27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜਨਗਣਨਾ ਦੇ ਕੰਮ ਦਾ ਜਾਇਜ਼ਾ ਲਿਆ <br/>

ਜਨਗਣਨਾ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਡਾ. ਸੁਮਨਦੀਪ ਕੌਰ ਤੇ ਨਾਲ ਵਿਕਰਾਂਤ ਵਰਮਾ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 24-05-2026
ਜਲੰਧਰ, 23 ਮਈ (ਸ਼ਿਵ)-ਅੱਜ ਜਨਗਣਨਾ 2027 ਦੇ ਮੱਦੇਨਜ਼ਰ ਜ਼ਿਲ੍ਹਾ ਜਨਗਣਨਾ ਅਧਿਕਾਰੀ ਸਹਿ-ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਵੱਲੋਂ ਕੈਂਟ ਹਲਕੇ ਦਾ ਦੌਰਾ ਕਰਦੇ ਹੋਏ ਜਨਗਣਨਾ ਦੇ ਕੰਮ ਵਿੱਚ ਲੱਗੇ ਸਾਰੇ ਸੁਪਰਵਾਈਜ਼ਰਾਂ ਅਤੇ ਐਨਿਊਮੇਰੇਟਰਾਂ ਦੇ ਕੰਮ ਦੀ ਜਾਂਚ ਕੀਤੀ ਗਈ | ਉਨ੍ਹਾਂ ਨੇ ਪੈ ਰਹੀ ਭਿਆਨਕ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸੁਪਰਵਾਈਜ਼ਰਾਂ ਅਤੇ ਸਟਾਫ ਨੂੰ ਗਰਮੀ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਲਈ | ਇਸ ਦੌਰਾਨ ਰਾਹਤ ਵਜੋਂ ਮੌਕੇ 'ਤੇ ਮੌਜੂਦ ਸਾਰੇ ਕਰਮਚਾਰੀਆਂ ਨੂੰ ਪਾਣੀ ਅਤੇ ਠੰਢੇ ਵੀ ਵੰਡੇ ਗਏ | ਇਸ ਮੌਕੇ ਚਾਰਜ ਅਫਸਰ ਵਿਕਰਾਂਤ ਵਰਮਾ ਸਹਾਇਕ ਕਮਿਸ਼ਨਰ, ਮਿਸ ਰੀਤਾ ਜਨਗਣਨਾ ਨੋਡਲ ਇੰਚਾਰਜ, ਜੈਸਮਿਨ ਗੌਤਮ, ਮਾਸਟਰ ਟਰੇਨਰ ਪ੍ਰਸ਼ਾਂਤ ਗੌਤਮ, ਚਾਰਜ ਕਲਰਕ ਅਰਵਿੰਦ ਕੰਬੋਜ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ | ਸਭ ਨੇ ਮਿਲ ਕੇ ਚੱਲ ਰਹੇ ਜਨਗਣਨਾ 2027 ਦੇ ਕੰਮਾਂ ਦਾ ਜਾਇਜ਼ਾ ਲਿਆ |

ਪਿਛਲੀ ਖ਼ਬਰ ਵਰਿਆਣਾ ਡੰਪ 'ਤੇ ਅੱਗ ਨਾ ਬੁਝਾਉਣ ਤੋਂ ਨਾਰਾਜ਼ ਆਪ ਕੌਂਸਲਰ ਘੁੰਮਣ ਵਲੋਂ ਧਰਨਾ ਦੇਣ ਦੀ ਚਿਤਾਵਨੀ ਕਿਹਾ ਕਈ ਦਿਨਾਂ ਤੋ... ਅਗਲੀ ਖ਼ਬਰ ਨਵੇਂ ਕਿਰਤ ਕੋਡ ਬਾਰੇ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।