09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੀਵਰੇਜ ਜਾਮ ਤੋਂ ਪ੍ਰੇਸ਼ਾਨ ਨਿਊ ਇੰਦਰਾ ਕਾਲੋਨੀ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ

ਜਲੰਧਰ, 8 ਅਗਸਤ (ਸ਼ਿਵ)-ਵਾਰਡ ਨੰਬਰ ਇੱਕ ਦੇ ਨਿਊ ਇੰਦਰਾ ਕਲੋਨੀ ਸੀਵਰੇਜ ਦੇ ਪਾਣੀ ਨਾਲ ਡੁੱਬੀ ਪਈ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਕਈ ਵਾਰ ਨਗਰ ਨਿਗਮ ਨੂੰ ਕਈ ਬਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਉਨਾਂ ਦੀ ਕੋਈ ਸੁਣਵਾਈ ਨਹੀਂ ਕਰਦਾ। ਉੱਥੋਂ ਦੇ ਸੰਤੋਸ਼ ਬਿਲਾਨੀ ਨੇ ਕਿਹਾ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਨੂੰ ਮਿਲ ਕੇ ਕਈ ਬਾਰ ਇਸ ਬਾਰੇ ਸ਼ਿਕਾਇਤ ਕੀਤੀ ਗਈ ਹੈ ਕਿ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਪਰ ਕੋਈ ਸੁਣਵਾਈ ਨਹੀਂ ਕਰਦਾ। ਸੰਤੋਸ਼ ਬਿਲਾਨੀ ਨੇ ਕਿਹਾ ਕਿ ਜੇਕਰ ਉਨਾਂ ਦੀ ਸਮੱਸਿਆ ਬੁੱਧਵਾਰ ਤੱਕ ਠੀਕ ਨਾ ਕੀਤੀ ਗਈ ਤਾਂ ਵੀਰਵਾਰ ਨੂੰ ਨਗਰ ਨਿਗਮ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਗੰਦੇ ਪਾਣੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ। ਤਸਵੀਰ. ਜੀ. ਪੀ. ਸਿੰਘ 09-08-2026

ਜਲੰਧਰ, 8 ਅਗਸਤ (ਸ਼ਿਵ)-ਵਾਰਡ ਨੰਬਰ ਇੱਕ ਦੇ ਨਿਊ ਇੰਦਰਾ ਕਲੋਨੀ ਸੀਵਰੇਜ ਦੇ ਪਾਣੀ ਨਾਲ ਡੁੱਬੀ ਪਈ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਕਈ ਵਾਰ ਨਗਰ ਨਿਗਮ ਨੂੰ ਕਈ ਬਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਉਨਾਂ ਦੀ ਕੋਈ ਸੁਣਵਾਈ ਨਹੀਂ ਕਰਦਾ।  ਉੱਥੋਂ ਦੇ ਸੰਤੋਸ਼ ਬਿਲਾਨੀ ਨੇ ਕਿਹਾ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਨੂੰ ਮਿਲ ਕੇ ਕਈ ਬਾਰ ਇਸ ਬਾਰੇ ਸ਼ਿਕਾਇਤ ਕੀਤੀ ਗਈ ਹੈ ਕਿ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਪਰ ਕੋਈ ਸੁਣਵਾਈ ਨਹੀਂ ਕਰਦਾ।  ਸੰਤੋਸ਼ ਬਿਲਾਨੀ ਨੇ ਕਿਹਾ ਕਿ ਜੇਕਰ ਉਨਾਂ ਦੀ ਸਮੱਸਿਆ ਬੁੱਧਵਾਰ ਤੱਕ ਠੀਕ ਨਾ ਕੀਤੀ ਗਈ ਤਾਂ ਵੀਰਵਾਰ ਨੂੰ ਨਗਰ ਨਿਗਮ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।  ਉਨਾਂ ਕਿਹਾ ਕਿ ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੇ ਮੋਟਰ ਦਾ ਵੀ ਕਨੈੱਕਸ਼ਨ ਨਹੀਂ ਕੀਤਾ ਜਾ ਰਿਹਾ।  ਮੋਟਰ ਦਾ ਕੁਨੈਕਸ਼ਨ ਕਰਨ ਲਈ ਕੁੱਝ ਮੀਟਰ ਬਿਜਲੀ ਦੀ ਤਾਰ ਲੱਗਣੀ ਹੈ ਪਰ ਨਗਰ ਨਿਗਮ ਵਲੋਂ ਇਹ ਤਾਰ ਨਹੀਂ ਦਿੱਤੀ ਜਾ ਰਹੀ ਹੈ।   ਇਸ ਮੌਕੇ ਤੇ ਸੰਤੋਖ ਬਿਲਾਨੀ , ਸ਼ੰਕਰ ਲਾਲ,  ਪ੍ਰਕਾਸ਼ ਬੁਗੂ, ਸੰਤ ਲਾਲ , ਗੀਤਾ, ਗੰਗੂ ਰਾਮ, ਓਮ, ਅਜੇ ਸੁਖੀਆ, ਸੋਨੂੰ ਦੇਵੀ, ਰਾਜੂ ਦੇਵੀ, ਰਮਾ ਦੇਵੀ ਤੇ ਹੋਰ ਵੀ ਹਾਜਰ ਸਨ।

 

ਪਿਛਲੀ ਖ਼ਬਰ ਕਹਾਣੀ ਸ਼ਾਕੰਭਰੀ ਅਗਲੀ ਖ਼ਬਰ ਨਕੋਦਰ ਰੋਡ ’ ਤੇ ਗਲੀ ’ਚੋਂ ਕੂੜਾ ਚੁਕਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।