11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਗੈਸਟ ਹਾਊਸ ’ਚੋਂ ਮਿਲੀ ਮੁਟਿਆਰ ਦੀ ਲਾਸ਼, ਪਿਛਲੇ ਦੋ ਦਿਨਾਂ ਤੋਂ ਰੁਕੀ ਹੋਈ ਸੀ, ਪੁਲਿਸ ਨੇ ਵਾਰਿਸਾਂ ਨੂੰ ਬੁਲਾਇਆ

ਜਲੰਧਰ, 10 ਅਗਸਤ (ਜਤਿੰਦਰ ਪੰਮੀ)–ਸਿਟੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਰਾਇਲ ਗੈਸਟ ਹਾਊਸ ਦੇ ਕਮਰੇ ’ਚ ਇਕ ਮੁਟਿਆਰ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਲੁਧਿਆਣਾ ਵਾਸੀ 20 ਸਾਲਾ ਯੋਤਿਕਾ ਵਜੋਂ ਦੱਸੀ ਜਾ ਰਹੀ ਹੈ।

ਅਜੀਤ ਡੈਸਕ 11-08-2026
ਜਲੰਧਰ, 10 ਅਗਸਤ (ਜਤਿੰਦਰ ਪੰਮੀ)–ਸਿਟੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਰਾਇਲ ਗੈਸਟ ਹਾਊਸ ਦੇ ਕਮਰੇ ’ਚ ਇਕ ਮੁਟਿਆਰ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਲੁਧਿਆਣਾ ਵਾਸੀ 20 ਸਾਲਾ ਯੋਤਿਕਾ ਵਜੋਂ ਦੱਸੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀ ਹੈ ਅਤੇ ਉਸ ਦੇ ਵਾਰਿਸਾਂ ਨੂੰ ਬੁਲਾ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਯੋਤਿਕਾ ਪਿਛਲੇ ਦੋ ਦਿਨਾਂ ਤੋਂ ਉਕਤ ਗੈਸਟ ਹਾਊਸ ’ਚ ਰੁਕੀ ਹੋਈ ਸੀ ਅਤੇ ਸੋਮਵਾਰ ਨੂੰ ਉਹ ਆਪਣੇ ਕਮਰੇ ਦੇ ਬੈੱਡ ’ਤੇ ਮ੍ਰਿਤਕ ਪਾਈ ਗਈ। ਗੈਸਟ ਹਾਊਸ ਪ੍ਰਬੰਧਕਾਂ ਵੱਲੋਂ ਸੂਚਨਾ ਦੇਣ ’ਤੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਲਾਸ਼ ਕਬਜ਼ੇ ’ਚ ਲੈ ਕੇ ਤਫਤੀਸ਼ ਆਰੰਭ ਦਿੱਤੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਟਿਆਰ ਨੇ ਗੈਸਟ ਹਾਊਸ ’ਚ 8 ਅਗਸਤ ਨੂੰ ਕਮਰਾ ਕਿਰਾਏ ’ਤੇ ਲਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯੋਤਿਕਾ ਜਲੰਧਰ ਇੱਥੇ ਆਪਣੇ ਜਾਣਕਾਰ ਨੌਜਵਾਨ ਨੂੰ ਮਿਲਣ ਲਈ ਆਉਂਦੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਕਮਰੇ ’ਚੋਂ ਲਾਲ ਰੰਗ ਦਾ ਇਕ ਸੂਟਕੇਸ ਮਿਲਿਆ ਹੈ, ਜੋ ਕਿ ਖਾਲੀ ਸੀ। ਕਮਰੇ ਅੰਦਰ ਸਾਮਾਨ ਵੀ ਏਧਰ-ਓਧਰ ਖਿੱਲਰਿਆ ਪਿਆ ਸੀ ਅਤੇ ਉਸ ਦਾ ਦੋਸਤ ਨੌਜਵਾਨ ਵੀ ਦੋਵੇਂ ਦਿਨ ਉਸ ਕੋਲ 2-3 ਘੰਟੇ ਕਮਰੇ ਵਿੱਚ ਰੁਕਦਾ ਸੀ ਤੇ ਫਿਰ ਚਲਾ ਜਾਂਦਾ ਸੀ। ਓਧਰ ਥਾਣਾ ਮੁਖੀ ਜਤਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਮ੍ਰਿਤਕਾ ਦੇ ਲੁਧਿਆਣਾ ਰਹਿੰਦੇ ਵਾਰਿਸਾਂ ਨੂੰ ਸੂਚਨਾ ਦੇ ਕੇ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਮਾਮਲਾ ਮਹਿਲਾ ਤੋਂ ਸੋਨੇ ਦੀ ਚੇਨੀ ਲੁੱਟਣ ਦਾ ਲੁਟੇਰਿਆਂ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ - ਜਾਂਚ ਅਧਿਕਾਰੀ ਅਗਲੀ ਖ਼ਬਰ ਪਰਵਾਸੀ ਨਾਬਾਲਗ ਕੁੜੀ ਨਾਲ ਜਬਰ-ਜਨਾਹ– ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।