08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਾਜਾਇਜ਼ ਉਸਾਰੀ ਨੂੰ ਲੈ ਕੇ ਸਾਬਕਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ ਵਿਚ ਮੰਤਰੀ ਸਮੇਤ ਕਈਆਂ ਨੂੰ ਕੀਤੀ ਸ਼ਿਕਾਇਤ

ਜਲੰਧਰ , 7 ਅਗਸਤ ( ਸ਼ਿਵ )- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਸ੍ਰੀ ਰਮੇਸ਼ ਸ਼ਰਮਾ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ ਮੁਲਾਕਾਤ ਕਰਕੇ ਉਨਾਂ ਨੇ ਜੇ . ਪੀ .

ਅਜੀਤ ਡੈਸਕ 08-08-2026
ਜਲੰਧਰ , 7 ਅਗਸਤ ( ਸ਼ਿਵ )- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਸ੍ਰੀ ਰਮੇਸ਼ ਸ਼ਰਮਾ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ ਮੁਲਾਕਾਤ ਕਰਕੇ ਉਨਾਂ ਨੇ ਜੇ . ਪੀ . ਨਗਰ ਵਿਚ ਕੁੱਝ ਲੋਕਾਂ ਵਲੋਂ ਸਰਕਾਰੀ ਜ਼ਮੀਨ ’ ਤੇ ਨਾਜਾਇਜ ਸ਼ਾਪਿੰਗ ਕੰਪਲੈਕਸ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਉਨਾਂ ਨੇ ਇਸ ਤੋਂ ਇਲਾਵਾ ਮੇਅਰ , ਨਿਗਮ ਕਮਿਸ਼ਨਰ , ਡੀ . ਸੀ . ਤੇ ਪੁਲਿਸ ਕਮਿਸ਼ਨਰ ਨੂੰ ਵੀ ਇਸ ਮਾਮਲੇ ਵਿਚ ਕਾਰਵਾਈ ਲਈ ਸ਼ਿਕਾਇਤ ਸੌਂਪੀ ਹੈ । ਉਨਾਂ ਦੇ ਨਾਲ ਇਲਾਕਾ ਵਾਸੀ ਵੀ ਮੌਜੂਦ ਸਨ । ਉਨਾਂ ਨੇ ਕਿਹਾ ਕਿ ਇਹ ਜ਼ਮੀਨ ਕੇਂਦਰ ਸਰਕਾਰ ਦੀ ਹੈ । ਉਕਤ ਆਗੂਆਂ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਜਿਸ ਜਗਾ ’ ਤੇ ਇਹ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ । ਉਨਾਂ ਵਿਚ ਕੁੱਝ ਜ਼ਮੀਨ ਕੇਂਦਰ ਅਤੇ ਕੁੱਝ ਨਹਿਰੀ ਵਿਭਾਗ ਦੀ ਹੈ । ਜਿਸ ਜਗਾ ’ ਤੇ ਇਹ ਦੁਕਾਨਾਂ ਬਣ ਰਹੀਆਂ ਹਨ । ਉੱਥੇ 60 ਫੁਟ ਚੌੜੀ ਸੜਕ ਵੀ ਨਹੀਂ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਦੁਕਾਨਾਂ ਦੀ ਉਸਾਰੀ ਹੋ ਰਹੀ ਹੈ । ਰਮੇਸ਼ ਸ਼ਰਮਾ ਨੇ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਇਸ ਜ਼ਮੀਨ ਦੇ ਕਾਗ਼ਜ਼ ਕਿਸ ਤਰਾਂ ਨਾਲ ਤਿਆਰ ਕਰਵਾਏ ਗਏ । ਇਸ ਬਾਰੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ ।
ਪਿਛਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਵਫ਼ਦ ਚੰਡੀਗੜ੍ਹ ਰੈਲੀ ’ਚ ਹੋਇਆ ਸ਼ਾਮਿਲ ਅਗਲੀ ਖ਼ਬਰ ਇਸਤਰੀ ਜਾਗ੍ਰਿਤੀ ਮੰਚ 10 ਨੂੰ ਕਰੇਗਾ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।