ਮਾਤਾ ਆਸ਼ਾ ਦੇਵੀ ਲੰਗਰ ਕਮੇਟੀ ਲਗਾਏਗੀ ਲੰਗਰ
ਜਲੰਧਰ, 12 ਅਗਸਤ (ਸ਼ਿਵ)-ਸਾਉਣ ਮਹੀਨੇ ਦੇ ਚੱਲਦਿਆਂ ਮਾਤਾ ਚਿੰਤਪੁਰਨੀ (ਹਿਮਾਚਲ) ਦੇ ਮੇਲੇ ਦੇ ਮੌਕੇ ’ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਆਸ਼ਾ ਦੇਵੀ ਲੰਗਰ ਕਮੇਟੀ ਵਲੋਂ 14 ਅਗਸਤ ਤੋਂ 19 ਅਗਸਤ ਤੱਕ ਹਿਮਾਲਿਆ ਢਾਬਾ ਗਗਰੇਟ (ਹਿਮਾਚਲ ਪ੍ਰਦੇਸ਼) ਵਿਚ ਲਗਾਤਾਰ ਮਾਂ ਚਿੰਤਪੁਰਨੀ ਜੀ ਦੇ ਦਰਬਾਰ ਆਉਣ ਵਾਲੇ ਭਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲਗਾਏ ਜਾਣ ਵਾਲੇ ਲੰਗਰ ਸੰਬੰਧੀ ਮੀਟਿੰਗ ਕੀਤੀ ਗਈ, ਜਿਸ ਵਿਚ ਲੰਗਰ ਨਾਲ ਸੰਬੰਧਿਤ ਵਿਚਾਰਾਂ ਹੋਈਆਂ। ਕਮੇਟੀ ਦੇ ਪ੍ਰਧਾਨ ਭਗਵਤੀ ਪ੍ਰਸ਼ਾਦ ਨੇ ਦੱਸਿਆ ਕਿ ਭਗਤਾਂ ਲਈ ਵੱਖ-ਵੱਖ ਲੰਗਰ ਉਪਲਬਧ ਹੋਣਗੇ।
ਜਾਣਕਾਰੀ ਦੇਣ ਮੌਕੇ ਭਗਵਤੀ ਪ੍ਰਸਾਦ ਤੇ ਹੋਰ। ਤਸਵੀਰ. ਜੀ. ਪੀ. ਸਿੰਘ
13-08-2026