ਮੈਂ ਅਸਤੀਫ਼ਾ ਨਿੱਜੀ ਰੁਝੇਵਿਆਂ ਕਾਰਨ ਦਿੱਤਾ-ਸੰਜੈ ਅਟਵਾਲ
ਗੁਰਾਇਆ, 7 ਅਗਸਤ (ਬਲਵਿੰਦਰ ਸਿੰਘ)- ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਸਾਬਕਾ ਸੰਗਠਨ ਇੰਚਾਰਜ ਸੰਜੈ ਅਟਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮੈਂ ਮਾਨਯੋਗ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕਾਰਨ ਮੇਰੇ ਪਰਿਵਾਰਕ ਰੁਝੇਵੇਂ ਹਨ। ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਪਾਰਟੀ ਵਿਚ ਵਲੰਟੀਅਰ ਦੇ ਤੌਰ ’ਤੇ ਹਮੇਸ਼ਾ ਲਈ ਕੰਮ ਕਰਾਂਗਾ।
ਅਜੀਤ ਡੈਸਕ
08-08-2026