿੰਡਾ, ਪਰਮਵੀਰ ਸਿੰਘ ਪੰਮਾ, ਹੈੱਡਟੀਚਰ ਜਤਿੰਦਰ ਅਰੋੜਾ, ਮਾ: ਕੁਲਦੀਪ ਸਚਦੇਵਾ, ਮਾ: ਭੁਪਿੰਦਰਜੀਤ ਆਦਿ ਹਾਜ਼ਰ ਸਨ।
ਆਦਮਪੁਰ ਵਿਖੇ ਐਸ.ਡੀ.ਐਮ ਨੇ ਲਹਿਰਾਇਆ ਰਾਸ਼ਟਰੀ ਝੰਡਾ
ਆਦਮਪੁਰ, ( ਹਰਪ੍ਰੀਤ ਸਿੰਘ, ਰਮਨ ਦਵੇਸਰ )- ਵਿਧਾਨ ਸਭਾ ਹਲਕਾ ਆਦਮਪੁਰ ਦੇ ਸਕੂਲ ਆਫ਼ ਐਮੀਨੈਂਸ ਆਦਮਪੁਰ ਵਿਖੇ 15 ਅਗਸਤ ਦਾ ਆਜ਼ਾਦੀ ਦਿਹਾੜਾ ਪੂਰੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਇੰਚਾਰਜ ਪਵਨ ਕੁਮਾਰ ਟੀਨੂ ਦੀ ਅਗਵਾਈ ਹੇਠ ਲਾਲ ਵਿਸ਼ਵਾਸ ਬੈਂਸ ਆਦਮਪੁਰ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਉਪਰੰਤ ਉਨ੍ਹਾਂ ਨੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਲੱਭ-ਪੱਥ ਰੰਗਾ-ਰੰਗ ਕਲਚਰਲ ਪ੍ਰੋਗਰਾਮ ਅਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵਲੋਂ ਆਜ਼ਾਦੀ ਦਿਹਾੜੇ ਦੇ ਸ਼ੁਭ ਅਵਸਰ ‘ਤੇ ਆਪਣੇ ਸੰਬੋਧਨ ਦੌਰਾਨ ਪਵਨ ਕੁਮਾਰ ਟੀਨੂ ਨੇ ਆਜ਼ਾਦੀ ਦੇ ਮਹਾਨ ਸ਼ਹੀਦਾਂ ਅਤੇ ਸੰਗਰਾਮੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, “ਸਾਡੀ ਆਜ਼ਾਦੀ ਅਣਗਿਣਤ ਕੁਰਬਾਨੀਆਂ ਦਾ ਨਤੀਜਾ ਹੈ। ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ, ਦਲਜੀਤ ਸਿੰਘ ਮਿਨਹਾਸ ਚੇਅਰਮੈਨ ਬਲਾਕ ਸੰਮਤੀ ਆਦਮਪੁਰ, ਹਰਕੀਤ ਸਿੰਘ ਨਿੱਝਰ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ, ਸੰਗਠਨ ਇੰਚਾਰਜ ਪਰਮਜੀਤ ਪੰਮਾ,ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਬਰਕਤ ਰਾਮ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ, ਕਮਲਜੀਤ ਸਲਾਲਾ ਵਾਈਸ ਚੇਅਰਮੈਨ,ਰਾਜ ਕੁਮਾਰ ਰਾਜਾ ਪ੍ਰਧਾਨ ਨਗਰ ਕੌਂਸਲ ਭੋਗਪੁਰ, ਲਖਬੀਰ ਸਿੰਘ ਹਜਾਰਾ,ਜਸਦਿਆਲ ਸਿੰਘ, ਸਰਬਜੀਤ ਹੈਪੀ ਪਧਿਆਣਾ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਤਹਿਸੀਲਦਾਰ ਮੱਖਣ ਸਿੰਘ, ਅੰਕੁਸ਼ ਸਿੰਘ ਨਾਇਬ ਤਹਿਸੀਲਦਾਰ, ਬੀਡੀਪੀਓ ਗੁਰਪ੍ਰੀਤ ਸਿੰਘ, ਬਿੰਦਾ ਗਰੇਵਾਲ ਵਾਈਸ ਪ੍ਰਧਾਨ, ਕੰਨੂ ਵਾਈਸ ਪ੍ਰਧਾਨ, ਜੋਗਿੰਦਰ ਪਾਲ, ਅਮਰੀਕ ਸਿੰਘ, ਪਵਿੱਤਰ ਸਿੰਘ, ਵਿਕਰਮ ਬੱਧਣ ਦਵਿੰਦਰ ਸੂਰੀ, ਰੀਨਾ, ਆਸ਼ਾ ਰਾਣੀ,ਸੁਮਿੱਤਰਾਂ ਦੇਵੀ ਸਮੂਹ ਕੌਂਸਲਰ, ਹਨੀ ਭੱਟੀ, ਸੁਖਵਿੰਦਰ ਬੱਲਾ ਬਲਾਕ ਪ੍ਰਧਾਨ, ਆਕਾਸ਼ਦੀਪ ਆਸ਼ੂ ਬਲਾਕ ਪ੍ਰਧਾਨ, ਰਕੇਸ਼ ਅਗਰਵਾਲ, ਰਣਜੀਤ ਸਿੰਘ ਚੋਮੋ, ਅਮਰੀਕ ਲਾਲ ਬਲਾਕ ਪ੍ਰਧਾਨ, ਹਰਜੀਤ ਸਿੰਘ ਪਰਹਾਰ,ਲਖਬੀਰ ਸਿੰਘ ਸਾਰੋਵਾਦ, ਬਲਜੀਤ ਸਿੰਘ ਪਧਿਆਣਾ, ਬੂਟਾ ਸਿੰਘ ਕਾਲਰਾ, ਮੰਗਾ ਰਾਮ ਕੁਆਡੀਨੇਟਰ, ਮਦਨ ਸਿੰਘ ਜ਼ਿਲਾ ਸੈਕਟਰੀ, ਬਲਵਿੰਦਰ ਭੰਡਾਰੀ ਪ੍ਰਧਾਨ, ਸੁਖਦੇਵ ਰਾਜ ਕੌਂਸਲਰ ਭੋਗਪੁਰ, ਗੁਰਜੀਤ ਸਿੰਘ ਚੇਅਰਮੈਨ ਭੋਗਪੁਰ, ਰਮੇਸ਼ ਚੰਦਰ ਭੋਗਪੁਰ, ਪ੍ਰਿੰਸੀਪਲ ਰਾਮ ਆਸਰਾ, ਲੈਕਚਰਾਰ ਬਲਜੀਤ ਸਿੰਘ, ਗੁਰਿੰਦਰ ਸਿੰਘ ਕਡਿਆਣਾ ਲੈਕਚਰਾਰ, ਪ੍ਰਿੰਸੀਪਲ ਰਜਿੰਦਰ ਕੁਮਾਰ, ਪੁਸ਼ਪਿੰਦਰ ਪਿੰਕੀ, ਐਸ ਐਚ ਓ ਪੰਕਜ ਕੁਮਾਰ, ਡੀਐਸਪੀ ਰਜੀਵ ਕੁਮਾਰ ਆਦਮਪੁਰ ਸਮੂਹ ਸਕੂਲ ਸਟਾਫ ਅਤੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮ ਵੱਡੀ ਗਿਣਤੀ ਵਿਚ ਹਾਜ਼ਰ ਹੋਏ।
ਸਟੇਟ ਪਬਲਿਕ ਸਕੂਲ ਨਕੋਦਰ ਵਿਚ ਸੁਤੰਤਰਤਾ ਦਿਵਸ ਮਨਾਇਆ
ਨਕੋਦਰ, (ਗੁਰਵਿੰਦਰ ਸਿੰਘ)-ਸਟੇਟ ਪਬਲਿਕ ਨਕੋਦਰ ਵਿਚ 80ਵਾਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਰੋਹਿਤ ਠਾਕੁਰ ਦੁਆਰਾ ਸਕੂਲ ਵਿਚ ਤਿਰੰਗਾ ਝੰਡਾ ਲਹਿਰਾਇਆ ਗਿਆ। ਉਪਰੰਤ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਤੇ ਨਾਚ ਆਦਿ ਪੇਸ਼ ਕੀਤੇ ਗਏ। ਨਰਸਰੀ ਵਿਭਾਗ ਵਿਚ ਵੀ ਵਿਸ਼ੇਸ਼ ਪ੍ਰਾਰਥਨਾ ਸਭਾ ਕੀਤੀ ਗਈ । ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ‘ਤੇ ਅਧਾਰਿਤ ਕਵਿਤਾਵਾਂ, ਗੀਤ ਅਤੇ ਨਾਚ ਪੇਸ਼ ਕੀਤੇ ਗਏ। ਇਸ ਮੌਕੇ ‘ਤੇ ਵਿਦਿਆਰਥੀਆਂ ਨੇ ‘ਨੈਸ਼ਨਲ ਫਲੈਗ ਮੇਕਿੰਗ’ ਗਤੀਵਿਧੀ ਵਿਚ ਭਾਗ ਲੈ ਕੇ ਬਹੁਤ ਸੁੰਦਰ ਰਾਸ਼ਟਰੀ ਝੰਡੇ ਬਣਾਏ। ਇਸ ਤੋਂ ਇਲਾਵਾ ਫੈਂਸੀ ਡਰੈਸ ਪ੍ਰਤੀਯੋਗਤਾ ਕਰਵਾਈ ਗਈ ਜਿਸ ਦਾ ਵਿਸ਼ਾ ਸੀ-ਫਰੀਡਮ ਫਾਈਟਰ, ਕਮਿਊਨਿਟੀ ਹੈਲਪਰਸ। ਇਸ ਮੌਕੇ ‘ਤੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ- ਪ੍ਰਧਾਨ ਡਾਕਟਰ ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ ਅਤੇ ਡਾਇਰੈਕਟਰ ਡਾ. ਰਿਤੂ ਭਨੋਟ ਦੁਆਰਾ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ।
ਨਗਰ ਪੰਚਾਇਤ ਮਹਿਤਪੁਰ ਵਿਖੇ
ਮਹਿਤਪੁਰ, (ਲਖਵਿੰਦਰ ਸਿੰਘ)-ਨਗਰ ਪੰਚਾਇਤ ਮਹਿਤਪੁਰ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ। ਜਿਸ ਦੌਰਾਨ ਸ਼੍ਰੀਮਤੀ ਪ੍ਰਵੀਨ ਮਹਿਤਾ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਵੱਖ-ਵੱਖ ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਦਾ ਗੁਣਗਾਨ ਗਾਇਆ ਗਿਆ। ਆਜ਼ਾਦੀ ਸਬੰਧੀ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਥਾਣਾ ਮਹਿਤਪੁਰ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਕਸ਼ਮੀਰੀ ਲਾਲ ਵਾਈਸ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ,ਸੰਦੀਪ ਮਰੋਕ ਕੌਂਸਲਰ, ਬਲਵਿੰਦਰ ਕੁਮਾਰ ਕੌਂਸਲਰ, ਤਜਿੰਦਰ ਸਿੰਘ ਕੌਂਸਲਰ, ਜਗਦੀਪ ਸਿੰਘ ਕੌਂਸਲਰ, ਰਮੇਸ਼ ਵਰਮਾ, ਰਕੇਸ਼ ਮਹਿਤਾ, ਜਰਨੈਲ ਸਿੰਘ, ਚੰਦਨ ਦੀਪ, ਪ੍ਰਸ਼ੋਤਮ ਲਾਲ, ਕਮਲ ਕਿਸ਼ੋਰ, ਨਿਰਮਲ ਸਿੰਘ, ਗੁਰਜੀਤ ਸਿੰਘ ਕੌਂਸਲਰ, ਕ੍ਰਾਂਤੀਜੀਤ ਸਿੰਘ, ਪੰਕਜ ਬਾਲੀ, ਟੋਨੀ ਅਨੇਜਾ, ਸ਼ੀਲਾ ਬਾਵਾ, ਐਸ.ਐਚ.ਓ ਮਹਿਤਪੁਰ ਬਲਵਿੰਦਰ ਸਿੰਘ, ਜਨਕ ਰਾਜ, ਅਤੇ ਦਫ਼ਤਰੀ ਸਟਾਫ ਜਗਤਾਰ ਸਿੰਘ ਕਾਰਜ ਸਾਧਕ ਅਫਸਰ, ਨਿਰਦੋਸ਼ ਕੁਮਾਰ ਇੰਸਪੈਕਟਰ, ਸੌਰਵ ਕੁਮਾਰ ਜੋਸ਼ੀ, ਸਤਨਾਮ ਲਾਲ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਚਰਨਜੀਤ ਸਿੰਘ, ਹਰੀਪਾਲ, ਜਸਵਿੰਦਰ ਬਾਲੀ, ਸੁਨੀਤਾ,ਸੰਦੀਪ, ਬਲਵਿੰਦਰ, ਸ਼ਹਿਰ ਦੇ ਸਾਰੇ ਮੋਹਤਵਾਰ ਅਤੇ ਸ਼ਹਿਰ ਦੇ ਹੋਰ ਕੌਂਸਲਰ ਆਦਿ ਹਾਜ਼ਰ ਸਨ।
ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਵਿਚ ਮਨਾਇਆ ਆਜ਼ਾਦੀ ਦਿਵਸ
ਨਕੋਦਰ, (ਗੁਰਵਿੰਦਰ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਵਲੋਂ ਭਾਰਤ ਦਾ ਆਜ਼ਾਦੀ ਦਿਵਸ ਬੇਹੱਦ ਉਤਸ਼ਾਹ, ਦੇਸ਼-ਭਗਤੀ ਦੀ ਭਾਵਨਾ ਅਤੇ ਏਕਤਾ ਤੇ ਮਾਣ ਦੀ ਡੂੰਘੀ ਭਾਵਨਾ ਨਾਲ ਮਨਾਇਆ ਗਿਆ। ਇਸ ਸਾਲ ਦਾ ਜਸ਼ਨ ਹੋਰ ਵੀ ਵਿਸ਼ੇਸ਼ ਰਿਹਾ, ਕਿਉਂਕਿ ਸਕੂਲ ਨੇ ਨਕੋਦਰ ਵਿਚ ਸਿੱਖਿਆ ਦੇ ਖੇਤਰ ਵਿਚ ਉੱਤਮਤਾ ਦੇ 10 ਸ਼ਾਨਦਾਰ ਸਾਲ ਪੂਰੇ ਹੋਣ ਦਾ ਮਾਣ ਵੀ ਮਨਾਇਆ । ਸਮਾਗਮਾਂ ਦੀ ਸ਼ੁਰੂਆਤ ਰੋਮਾਂਚਕ ਅੰਤਰ-ਸਕੂਲ ਮੇਲੇ ‘ਜਸ਼ਨ-ਏ-ਆਜ਼ਾਦੀ’ ਨਾਲ ਹੋਈ, ਜਿਸ ਵਿਚ ਨੇੜਲੇ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਤੋਂ ਬਾਅਦ ਆਜ਼ਾਦੀ ਦਿਵਸ ਦਾ ਜਸ਼ਨ ਮਨਾਇਆ ਗਿਆ, ਜਿਸ ਨੇ ਸਮੂਹ ਸਮਾਰੋਹ ਨੂੰ ਹੋਰ ਵੀ ਰੰਗੀਨ ਅਤੇ ਜੀਵੰਤ ਬਣਾ ਦਿੱਤਾ। 15 ਅਗਸਤ ਨੂੰ ਹੋਏ ਸ਼ਾਨਦਾਰ ਆਜ਼ਾਦੀ ਦਿਵਸ ਸਮਾਰੋਹ ਦੀ ਸ਼ੁਰੂਆਤ ਮਾਣ-ਸਨਮਾਨ ਨਾਲ ਭਰੇ ਝੰਡਾ ਲਹਿਰਾਉਣ ਦੇ ਸਮਾਰੋਹ ਨਾਲ ਹੋਈ । ਝੰਡਾ ਲਹਿਰਾਉਣ ਤੋਂ ਬਾਅਦ ਮਾਰਚ ਪਾਸਟ ਹੋਇਆ, ਜਿਸ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਰਾਸ਼ਟਰੀ ਮਾਣ ਦੀ ਝਲਕ ਦਿਖਾਈ ਦਿੱਤੀ।
ਲੜੋਆ ’ਚ ਮਨਾਇਆ ਆਜ਼ਾਦੀ ਦਿਹਾੜਾ
ਭੋਗਪੁਰ, (ਡੱਲੀ)- ਨਜ਼ਦੀਕੀ ਪਿੰਡ ਲੜੋਆ ਦੇ ਪੰਚਾਇਤ ਘਰ ਵਿਖੇ ਲੜੋਆ ਵੈਲਫੇਅਰ ਟਰੱਸਟ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਮੌਕੇ ਨੰਬਰਦਾਰ ਸਤਪਾਲ ਸਿੰਘ ਡੌਲਾ, ਸੂਬੇਦਾਰ ਸ਼ਾਮ ਸਿੰਘ ਸੱਗੀ ਅਤੇ ਟਰੱਸਟ ਦੇ ਪ੍ਰਧਾਨ ਗੁਰਮੇਲ ਸਿੰਘ ਸੈਣੀ ਵੱਲੋਂ ਸਾਂਝੇ ਤੌਰ ’ਤੇ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਈ ਗਈ। ਇਸ ਸਮੇਂ ਸਰਪੰਚ ਅਮਰਜੀਤ ਸਿੰਘ ਸੈਣੀ, ਮਾਸਟਰ ਪੰਜਾਬ ਸਿੰਘ, ਹਰਜੀਤ ਸਿੰਘ, ਕੈਪਟਨ ਗੁਰਵਿੰਦਰਾ ਸਿੰਘ, ਜਤਿੰਦਰ ਸਿੰਘ, ਪਰਵਿੰਦਰ ਸਿੰਘ ਸੱਗੀ, ਪਵੇਲ ਸ਼ਰਮਾ, ਸਮੀਰਾ ਸ਼ਰਮਾ, ਦਲਜੀਤ ਸਿੰਘ, ਸੁਰਜੀਤ ਸਿੰਘ ਕਲੋਟੀ, ਪਰਮਜੀਤ ਸਿੰਘ ਸੈਣੀ, ਜਤਿੰਦਰ ਕੁਮਾਰ, ਪ੍ਰਭਜੋਤ ਸਿੰਘ, ਬ੍ਰਹਮ ਦੱਤ ਸ਼ਰਮਾ, ਪਰਮਜੀਤ ਸਿੰਘ ਪੰਮਾ, ਕੁਲਦੀਪ ਸਿੰਘ, ਆਰੀਅਨ ਸੈਣੀ, ਹਰਪ੍ਰੀਤ ਸਿੰਘ, ਰਾਜਵਿੰਦਰ ਕੌਰ ਬਡਵਾਲ, ਕਮਲਾ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਮਠਿਆਈ ਵੀ ਵਰਤਾਈ ਗਈ।
ਨਕੋਦਰ ਵਿਖੇ ਐੱਸ.ਡੀ.ਐੱਮ. ਸਿਮਰਨਜੀਤ ਸਿੰਘ ਨੇ ਲਹਿਰਾਇਆ ਕੌਮੀ ਝੰਡਾ
ਨਕੋਦਰ, (ਗੁਰਵਿੰਦਰ ਸਿੰਘ)- ਡੀ.ਏ.ਵੀ ਕਾਲਜ ਦੀ ਖੁੱਲੀ ਗਰਾਉਂਡ ਵਿਖੇ 80ਵਾਂ ਸੁਤੰਤਰਤਾ ਦਿਵਸ ਬੜੀ ਧੂਮਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਪ-ਮੰਡਲ ਮੈਜਿਸਟਰੇਟ (ਐੱਸ.ਡੀ.ਐੱਮ.) ਸਿਮਰਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਨਕੋਦਰ ਓਂਕਾਰ ਸਿੰਘ ਬਰਾੜ ਵੀ ਹਾਜ਼ਰ ਸਨ । ਝੰਡਾ ਲਹਿਰਾਉਣ ਉਪਰੰਤ ਐੱਸ.ਡੀ.ਐੱਮ. ਸਿਮਰਨਜੀਤ ਸਿੰਘ ਨੇ ਪੰਜਾਬ ਪੁਲਿਸ ਅਤੇ ਹੋਰ ਟੁਕੜੀਆਂ ਵੱਲੋਂ ਕੱਢੇ ਗਏ ਸ਼ਾਨਦਾਰ ਮਾਰਚ ਪਾਸਟ ਦਾ ਨਿਰੀਖਣ ਕੀਤਾ ਅਤੇ ਸਲਾਮੀ ਲਈ ਇਕੱਠ ਨੂੰ ਸੰਬੋਧਨ ਕਰਦਿਆਂ ਐੱਸ.ਡੀ.ਐੱਮ. ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼-ਭਗਤੀ ‘ਤੇ ਆਧਾਰਿਤ ਸ਼ਾਨਦਾਰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਲੋਕ ਨਾਚ ਗਿੱਧੇ ਨੇ ਸਮੁੱਚੇ ਪੰਡਾਲ ਵਿੱਚ ਵਾਹ-ਵਾਹੀ ਖੱਟੀ। ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਵਲੋਂ ਸਨਮਾਨਿਤ ਵੀ ਕੀਤਾ ਗਿਆ।
ਰਾਮਗੜੀਆ ਸਕੂਲ ਵਿਖੇ ਲਹਿਰਾਇਆ ਤਿਰੰਗਾ
ਕਰਤਾਰਪੁਰ, (ਜਨਕ ਰਾਜ ਗਿੱਲ)-ਸਥਾਨਕ ਕਤਨੀ ਗੇਟ ਵਿਖੇ ਸਥਿਤ ਰਾਮਗੜ੍ਹੀਆ ਕੋ ਐਜੂਕੇਸ਼ਨ ਹਾਈ ਸਕੂਲ਼ ਪ੍ਰਬੰਧਕ ਕਮੇਟੀ ਵਲੋਂ ਮਨਾਏ ਗਏ ਆਜ਼ਾਦੀ ਦਿਵਸ ਦੇ ਜਸ਼ਨ ਮੌਕੇ ਸਕੂਲ ਪ੍ਰਧਾਨ ਅਮਰਜੀਤ ਸਿੰਘ, ਸ਼ੌਮਣੀ ਅਕਾਲੀ ਦਲ ਦੇ ਜਿਲ੍ਹਾ ਸੀ.ਮੀਤ ਪ੍ਰਧਾਨ ਜਥੇ:ਸੇਵਾ ਸਿੰਘ, ਅਕਾਲੀ ਆਗੂ ਸਤਨਾਮ ਸਿੰਘ ਵਿਰਦੀ ਵਲੋਂ ਸਾਂਝੇ ਤੌਰ ’ਤੇ ਤਿਰੰਗਾ ਲਹਿਰਾੳਦੇ ਹੋਏ ਇਸ ਦਿਹਾੜੇ ਦੀ ਖੁਸ਼ੀ ਦੀ ਸਾਂਝ ਸਕੂਲ ਸਟਾਫ ਨਾਲ ਪਾਈ । ਇਸ ਮੌਕੇ ਤੇ ਜਥੇ: ਸੇਵਾ ਸਿੰਘ, ਅਮਰਜੀਤ (ਸਫ਼ਾ 6 ਦੀ ਬਾਕੀ)
ਸਿੰਘ ਅਤੇ ਸਤਨਾਮ ਸਿੰਘ ਵਿਰਦੀ ਨੇ ਆਖਿਆ ਕਿ ਸਾਨੂੰ ਆਪਣੇ ਕੌਮੀ ਸ਼ਹੀਦਾਂ ਦਾ ਹਮੇਸ਼ਾ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ।
ਭਗਤ ਸਿੰਘ ਪਾਰਕ ਅੱਪਰਾ ਵਿਖੇ ਮਨਾਇਆ ਅਜ਼ਾਦੀ ਦਿਹਾੜਾ
ਅੱਪਰਾ, (ਦਲਵਿੰਦਰ ਸਿੰਘ ਅੱਪਰਾ)- ਸ਼ਹੀਦ ਭਗਤ ਸਿੰਘ ਪਾਰਕ ਅੱਪਰਾ ਵਿਖੇ ਅਜ਼ਾਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਵਾਰ ਵੀ ਰਾਸ਼ਟਰੀ ਝੰਡਾ ਨੰਨ੍ਹੇ ਮੁੰਨ੍ਹੇ ਬੱਚਿਆਂ ਵਲੋਂ ਲਹਿਰਾਇਆ ਗਿਆ। ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਨੂੰ ਹਾਰ ਪਾਏ ਗਏ ਅਤੇ ਲੱਡੂ ਵੰਡੇ ਗਏ। ਇਸ ਮੌਕੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਸੁਰਿੰਦਰ ਪਾਲ ਸੋਢੀ ਇੰਚਾਰਜ ਪੁਲਿਸ ਚੌਕੀ ਅੱਪਰਾ, ਨਰੇਸ਼ ਮਰਵਾਹਾ, ਵਿਨੋਦ ਕਾਲੜਾ, ਮਾਸਟਰ ਸੁਖਵਿੰਦਰ ਸਿੰਘ, ਮਾਸਟਰ ਗੁਰਮੀਤ ਸਿੰਘ, ਕੁਲਦੀਪ ਸਿੰਘ ਜੌਹਲ ਮੈਂਬਰ ਪੰਚਾਇਤ, ਹਰਦੀਪ ਸਿੰਘ ਗੁਲਾਟੀ, ਸਾਂਝਾ ਰਾਮ ਮਿਗਲਾਨੀ ਅਤੇ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
ਗ੍ਰਾਮ ਪੰਚਾਇਤ ਛੋਕਰਾਂ ਵਲੋਂ ਮਨਾਇਆ ਸਵਤੰਤਰਤਾ ਦਿਵਸ
ਅੱਪਰਾ, (ਦਲਵਿੰਦਰ ਸਿੰਘ ਅੱਪਰਾ)-ਨਜ਼ਦੀਕੀ ਪਿੰਡ ਛੋਕਰਾਂ ਵਿਖੇ ਸਵਤੰਤਰਤਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ । ਗ੍ਰਾਮ ਪੰਚਾਇਤ ਛੋਕਰਾਂ ਵਲੋਂ ਮਨਾਏ ਗਏ ਅਜ਼ਾਦੀ ਦਿਹਾੜੇ ਮੌਕੇ ਸੁਖਵਿੰਦਰ ਪਾਲ ਸੋਢੀ ਇੰਚਾਰਜ ਪੁਲਿਸ ਚੌਕੀ ਅੱਪਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਵੱਡੀ ਗਿਣਤੀ ਵਿੱਚ ਨਗਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਚਾਹ-ਸਮੋਸੇ ਮਠਿਆਈ ਆਦਿ ਵਰਤਾਏ ਗਏ। ਇਸ ਮੌਕੇ ਸਰਪੰਚ ਕਿਰਪਾਲ ਸਿੰਘ ਪਾਲੀ, ਮੈਂਬਰ ਪੰਚਾਇਤ ਰਣਜੀਤ ਸਿੰਘ ਖਾਲਸਾ, ਮੈਂਬਰ ਪੰਚਾਇਤ ਮਨਜੀਤ ਸਿੰਘ ਖਾਲਸਾ, ਮੈਂਬਰ ਪੰਚਾਇਤ ਮੁਖਤਿਆਰ ਰਾਮ, ਮੈਂਬਰ ਪੰਚਾਇਤ ਜਤਿੰਦਰਜੀਤ ਕੌਰ, ਮੈਂਬਰ ਪੰਚਾਇਤ ਛਿੰਦੋ, ਮੈਂਬਰ ਪੰਚਾਇਤ ਕਿਰਨਜੀਤ ਕੌਰ, ਮੈਂਬਰ ਪੰਚਾਇਤ ਮਨਦੀਪ ਕੌਰ, ਮੈਡਮ ਕੁਲਵੀਰ ਕੌਰ, ਮਾਸਟਰ ਕੁਲਬੀਰ ਸਿੰਘ, ਪ੍ਰਿੰਸੀਪਲ ਗੁਰਜੀਤ ਸਿੰਘ ਐਸ.ਵੀ.ਐਮ. ਅਤੇ ਗ੍ਰਾਮ ਪੰਚਾਇਤ ਪਿੰਡ ਛੋਕਰਾਂ ਦੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਬੁਲਾਰਿਆਂ ਵਲੋਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ ਗਏ।
ਨਗਰ ਪੰਚਾਇਤ ਬਿਲਗਾ ਵਿਖੇ
ਬਿਲਗਾ, (ਤਜਿੰਦਰ ਕੁਮਾਰ)- ਜ਼ਿਲ੍ਹਾ ਜਲੰਧਰ ਦੇ ਇਤਿਹਾਸਿਕ ਨਗਰ ਬਿਲਗਾ ਵਿਖੇ ਅੱਜ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਦੇ ਪ੍ਰਧਾਨ ਸ.ਗੁਰਨਾਮ ਸਿੰਘ ਜੱਖੂ ਵੱਲੋਂ ਅਦਾ ਕੀਤੀ ਗਈ। ਉਪਰੰਤ ਸਕੂਲੀ ਬੱਚਿਆਂ ਵੱਲੋਂ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕ ਕਰਨ ਅਤੇ ਦੇਸ਼ ਪ੍ਰੇਮ ਭਾਵਨਾ ਵਾਲੀਆਂ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਰਿਟਾਇਰਡ ਮਾਸਟਰ ਜੋਗਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਨਗਰ ਪੰਚਾਇਤ ਬਿਲਗਾ ਦੀ ਨਵੀਂ ਚੁਣੀ ਕੌਂਸਲ ਨਗਰ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਨਗਰ ਪੰਚਾਇਤ ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ ਅਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਮਿਸ਼ਨ ਨਗਰ ਦੇ ਵਿਕਾਸ ਦੇ ਕੰਮਾਂ ਦੇ ਨਾਲ-ਨਾਲ ਬੱਚਿਆਂ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਵਾਲਾ ਹੋਵੇਗਾ । “ਪਰਾਈਡ ਆਫ ਬਿਲਗਾ” ਖਿਤਾਬ ਨਾਲ ਸਨਮਾਨਿਤ ਹੋਣ ਵਾਲਿਆਂ ਵਿਚ ਡਾਕਟਰ ਨਵਜੋਤ ਕੌਰ, ਡਾਕਟਰ ਸੰਦੀਪ ਕੌਰ, ਡਾਕਟਰ ਜਸਪ੍ਰੀਤ ਕੌਰ, ਡਾਕਟਰ ਰਾਹੁਲ ਕੁਮਾਰ ਔਜਲਾ ਅਤੇ ਇੰਜੀਨੀਅਰ ਸੁਖਦੀਪ ਸਿੰਘ ਸਨ । ਪ੍ਰੋਗਰਾਮ ਦੇ ਅੰਤ ‘ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਮੋਹਤਬਾਰ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਰਿਟਾਇਰਡ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ, ਕੌਂਸਲਰ ਬਲਰਾਜ ਕੌਰ, ਕੌਂਸਲਰ ਕਿਰਨ ਬਾਲਾ, ਕੌਂਸਲਰ ਬਲਵੀਰ ਕੌਰ, ਕੌਂਸਲਰ ਹਰੀ ਓਮ, ਸਾਹਿਲ ਅਰੋੜਾ, ਜੋਤੀ ਖਾਨ, ਪ੍ਰਧਾਨ ਗੁਰਬੀਰ ਸਿੰਘ, ਸ੍ਰੀ ਤਰਸੇਮ ਲਾਲ ਐਸਡੀਓ, ਰਵੀ ਸ਼ਰਮਾ, ਹਰਬੰਸ ਸਿੰਘ ਦਰਦੀ, ਪਿਆਰਾ ਸਿੰਘ ਕੈਥ, ਨਰੇਸ਼ ਕੁਮਾਰ ਮਹੇ, ਮਨਪ੍ਰੀਤ ਮੰਨੂ, ਕਰਮਜੀਤ ਸਿੰਘ, ਲਵ ਕੁਮਾਰ, ਨਛੱਤਰਪਾਲ, ਕਮਲਜੀਤ ਕੰਬਾ, ਕੁਲਵੰਤ ਸਿੰਘ ਠੇਕੇਦਾਰ, ਬਿੰਦਾ ਕੈਂਥ, ਗੁਰਚਰਨ ਸਿੰਘ ਬਾਹੜਾ, ਰਜਿੰਦਰ ਸਿੰਘ ਸੋਨੀ, ਭੁਪਿੰਦਰ ਕੈਂਥ, ਬਲਵਿੰਦਰ ਸਿੰਘ, ਦੀਪ ਸਿੰਘ ਸ਼ਮੀ, ਮੈਨੇਜਰ ਲਸ਼ਕਰ ਚੰਦ, ਬਲਰਾਜ ਮੋਹਣ ਰਿਟਾਇਰਡ ਇੰਸਪੈਕਟਰ, ਰਕੇਸ਼ ਸਿੰਘ ਬਾਹੜਾ, ਨਗਿੰਦਰ ਸਿੰਘ ਰਿਟਾਇਰਡ ਸਬ ਇੰਸਪੈਕਟਰ, ਸੰਦੀਪ ਸਿੰਘ ਐਕਸ ਸਰਵਿਸਮੈਨ, ਬਲਵਿੰਦਰ ਲਾਲੀ , ਚਮਨ ਅਰੋੜਾ, ਵਰਿੰਦਰ ਕੁਮਾਰ, ਅਨਮੋਲ ਸਿੰਘ, ਕਮਲਜੀਤ ਸਿਆਣ, ਪੂਰਨ ਸਿੰਘ ਵਾਟਰ ਸਪਲਾਈ, ਜੋਤੀ ਮੋਵਾਈ, ਅਲਕਾ ਰਾਣੀ, ਰੇਖਾ ਰਾਣੀ, ਮਹਿੰਦਰ ਸਿੰਘ ਜੱਖੂ, ਸੀਤਲ ਸਿੰਘ ਜੱਖੂ, ਪੁਸ਼ਕਰ ਅਰੋੜਾ, ਬਲਜੀਤ ਸਿੰਘ ਔਜਲਾ, ਨਿਰਮਲ ਸਿੰਘ ਮੁਆਈ, ਹਰਜਿੰਦਰ ਸਿੰਘ ਢੰਗਾਰਾ, ਰਣਜੋਧ ਸਿੰਘ ਔਜਲਾ, ਭਜਨ ਲਾਲ ਔਜਲਾ, ਜਸਵੀਰ ਸਿੰਘ ਸੰਗੋਵਾਲ, ਅਮਰੀਕ ਸਿੰਘ ਤਲਵਣ, ਗੁਰਿੰਦਰ ਸਿੰਘ ਤਲਵਣ, ਜੋਗਾ ਸਿੰਘ ਉੱਪਲ, ਰਜੇਸ਼ ਨਾਗਰਾ, ਬੰਟੀ ਖੋਖੇਵਾਲ, ਜਗਤਾਰ ਸਿੰਘ ਲੱਧੜ, ਸਤਬੀਰ ਸਿੰਘ ਲੱਦੜ, ਬਲਵੀਰ ਸਿੰਘ ਪੁਆਦੜਾ ਤੇ ਨਗਰ ਪੰਚਾਇਤ ਬਿਲਗਾ ਦਾ ਸਮੂਹ ਸਟਾਫ ਮੌਜੂਦ ਸੀ।
ਜੇ.ਡੀ ਸੈਂਟਰਲ ਸਕੂਲ ਮਹਿਤਪੁਰ ਵਿਖੇ ਮਨਾਇਆ ਆਜ਼ਾਦੀ ਦਿਵਸ
ਮਹਿਤਪੁਰ, (ਲਖਵਿੰਦਰ ਸਿੰਘ )- ਜੇ.ਡੀ ਸੈਂਟਰਲ ਸਕੂਲ ਵਿਖੇ ਦੇਸ਼ ਦਾ 80ਵਾਂ ਸੁਤੰਤਰਤਾ ਦਿਵਸ ਬੜੀ ਦੇਸ਼-ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵ.ਸਰਦਾਰ ਰਵੀਪਾਲ ਸਿੰਘ ਦੇ ਪਾਏ ਗਏ ਪੂਰਨਿਆ ਉੱਤੇ ਚੱਲਦੇ ਸਰਦਾਰ ਸਿਮਰਜੀਤ ਸਿੰਘ ਮੋਮੀ (ਮੌਜੂਦਾ ਚੇਅਰਮੈਨ) ਅਤੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਦੀ ਅਗਵਾਈ ਹੇਠ ਸਾਰਾ ਪ੍ਰੋਗਰਾਮ ਉਲੀਕਿਆ ਗਿਆ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਦੇਸ਼-ਭਗਤੀ ਦੇ ਗੀਤ, ਕੋਰੀਓਗ੍ਰਾਫ਼ੀ ਅਤੇ ਭਾਸ਼ਣ ਪੇਸ਼ ਕੀਤੇ ਗਏ । ਸਕੂਲ ਦੇ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ।
ਨੂਰਮਹਿਲ ਨਗਰ ਕੌਂਸਲ ਵਿਖੇ
ਨੂਰਮਹਿਲ, (ਤਜਿਦੰਰ ਕੁਮਾਰ)- ਨੂਰਮਹਿਲ ਨਗਰ ਕੌਂਸਲ ਵਿਖੇ 80ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਕੁਮਾਰ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮਾਗਮ ਦੌਰਾਨ ਹਾਜ਼ਰ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨਗਰ ਕੌਂਸਲ ਪ੍ਰਧਾਨ ਦੀਪਕ ਕੁਮਾਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਅਨੇਕਾਂ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਦਕਾ ਮਿਲੀ ਹੈ। ਇਸ ਮੌਕੇ ਕੌਂਸਲਰ ਕੁਲਦੀਪ ਕੁਮਾਰ, ਸੋਨੂ ਠੇਕੇਦਾਰ, ਜੰਗ ਬਹਾਦਰ ਕੌਹਲੀ, ਪ੍ਰਿਅੰਕਾ ਮਿਸਰ, ਰਕੇਸ਼ ਕਲੇਰ, ਸੁੱਖਵਿੰਦਰ ਕੌਰ, ਮਮਤਾ ਬਾਲੂ, ਦਿਨੇਸ਼ ਸੰਧੂ, ਰਜਨੀ ਕੋਹਲੀ ਅਤੇ ਰਾਜਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਸਰੂਪ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ
ਕਿਸ਼ਨਗੜ੍ਹ, (ਹੁਸਨ ਲਾਲ)-ਸਰੂਪ ਪਬਲਿਕ ਸਕੂਲ ਸਰੂਪ ਨਗਰ ਰਾਊਵਾਲੀ ਵਿਖੇ ਵਿਖੇ 80ਵਾਂ ਆਜ਼ਾਦੀ ਦਿਵਸ ਸਕੂਲ ਦੇ ਚੇਅਰਮੈਨ ਸਰਫਰਾਜ ਸਿੰਘ ਢੇਸੀ ਅਤੇ ਉਪ ਚੇਅਰਪਰਸਨ ਉਪਿੰਦਰਜੀਤ ਕੌਰ ਢੇਸੀ ਦੀ ਅਗਵਾਈ ਅਤੇ ਪ੍ਰਿੰਸੀਪਲ ਨੀਰਜ ਕੇ ਸੰਧੂ ਦੀ ਦੇਖਰੇਖ ਹੇਠ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ‘ਚ ਸਕੂਲ ਦੇ ਚੇਅਰਮੈਨ ਸਰਦਾਰ ਸਰਫਰਾਜ਼ ਸਿੰਘ ਢੇਸੀ, ਵਾਈਸ ਚੇਅਰਪਰਸਨ ਸ੍ਰੀਮਤੀ ਉਪਿੰਦਰਜੀਤ ਕੌਰ ਢੇਸੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਰਜ ਕੇ. ਸੰਧੂ ਵਲੋਂ ਸਕੂਲ ਸਟਾਫ ਤੇ ਬੱਚਿਆਂ ਦੀ ਹਾਜ਼ਰੀ ਵਿਚ ਤਿਰੰਗਾ ਝੰਡਾ ਲਹਿਰਾਇਆ ਗਿਆ। ਉਪਰੰਤ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ । ਇਸ ਮੌਕੇ ਨਰਸਰੀ ਜਮਾਤ ਦੇ ਨੰਨੇ ਮੁੰਨੇ ਬੱਚਿਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਫੈਂਸੀ ਡਰੈੱਸ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਨੀਰਜ ਕੇ. ਸੰਧੂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ।
ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿਖੇ ਸੁਤੰਤਰਤਾ ਦਿਵਸ ਸੰਬੰਧੀ ਸਮਾਗਮ
ਲੋਹੀਆਂ ਖਾਸ, (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਮਲਸੀਆਂ ਰੋਡ ’ਤੇ ਸਥਿਤ ‘ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ’ ਦੇ ਵਿਦਿਆਰਥੀਆਂ ਵੱਲੋਂ 80ਵਾਂ ਅਜ਼ਾਦੀ ਦਿਵਸ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ| ਸਕੂਲ ਦੇ ਐਮ ਡੀ ਰਣਜੀਤ ਸਿੰਘ ਮਰੋਕ ਤੇ ਮੈਡਮ ਕੁਲਵਿੰਦਰ ਕੌਰ ਮਰੋਕ ਦੁਆਰਾ ਬੱਚਿਆਂ ਲਈ ਸੁਤੰਤਰਤਾ ਦਿਵਸ ਮਨਾਉਣ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਨਾਲ ਸੰਬੰਧਤ ਗੀਤ, ਡਾਂਸ, ਭਾਸ਼ਣ, ਕਵਿਤਾ ਉਚਾਰਣ ਅਤੇ ਪ੍ਰਸ਼ੋਨਤਰੀ ਮੁਕਾਬਲੇ ਆਦਿ ਕਰਵਾਏ ਗਏ| ਸਕੂਲ ਦੇ ਪ੍ਰਿੰਸੀਪਲ ਤਿਲਕ ਰਾਜ ਅਰੋੜਾ ਅਤੇ ਪ੍ਰਿੰਸੀਪਲ ਸਰਬਜੀਤ ਕੌਰ ਦੁਆਰਾ ਅਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਮੈਡਮ ਗੁਰਮੀਤ ਕੌਰ ਵਿਰਕ, ਸੋਨਿਕਾ, ਤਜਿੰਦਰਜੀਤ ਕੌਰ, ਅਮਨਦੀਪ ਕੌਰ, ਮਨਜੋਤ ਕੌਰ, ਮੀਨਾ ਸ਼ਰਮਾ, ਪਰਮਜੀਤ ਕੌਰ, ਰਣਜੀਤ ਕੌਰ, ਗੁਰਮੀਤ ਕੌਰ, ਮਨਦੀਪ ਕੌਰ, ਨਰਿੰਦਰ ਕੌਰ, ਪ੍ਰੀਤੀ, ਸਿਮਰਨਜੀਤ ਕੌਰ, ਰੀਟਾ, ਜਸਵਿੰਦਰ ਕੌਰ, ਗਗਨਦੀਪ ਕੌਰ, ਰਿਸ਼ੂ, ਨਵਨੀਤ ਕੌਰ, ਸਿਮਰਤ ਕੌਰ, ਸੋਨੀਆ ਸ਼ਰਮਾ, ਅਨੀਤਾ, ਅਰਚਨਾ ਸ਼ਰਮਾ, ਮਾਸਟਰ ਸਤਵਿੰਦਰ ਜੀਤ, ਸਾਜਨ, ਹਰਜਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਮੌਜੂਦ ਸਨ|
ਸੰਘਵਾਲ ਵਿਖੇ 80ਵਾਂ ਆਜ਼ਾਦੀ ਦਿਹਾੜਾ ਮਨਾਇਆ
ਕਿਸ਼ਨਗੜ੍ਹ, (ਹੁਸਨ ਲਾਲ) ਸਰਕਾਰੀ ਪ੍ਰਾਇਮਰੀ ਅਤੇ ਸ਼ਹੀਦ ਬੰਤਾ ਸਿੰਘ ਮਿਡਲ ਸਕੂਲ ਸੰਘਵਾਲ ਵਿਖੇ 80ਵਾਂ ਆਜ਼ਾਦੀ ਦਿਹਾੜਾ ਦੋਨੋਂ ਸਕੂਲਾਂ ਦੇ ਸਟਾਫ ਅਤੇ ਪਿੰਡ ਦੇ ਪਤਵੰਤਿਆਂ ਵਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਦੇਸ਼ ਭਗਤੀ ਦੇ ਗੀਤ ਗਏ। ਇਸ ਮੌਕੇ ਪਿੰਡ ਦੀ ਸਰਪੰਚ ਪ੍ਰਵੀਨ ਕੁਮਾਰੀ, ਆਪ ਆਗੂ ਜਸਪ੍ਰੀਤ ਸਿੰਘ ਚਾਹਲ ਅਤੇ ਸਾਬਕਾ ਸਰਪੰਚ ਭਾਗ ਰਾਮ ਵਲੋਂ ਸਾਂਝੇ ਤੌਰ ’ਤੇ ਸਕੂਲ ਸਟਾਫ ਅਤੇ ਬੱਚਿਆਂ ਨੂੰ 80ਵੇਂ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ । ਇਸ ਮੌਕੇ ਤੇ ਸਾਰਿਆਂ ਨੂੰ ਮਠਿਆਈ ਵੀ ਵੰਡੀ ਗਈ। ਇਸ ਮੌਕੇ ਪੰਚ ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ ਖਾਲਸਾ, ਉੱਤਮ ਸਿੰਘ, ਲਖਵਿੰਦਰ ਸਿੰਘ ਲੱਕੀ, ਗੁਰਮੀਤ ਰਾਮ ਫੌਜੀ, ਅਮਨ ਚੌਹਾਨ, ਕਸ਼ਮੀਰ ਸਿੰਘ ਹੀਰਾ ਅਤੇ ਸਕੂਲ ਪ੍ਰਬੰਧਕ ਮਾਸਟਰ ਸੰਜੀਵ ਸ਼ਰਮਾ, ਮਿਡਲ ਸਕੂਲ ਦੀ ਪ੍ਰਿੰਸੀਪਲ ਨੀਲਮ ਕੁਮਾਰੀ, ਮਨਦੀਪ ਕੁਮਾਰ, ਸੁਨੀਤਾ ਕੁਮਾਰੀ, ਕਰਮਜੀਤ ਸਿੰਘ, ਕਰਨ ਕੁਮਾਰ, ਮੈਮੀ ਅਤੇ ਸੋਨੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਬੀ ਕੇ ਕਾਨਵੈਂਟ ਅਤੇ ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿਰੰਗਾ ਲਹਿਰਾਇਆ
ਲੋਹੀਆਂ ਖਾਸ, (ਬਲਵਿੰਦਰ ਸਿੰਘ ਵਿੱਕੀ)-ਬੀ ਕੇ ਇੰਟਰਨੈਸਨਲ ਕਾਨਵੇਂਟ ਸਕੂਲ ਅਤੇ ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ, ਵਾੜਾ ਜੋਧ ਸਿੰਘ ਵਿਖੇ 80ਵਾਂ ਸਵਤੰਤਰਤਾ ਦਿਵਸ ਬਹੁਤ ਜੋੋਸ਼ ਅਤੇ ਜਜਬੇ ਨਾਲ ਮਨਾਇਆ ਗਿਆ। ਇਸ ਮੌਕੇ ਐਮ ਡੀ ਸ਼੍ਰੀ ਸੱਦਾਮ ਖਾਨ, ਸ੍ਰੀਮਤੀ ਅਮਰਜੀਤ ਕੌਰ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਤੀਮਾ ਪੁਰੀ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ । ਇਸ ਮੌਕੇ ਮੈਡਮ ਸੁਖਦੀਪ ਕੌਰ ਅਤੇ ਮੈਡਮ ਗੁਰਪ੍ਰੀਤ ਕੌਰ ਵਲੋਂ ਦੇਸ਼ ਦੀ ਆਜਾਦੀ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਰੋਟਰੀ ਕਲੱਬ ਗੁਰਾਇਆ ਵਲੋਂ 80ਵਾਂ ਆਜ਼ਾਦੀ ਦਿਵਸ ਮਨਾਇਆ
ਗੁਰਾਇਆ, (ਬਲਵਿੰਦਰ ਸਿੰਘ, ਚਰਨਜੀਤ ਸਿੰਘ ਦੁਸਾਂਝ)- ਰੋਟਰੀ ਕਲੱਬ ਗੁਰਾਇਆ ਵੱਲੋਂ ਰੋਟਰੀ ਭਵਨ ਵਿਖੇ 80ਵਾਂ ਆਜ਼ਾਦੀ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਰਮੇਸ਼ ਚੰਦਰ ਵੱਲੋਂ ਅਦਾ ਕੀਤੀ ਗਈ। ਜੇ.ਐੱਸ.ਐੱਸ.ਐੱਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਟਾ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਇਨ ਪੇਸ਼ ਕੀਤਾ ਗਿਆ। ਇਸ ਮੌਕੇ ਰੋਟੇਰੀਅਨ ਰਕੇਸ਼ ਦੁੱਗਲ ਅਤੇ ਰੋਟੇਰੀਅਨ ਵਿਮਲ ਜੈਨ ਨੇ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ, ਉਨ੍ਹਾਂ ਦੀ ਸੋਚ ਅਤੇ ਦੇਸ਼ ਪ੍ਰਤੀ ਜਜ਼ਬਾ ਹਮੇਸ਼ਾ ਸਾਡੇ ਲਈ ਪ੍ਰੇਰਨਾ ਦਾ ਸਰੋਤ ਰਹੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਹਰ ਨਾਗਰਿਕ ਨੂੰ ਬਾਹਰੀ ਤਾਕਤਾਂ ਦੀਆਂ ਗਤੀਵਿਧੀਆਂ ਤੋਂ ਸੁਚੇਤ ਰਹਿਣ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ। ਇਸ ਮੌਕੇ ਰੋਟੇਰੀਅਨ ਜਸਵੰਤ ਰਾਏ ਪੰਮਾ, ਰੋਟੇਰੀਅਨ ਰਣਜੀਤ ਸਿੰਘ, ਰੋਟੇਰੀਅਨ ਪ੍ਰਿੰਥੀ ਪਾਲ ਸਿੰਘ ਢਿੱਲੋਂ, ਰੋਟੇਰੀਅਨ ਪਵਨ ਸ਼ਰਮਾ, ਰੋਟੇਰੀਅਨ ਅਸ਼ਵਨੀ ਕੁਮਾਰ ਐਡਵੋਕੇਟ, ਰੋਟੇਰੀਅਨ ਸੰਜੀਵਨ ਭਨੋਟ, ਰੋਟੇਰੀਅਨ ਕੁਲਵਰਨ ਸਿੰਘ, ਰੋਟੇਰੀਅਨ ਅਸ਼ਵਨੀ ਸਮੇਤ ਜੇ.ਐੱਸ.ਐਫ.ਐੱਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਟਾ ਤੋਂ ਅਧਿਆਪਕ ਪਰਵੀਨ ਕੁਮਾਰ, ਕੋਚ ਜੱਸ ਮਾਨ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਸੁਤੰਤਰਤਾ ਦਿਵਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਸਮਾਗਮ
ਗੁਰਾਇਆ, (ਬਲਵਿੰਦਰ ਸਿੰਘ, ਚਰਨਜੀਤ ਸਿੰਘ ਦੁਸਾਂਝ)-ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ 80ਵਾਂ ਸੁਤੰਤਰਤਾ ਦਿਵਸ ਦੇਸ਼ ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮੁਨੀਸ਼ ਸਾਗਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਸਮਾਗਮ ਵਿਚ ਪਿੰਡ ਦੀ ਸਰਪੰਚ ਗੁਰਮੇਜ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸਾਬਕਾ ਬਲਾਕ ਸੰਮਿਤੀ ਮੈਂਬਰ ਨਵਦੀਪ ਸਿੰਘ, ਸਾਬਕਾ ਪੰਚਾਇਤ ਮੈਂਬਰ ਮੱਖਣ ਸਿੰਘ, ਪੰਚਾਇਤ ਮੈਂਬਰ ਸੁਖਬੀਰ ਕੌਰ, ਗੁਰਪ੍ਰੀਤ ਸਿੰਘ ਸਹੋਤਾ, ਹਰਫੂਲ ਸੂਦ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਮੈਡੀਕਲ ਅਫ਼ਸਰ ਡਾ ਭੁਵਨੀਸ਼ ਸ਼ਾਰਦਾ, ਮੈਡੀਕਲ ਅਫ਼ਸਰ ਡੈਂਟਲ ਡਾ. ਅਵਿਨਾਸ਼ ਮੰਗੋਤਰਾ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਬਲਜਿੰਦਰ ਸਿੰਘ,ਸਤਨਾਮ, ਕੁਲਦੀਪ ਵਰਮਾ, ਅਮਨ, ਦੁਪਿੰਦਰ ਅਤੇ ਹੋਰ ਹਾਜ਼ਰ ਸਨ।
ਨਗਰ ਪੰਚਾਇਤ ਲੋਹੀਆਂ ’ਚ ‘ਪਹਿਲੀ ਵਾਰ’ ਮਨਾਇਆ ‘ਅਜ਼ਾਦੀ ਦਿਹਾੜਾ’
ਲੋਹੀਆਂ ਖਾਸ, (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਦੇ ਚੁਣੇ ਨਵੇਂ ਹਾਊਸ ਵਲੋਂ 15 ਅਗਸਤ ਮੌਕੇ ਪਹਿਲੀ ਵਾਰ ਲੋਹੀਆਂ ’ਚ ਅਾਜ਼ਾਦੀ ਦਿਹਾੜਾ ਮਨਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਵਜੋਂ ਨਗਰ ਪੰਚਾਇਤ ਲੋਹੀਆਂ ਵਿਖੇ ਪੁੱਜੇ ਪ੍ਰਧਾਨ ਸ਼੍ਰੀ ਸੋਮ ਨਾਥ ਭੱਟੀ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ| ਇਸ ਤੋਂ ਪਹਿਲਾਂ ਥਾਣਾ ਮੁੱਖ ਬਲਜਿੰਦਰ ਸਿੰਘ ਖੈਹਿਰਾ ਦੀ ਅਗਵਾਈ ਹੇਠ ਪੁੱਜੀ ਲੋਹੀਆਂ ਪੁਲਿਸ ਦੀ ਟੁਕੜੀ ਨੇ ਵੀ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ| ਆਪਣੇ ਸੰਬੋਧਨ ਦੌਰਾਨ ਪ੍ਰਧਾਨ ਸ਼੍ਰੀ ਸੋਮ ਨਾਥ ਭੱਟੀ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਨੇ ਕਿਹਾ ਕਿ ਨਗਰ ਪੰਚਾਇਤ ’ਚ ਪਹਿਲੀ ਵਾਰ ਆਜ਼ਾਦੀ ਦਿਾਹੜਾ ਮਨਾਉਣ ਦਾ ਸਿਹਰਾ ਜਿਥੇ ਈ.ਓ. ਚੰਦਰ ਮੋਹਨ ਭਾਟੀਆ ਨੂੰ ਜਾਂਦਾ ਹੈ, ਉਥੇ ਸਮੂਹ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ, ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਕੌਂਸਲਰ ਲਖਵੀਰ ਕੌਰ ਨੰਢਾ, ਕੌਂਸਲਰ ਮਨਪ੍ਰੀਤ, ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਸੁਖਵਿੰਦਰ ਕੌਰ, ਕੌਂਸਲਰ ਹਰਜਿੰਦਰ ਕੌਰ, ਕੌਂਸਲਰ ਸਨੇਹ ਲਤਾ, ਕੌਂਸਲਰ ਪੂਜਾ, ਕੌਂਸਲਰ ਕੁਲਵਿੰਦਰ ਸਿੰਘ ਖਾਲਸਾ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸਰਵਸੰਮਤੀ ਨਾਲ ਇਸ ਫੈਸਲੇ ਨੂੰ ਪ੍ਰਵਾਨ ਚਾੜਿਆ ਹੈ | ਇਸ ਮੌਕੇ ਜਲੰਧਰ ਪਬਲਿਕ ਸਕੂਲ ਲੋਹੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲੋਹੀਆਂ (ਲੜਕੇ) ਦੀਆਂ ਟੀਮਾਂ ਵੱਲੋਂ ‘ਰਾਸ਼ਟਰੀ ਗਾਨ’ ਕੋਰੀਓਗ੍ਰਾਫ਼ੀਆਂ, ਗਿੱਧਾ ਅਤੇ ਭੰਗੜੇ ਆਦਿ ਦੀਆਂ ਪੇਸ਼ਕਾਰੀ ਕਰਕੇ ਸਭਨਾ ਦਾ ਦਿਲ ਮੋਹ ਲਿਆ| ਇਸ ਮੌਕੇ ਈ.ਓ. ਚੰਦਰ ਮੋਹਨ ਭਾਟੀਆ, ਸਾ. ਪ੍ਰਧਾਨ ਸ਼ਾਬਾਜ ਸਿੰਘ ਥਿੰਦ, ਕੌਂਸਲਰ ਆਗੂ ਲੈਹਿੰਬਰ ਭੱਟੀ, ਕੌਂਸਲਰ ਆਗੂ ਵਿਜੈ ਕੁਮਾਰ ਨਾਹਰ, ਵਿੱਕੀ ਪਲੰਬਰ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਸੁਖਵਿੰਦਰ ਸਿੰਘ ਥਿੰਦ, ਕੁਲਦੀਪ ਸਿੰਘ ਮਰੋਕ ਬਾਗਵਾਲੇ, ਬਲਦੇਵ ਸਿੰਘ ਬਾਬਾ, ਜਰਨੈਲ ਸਿੰਘ ਭਗਤ, ਸਰਬਜੀਤ ਸਿੰਘ ਜੀਤੀ ਨਿੱਝਰ, ਨੰਬਰਦਾਰ ਅਵਤਾਰ ਸਿੰਘ ਥਿੰਦ, ਅਜਾਦਵੀਰ ਸਿੰਘ ਜੰਮੂ, ਪ੍ਰਧਾਨ ਗਗਨਦੀਪ ਸਿੰਘ, ਪ੍ਰਧਾਨ ਪਾਲ ਕੁਮਾਰ, ਪ੍ਰਿੰਸੀਪਲ ਤਿਲਕ ਰਾਜ, ਸਟੇਜ ਸਕੱਤਰ ਮਾ. ਪਰਮਿੰਦਰ ਸਿੰਘ ਪਨੇਸਰ, ਨਗਰ ਪੰਚਾਇਤ ਦਾ ਸਮੂਹ ਸਟਾਫ਼ ਅਤੇ ਸਫਾਈ ਸੇਵਕ ਵੀ ਹਾਜਰ ਸਨ| ਮੋਨੀਕਾ ਵਿਦਿਆਰਥੀ ਹਾਜ਼ਰ ਸਨ।