11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪਰਵਾਸੀ ਨਾਬਾਲਗ ਕੁੜੀ ਨਾਲ ਜਬਰ-ਜਨਾਹ– ਕੇਸ ਦਰਜ

ਜਲੰਧਰ, 10 ਅਗਸਤ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ਅਧੀਨ ਆਉਂਦੇ ਗ੍ਰੀਨ ਐਵੇਨਿਊ ਖੇਤਰ ਵਿੱਚ ਪਰਵਾਸੀ ਨੌਜਵਾਨ ਵਲੋਂ ਪਰਵਾਸੀ ਨਾਬਾਲਗ ਕੁੜੀ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਐਤਵਾਰ ਸਵੇਰੇ ਦੀ ਦੱਸੀ ਜਾ ਰਹੀ ਹੈ।

ਅਜੀਤ ਡੈਸਕ 11-08-2026
ਜਲੰਧਰ, 10 ਅਗਸਤ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ਅਧੀਨ ਆਉਂਦੇ ਗ੍ਰੀਨ ਐਵੇਨਿਊ ਖੇਤਰ ਵਿੱਚ ਪਰਵਾਸੀ ਨੌਜਵਾਨ ਵਲੋਂ ਪਰਵਾਸੀ ਨਾਬਾਲਗ ਕੁੜੀ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਐਤਵਾਰ ਸਵੇਰੇ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨਾਬਾਲਗ ਕੁੜੀ ਝਾਂਸੇ ਵਿੱਚ ਲੈ ਕੇ ਲੈ ਗਿਆ ਅਤੇ ਨਾਲ ਜਬਰ-ਜਨਾਹ ਕੀਤਾ। ਕੁੜੀ ਦੇ ਪਰਿਵਾਰ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਭਾਰਗੋ ਕੈਂਪ ਵਿੱਚ ਆ ਕੇ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਸਤਪਾਲ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੁਲਿਸ ਨੂੰ ਨਾਬਾਲਗ ਨਾਲ ਜਬਰ-ਜਨਾਹ ਹੋਣ ਦੀ ਸ਼ਿਕਾਇਤ ਮਿਲੀ ਹੈ, ਜਿਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਕੇਸ ਦਰਜ ਕਰਕੇ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਗੈਸਟ ਹਾਊਸ ’ਚੋਂ ਮਿਲੀ ਮੁਟਿਆਰ ਦੀ ਲਾਸ਼, ਪਿਛਲੇ ਦੋ ਦਿਨਾਂ ਤੋਂ ਰੁਕੀ ਹੋਈ ਸੀ, ਪੁਲਿਸ ਨੇ ਵਾਰਿਸਾਂ ਨੂੰ ਬੁਲਾਇਆ ਅਗਲੀ ਖ਼ਬਰ ਕੱਲ੍ਹ ਨੂੰ ਭਾਜਪਾ 14 ਮੰਡਲਾਂ ਵਿਚ ਇਕੋ ਸਮੇਂ ਕੱਢੇਗੀ ਤਿਰੰਗਾ ਯਾਤਰਾ-ਸਰੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।