27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਬਿੱਲ ਰੱਦ ਕਰਵਾਉਣ ਸੰਬੰਧੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਇਕੱਤਰਤਾ ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦੇ ਵਿਚਾਰ ਸੁਣਨ ਲਈ ਸੰਗਤ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ-ਸਿੱਖ ਸੰਸਥਾਵਾਂ <br/>

ਇਕੱਤਰਤਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਜਗਜੀਤ ਸਿੰਘ ਗਾਬਾ, ਗੁਰਮੀਤ ਸਿੰਘ ਬਿੱਟੂ, ਦਵਿੰਦਰ ਸਿੰਘ ਰਹੇਜਾ, ਗੁਰਬਖ਼ਸ਼ ਸਿੰਘ ਜੁਨੇਜਾ, ਕੰਵਲਜੀਤ ਸਿੰਘ ਓਬਰਾਏ, ਚਰਨਜੀਵ ਸਿੰਘ ਲਾਲੀ ਅਤੇ ਹੋਰ | ਅਜੀਤ ਤਸਵੀਰ <br/> 24-05-2026
ਜਲੰਧਰ, 23 ਮਈ (ਐੱਮ.ਐੱਸ. ਲੋਹੀਆ)-ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਬਿਲ 'ਚ ਪੰਜਾਬ ਸਰਕਾਰ ਵਲੋਂ ਕਸਟੋਡੀਅਨ ਦੇ ਨਾਮ 'ਤੇ ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾ ਵਾਚਕ ਪ੍ਰਚਾਰਕ ਸਹਿਬਾਨ, ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿਰੁੱਧ ਅਤੇ ਗੁਰਮਤਿ ਸਿਧਾਂਤਾਂ ਦੇ ਉਲਟ ਮੱਦਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਰੱਦ ਕਰਵਾਉਣ ਸਬੰਧੀ ਸਿੱਖ ਸੰਸਥਾਵਾਂ ਵਲੋਂ 24 ਮਈ, ਦਿਨ ਐਤਵਾਰ ਨੂੰ ਸ਼ਾਮ 4 ਵਜੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਸਰਬ ਸਾਂਝੀ ਇਕੱਤਰਤਾ ਰੱਖੀ ਗਈ ਹੈ | ਇਸ ਇਕੱਤਰਤਾ 'ਚ ਸੰਗਤ ਦੇ ਦਰਸ਼ਨ ਕਰਨ ਲਈ ਅਤੇ ਸੰਗਤ ਦੇ ਸਨਮੁੱਖ ਵਿਚਾਰ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ, ਜਿਸ ਨਾਲ ਸੰਗਤ ਨੂੰ ਇਸ ਮਾਮਲੇ ਦੀ ਗੰਭੀਰਤਾ ਸਮਝਣ 'ਚ ਮਦਦ ਮਿਲੇਗੀ | ਇਸ ਮੌਕੇ ਸਿੱਖ ਸੰਸਥਾਵਾਂ ਨੇ ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾ ਵਾਚਕ ਪ੍ਰਚਾਰਕ ਸਹਿਬਾਨ ਸਿੱਖ ਸੰਸਥਾਵਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀਆਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਹੈ, ਕਿ ਪੰਜਾਬ ਸਰਕਾਰ ਵਲੋਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ, ਸਿੱਖ ਪੰਥ ਨੂੰ ਹੀ ਕਾਨੂੰਨੀ ਘੇਰੇ 'ਚ ਲਿਆਉਣ ਕਰਕੇ ਸਿੰਘ ਸਾਹਿਬ ਦੇ ਵਿਚਾਰ ਸੁਣਨ ਲਈ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਗੁਰਬਖਸ਼ ਸਿੰਘ ਜੁਨੇਜਾ, ਛਨਬੀਰ ਸਿੰਘ, ਦਵਿੰਦਰ ਸਿੰਘ ਰਹੇਜਾ, ਗੁਰਮੀਤ ਸਿੰਘ ਬਿੱਟੂ, ਕੰਵਲਜੀਤ ਸਿੰਘ ਓਬਰਾਏ, ਦਲਜੀਤ ਸਿੰਘ ਕ੍ਰਿਸਟਲ, ਚਰਨਜੀਵ ਸਿੰਘ ਲਾਲੀ, ਗੁਰਬਚਨ ਸਿੰਘ ਮੱਕੜ, ਹਰਭਜਨ ਸਿੰਘ ਸੈਣੀ, ਗੁਰਿੰਦਰ ਸਿੰਘ ਮਝੈਲ, ਹਰਦੀਪ ਸਿੰਘ ਸਿੱਧੂ, ਹਰਪਾਲ ਸਿੰਘ ਬਿੱਟੂ, ਮਨਜੀਤ ਸਿੰਘ ਟ੍ਰਾਂਸਪੋਰਟਰ, ਜਸਬੀਰ ਸਿੰਘ ਦਕੋਹਾ, ਕੁਲਜੀਤ ਸਿੰਘ ਚਾਵਲਾ, ਕੁਲਵਿੰਦਰ ਸਿੰਘ ਚਾਵਲਾ, ਬਿਕਰਮ ਜੀਤ ਸਿੰਘ ਔਲਖ, ਸੁਖਵਿੰਦਰ ਸਿੰਘ ਲਾਡੋਵਾਲੀ, ਤੇਜਬੀਰ ਸਿੰਘ ਬਾਂਸਲ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਨਵੇਂ ਕਿਰਤ ਕੋਡ ਬਾਰੇ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਬਾਲਿਆਂ ਵਾਲੀ ਛੱਤ ਡਿਗਣ ਨਾਲ ਜੀਜੇ ਦੀ ਮੌਤ, ਸਾਲਾ ਗੰਭੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।