02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਆਮ ਆਦਮੀ ਪਾਰਟੀ ’ਤੇ ਭਰੋਸਾ ਜਤਾਉਣ ਲਈ ਪਵਨ ਕੁਮਾਰ ਟੀਨੂੰ ਵਲੋਂ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ

ਅਜੀਤ ਡੈਸਕ 01-07-2026
ਆਦਮਪੁਰ 30 ਜੂਨ ( ਹਰਪ੍ਰੀਤ ਸਿੰਘ)- ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸਵਾਦੀ ਸੋਚ ‘ਤੇ ਮੋਹਰ ਲਗਾਉਂਦਿਆਂ, ਸ਼ਹਿਰ ਵਾਸੀਆਂ ਵੱਲੋਂ ਚਰਨਜੀਤ ਸ਼ੇਰੀ ਨੂੰ ਪ੍ਰਧਾਨ ਵਜੋਂ ਸਵੀਕਾਰ ਕਰਨ ‘ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਸਮੁੱਚੇ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਮੀਟਿੰਗ ਦੌਰਾਨ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀ ਈਮਾਨਦਾਰ ਰਾਜਨੀਤੀ ਦਾ ਸਾਥ ਦਿੱਤਾ ਹੈ। ਚਰਨਜੀਤ ਸ਼ੇਰੀ ਨੂੰ ਪ੍ਰਧਾਨ ਬਣਾ ਕੇ ਸ਼ਹਿਰ ਵਾਸੀਆਂ ਨੇ ਪਾਰਟੀ ਪ੍ਰਤੀ ਜੋ ਨਵਾਂ ਭਰੋਸਾ ਅਤੇ ਉਤਸ਼ਾਹ ਦਿਖਾਇਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਥਾਨਕ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖ਼ਰਾ ਉਤਰਿਆ ਜਾਵੇਗਾ। ਇਸ ਮੌਕੇ ਰਾਜ ਕੁਮਾਰ ਰਾਜਾ ਪ੍ਰਧਾਨ ਨਗਰ ਕੌਂਸਲ ਭੋਗਪੁਰ, ਚਰਨਜੀਤ ਸਿੰਘ ਸ਼ੇਰੀ ਪ੍ਰਧਾਨ ਨਗਰ ਕੌਂਸਲ ਆਦਮਪੁਰ, ਚਰਨਜੀਤ ਚੰਨੀ ਜਲੰਧਰ, ਪਰਮਜੀਤ ਪੰਮਾ ਸੰਗਠਨ ਇੰਚਾਰਜ ਹਲਕਾ ਆਦਮਪੁਰ,ਦਲਜੀਤ ਸਿੰਘ ਮਿਨਹਾਸ ਚੇਅਰਮੈਨ ਬਲਾਕ ਸੰਮਤੀ ਆਦਮਪੁਰ, ਹਰਕੀਰਤ ਨਿੱਝਰ ਆਰਡੀਨੇਟਰ ਕਿਸਾਨ ਵਿੰਗ, ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰ ਹੋਏ।
ਪਿਛਲੀ ਖ਼ਬਰ ਪੰਜ ਦਿਨਾਂ ਤੋਂ ਨੂਰਮਹਿਲ ਥਾਣਾ ਮੁਖੀ ਦੀ ਸੀਟ ਖ਼ਾਲੀ, ਲੋਕ ਹੋ ਰਹੇ ਖੱਜਲ-ਖ਼ਆਰ ਅਗਲੀ ਖ਼ਬਰ ਚੇਅਰਮੈਨ ਮੰਗਲ ਸਿੰਘ ਬਾਸੀ ਵਲੋਂ ਮੁਸਲਿਮ ਕਬਰਸਤਾਨ ਲਈ ਨਿੱਜੀ ਖਾਤੇ ਵਿੱਚੋਂ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।