15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦੋਸ਼ੀਆਂ ਨੂੰ ਜਲਦ ਹੀ ਫੜਿਆ ਜਾਏਗਾ-ਪਵਨ ਕੁਮਾਰ ਟੀਨੂੰ <br/>

ਅਜੀਤ ਡੈਸਕ 21-05-2026
ਆਦਮਪੁਰ, 20 ਮਈ (ਰਮਨ ਦਵੇਸਰ) -ਆਦਮਪੁਰ ਦੇ ਰੇਲਵੇ ਰੋਡ 'ਤੇ ਬੀਤੀ ਰਾਤ 12 ਵਜੇ ਨਾ ਮਲੂਮ ਵਿਅਕਤੀ ਵੱਲੋਂ ਸਬਜ਼ੀ ਦੀਆਂ ਰੇੜੀਆਂ ਨੂੰ ਅੱਗ ਲਗਾ ਦਿੱਤੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਰਜੇਸ਼ ਕੁਮਾਰ ਪੁਤਰ ਝੂਲਣ ਪ੍ਰਸਾਦ ਨੇ ਦੱਸਿਆ ਕਿ ਉਹਨਾਂ ਦੀ ਸਬਜ਼ੀ ਦੀਆਂ ਰੇੜੀਆਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ | ਜਦ ਉਹ ਮੌਕੇ ਤੇ ਪਹੁੰਚੇ 'ਤੇ ਫਾਇਰਬਿ੍ਗੇਡ ਵਾਲੇ ਮੁਲਾਜਮ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ | ਇਸ ਖਬਰ ਦੇ ਪਤਾ ਚਲਦੇ ਹੀ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਸਾਬਕਾ ਪ੍ਰਧਾਨ ਪਵਿੱਤਰ ਸਿੰਘ ਮੌਕੇ ਤੇ ਪਹੁੰਚੇ | ਪਵਨ ਕੁਮਾਰ ਟੀਨੂੰ ਨੇ ਫੋਨ 'ਤੇ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰਨ ਨੂੰ ਕਿਹਾ | ਪਵਨ ਕੁਮਾਰ ਨੇ ਪੀੜਤਾਂ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰ ਵੱਲੋਂ ਬਣਦੀ ਸਹਾਇਤਾ ਕੀਤੀ ਜਾਉਗੀ | ਇਸ ਬਾਰੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਸੰਤ ਅਵਤਾਰ ਸਿੰਘ ਸੀਚੇਵਾਲ ਵਾਲਿਆਂ ਦੀ 38ਵੀਂ ਬਰਸੀ 28 ਮਈ ਨੂੰ ਅਗਲੀ ਖ਼ਬਰ ਆਦਮਪੁਰ ਸ਼ਹਿਰ ਵਿੱਚ ਸ਼ਰਾਰਤੀ ਅਨਸਰਾਂ ਨੇ ਸਬਜ਼ੀ ਦੀਆਂ ਰੇਹੜੀਆਂ ਤੇ ਚਾਹ ਦੇ ਖੋਖੇ ਨੂੰ ਲਗਾਈ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।