02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਚੇਅਰਮੈਨ ਮੰਗਲ ਸਿੰਘ ਬਾਸੀ ਵਲੋਂ ਮੁਸਲਿਮ ਕਬਰਸਤਾਨ ਲਈ ਨਿੱਜੀ ਖਾਤੇ ਵਿੱਚੋਂ ਸਹਾਇਤਾ

ਅਜੀਤ ਡੈਸਕ 01-07-2026
ਜੰਡਿਆਲਾ ਮੰਜਕੀ, 30 ਜੂਨ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ ਵੱਲੋਂ ਮੁਸਲਿਮ ਭਾਈਚਾਰੇ ਨੂੰ ਕੀਤੇ ਗਏ ਵਾਅਦੇ ਮੁਤਾਬਿਕ ਕਬਰਸਥਾਨ ਲਈ ਆਪਣੇ ਨਿੱਜੀ ਖਾਤੇ ਵਿੱਚੋਂ ਆਰਥਿਕ ਸਹਾਇਤਾ ਦਾ ਚੈੱਕ ਦਿੱਤਾ ਗਿਆ। ਉਹਨਾਂ ਕਿਹਾ ਕਿ ਦੇਸ਼ ਵਿੱਚ ਪੰਜਾਬ ਹੀ ਅਜਿਹਾ ਸੂਬਾ ਹੈ ਜੋ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਜ਼ਿਕਰਯੋਗ ਹੈ ਕਿ ਮੁਸਲਿਮ ਭਾਈਚਾਰੇ ਵੱਲੋਂ ਕਬਰਸਥਾਨ ਵਿੱਚ ਭਰਤੀ ਪਾਉਣ ਅਤੇ ਹੋਰ ਰਿਪੇਅਰ ਲਈ ਚੇਅਰਮੈਨ ਨੂੰ ਆਖਿਆ ਗਿਆ ਸੀ। ਉਹਨਾਂ ਆਪਣੇ ਨਾਲ ਆਈ ਟੀਮ ਨੂੰ ਵੀ ਭਾਈਚਾਰੇ ਦੀ ਸਹਾਇਤਾ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪ੍ਰਧਾਨ ਰਜ਼ਾ ਹੁਸੈਨ, ਚੇਅਰਮੈਨ ਖੁਰਮ ਹੁਸੈਨ ਬਿੱਲੂ, ਨਜ਼ੀਰ ਹੁਸੈਨ, ਯੂਸਫ ਆਸਿਫ ਤਾਰੀ ,ਮੁਹੰਮਦ ਅਲੀ, ਜਾਵੇਦ ਅਲੀ, ਅਮੀਰ ਅਲੀ, ਅਸ਼ਰਫ਼ ਅਲੀ, ਲਵਲੀਨ ਰਜ਼ਾ, ਅਤਰ ਅਜ਼ਾਦ, ਅਭੈ ਰਜ਼ਾ, ਸ਼ਮਸ਼ਾਦ ਅਲੀ, ਭੁਪਿੰਦਰ ਸਿੰਘ ਖਾਲਸਾ, ਕੁਲਵੀਰ ਸਿੰਘ ਜੌਹਲ,ਕਮਲ ਗੋਗਨਾ, ਪਰਮਵੀਰ ਸਿੰਘ ਜੌਹਲ,ਸੁਰਜੀਤ ਟਾਂਡਾ,ਪੰਚ ਪਰਮਜੀਤ ਸਿੰਘ ਪੰਮਾ ਆਦਿ ਪਤਵੰਤੇ ਵੀ ਹਾਜ਼ਰ ਸਨ
ਪਿਛਲੀ ਖ਼ਬਰ ਆਮ ਆਦਮੀ ਪਾਰਟੀ ’ਤੇ ਭਰੋਸਾ ਜਤਾਉਣ ਲਈ ਪਵਨ ਕੁਮਾਰ ਟੀਨੂੰ ਵਲੋਂ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਅਗਲੀ ਖ਼ਬਰ ਸੇਵਾ ਮੁਕਤ ਪੁਲਿਸ ਇੰਸਪੈਕਟਰ ਹਰਭਜਨ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਵਿਧਾਇਕ ਸ਼ੇਰੋਵਾਲੀਆ, ਹਲਕਾ ਇੰਚਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।