14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

‘ ਇਕ ਆਸਰਾ ’ ਵੈਲਫੇਅਰ ਸੁਸਾਇਟੀ ਵਲੋਂ ਨੰਗਲ ਕਰਾਰ ਖਾਂ ਸਕੂਲ ਦੇ ਹੋਣਹਾਰ ਬੱਚਿਆਂ ਦਾ ਸਨਮਾਨ

ਜਲੰਧਰ, 13 ਅਗਸਤ (ਜਸਪਾਲ ਸਿੰਘ)-ਸਮਾਜ ਸੇਵੀ ਸੰਸਥਾ ‘ਇਕ ਆਸਰਾ’ ਵਲੋਂ ਸੰਸਥਾ ਦੀ ਪ੍ਰਧਾਨ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਰੋਹ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਨੰਗਲ ਕਰਾਰ ਖਾਂ ਵਿਖੇ ਕਰਵਾਇਆ ਗਿਆ। ਜਿਸ ਵਿੱਚ ਉਚੇਚੇ ਤੌਰ ’ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਬੱਚਿਆਂ ਕਾਪੀਆਂ-ਕਿਤਾਬਾਂ ਤੇ ਹੋਰ ਸਟੇਸ਼ਨਰੀ ਦਾ ਜ਼ਰੂਰੀ ਸਾਮਾਨ ਭੇਟ ਕਰਕੇ ਸਨਮਾਨਿਤ ਕੀਤਾ।

ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਨੰਗਲ ਕਰਾਰ ਖਾਂ ਵਿਖੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਹਰਜਾਪ ਸਿੰਘ ਸੰਘਾ, ਅਮਰਦੀਪ ਸਿੰਘ ਬਾਹੀਆ, ਜਸਪ੍ਰੀਤ ਕੌਰ ਤੇ ਹੋਰ। ਅਜੀਤ ਤਸਵੀਰ 14-08-2026
ਜਲੰਧਰ, 13 ਅਗਸਤ (ਜਸਪਾਲ ਸਿੰਘ)-ਸਮਾਜ ਸੇਵੀ ਸੰਸਥਾ ‘ਇਕ ਆਸਰਾ’ ਵਲੋਂ ਸੰਸਥਾ ਦੀ ਪ੍ਰਧਾਨ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਰੋਹ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਨੰਗਲ ਕਰਾਰ ਖਾਂ ਵਿਖੇ ਕਰਵਾਇਆ ਗਿਆ। ਜਿਸ ਵਿੱਚ ਉਚੇਚੇ ਤੌਰ ’ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਬੱਚਿਆਂ ਕਾਪੀਆਂ-ਕਿਤਾਬਾਂ ਤੇ ਹੋਰ ਸਟੇਸ਼ਨਰੀ ਦਾ ਜ਼ਰੂਰੀ ਸਾਮਾਨ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਉੱਘੇ ਕਿਸਾਨ ਆਗੂ ਅਮਰਦੀਪ ਸਿੰਘ ਬਾਹੀਆ (ਨੰਗਲ ਕਰਾਰ ਖਾਂ) ਤੇ ਹੋਰ ਆਗੂ ਵੀ ਮੌਜੂਦ ਸਨ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਹਰਜਾਪ ਸਿੰਘ ਸੰਘਾ ਤੇ ਅਮਰਦੀਪ ਸਿੰਘ ਬਾਹੀਆ ਨੇ ਸੰਸਥਾ ਵਲੋਂ ਸਮਾਜ ਦੀ ਸੇਵਾ ਤੇ ਖਾਸ ਕਰਕੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਬੱਚੇ ਹੋਰ ਵਧੇਰੇ ਉਤਸ਼ਾਹ ਤੇ ਲਗਨ ਨਾਲ ਪੜ੍ਹਦੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਕੈਂਟ ਬਲਾਕ ਦੇ ਪ੍ਰਧਾਨ ਸੁਖਬੀਰ ਸਿੰਘ, ਕੁਲਦੀਪ ਸਿੰਘ ਕਾਕਾ, ਜਸਪਾਲ ਸਿੰਘ ਢਿੱਲੋਂ, ਗੁਰਿੰਦਰ ਸਿੰਘ ਬਾਹੀਆ, ਗੁਰਜੋਤ ਸਿੰਘ ਬਾਹੀਆ, ਲਖਵਿੰਦਰ ਸਿੰਘ ਜੱਸਲ, ਚਮਨ ਲਾਲ, ਕੁਲਵੰਤ ਸਿੰਘ ਫਰਾਲਾ, ਹਰਮਿੰਦਰ ਸਿੰਘ ਕੋਟ ਕਲਾਂ, ਰਣਧੀਰ ਸਿੰਘ ਬਾਹੀਆ, ਬਲਵੀਰ ਕੁਮਾਰ, ਸ਼ੰਮੀ, ਬਿੱਲਾ ਬਾਹੀਆ, ਕੁਲਵੀਰ ਸਿੰਘ, ਹੀਰਾਪਾਲ, ਹੈਪੀ ਜੱਸਲ, ਰਿੰਕੂ ਪਰਾਗਪੁਰ, ਗੌਰਵ ਬੰਗਾ, ਜਸਵਿੰਦਰ ਸਿੰਘ ਟੁੱਟ, ਦਲਵੀਰ ਕੁਮਾਰ, ਰਾਜ ਕੁਮਾਰ ਜੱਖੂ, ਸੋਹਨ ਸਿੰਘ, ਬਲਰਾਜ ਸਿੰਘ, ਪਰਮਜੀਤ, ਕੈਪਟਨ ਸਲਿੰਦਰ ਸਿੰਘ ਸੇਵਾ ਮੁਕਤ, ਸ੍ਰੀਮਤੀ ਇੰਦਰਜੀਤ ਕੌਰ, ਸਹਿਜਪ੍ਰੀਤ ਕੌਰ, ਅਕਸ਼ਤ ਲਾਲੀ, ਹਰਪ੍ਰੀਤ ਪਾਲ, ਕਾਕਾ ਕੁੱਕੜ ਪਿੰਡ ਤੇ ਨਰੇਸ਼ (ਬੀ. ਐਸ. ਪੀ.) ਵੀ ਵਿਸ਼ੇਸ ਤੌਰ ’ਤੇ ਮੌਜੂਦ ਸਨ।
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਸੰਬੰਧੀ ਫੁੱਲ ਡਰੈੱਸ ਰਿਹਰਸਲ ਹੋਈ , ਡੀ . ਸੀ ... ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਨੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ , ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।