16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਟ੍ਰੈਫਿਕ ਪੁਲਿਸ ਵਲੋਂ ਜ਼ਬਤ ਕੀਤੇ ਵਾਹਨ ਛੁਡਵਾ ਸਕਦੇ ਹਨ ਲੋਕ-ਡੀ.ਸੀ.ਪੀ.

ਅਜੀਤ ਡੈਸਕ 21-05-2026
ਜਲੰਧਰ, 20 ਮਈ (ਜਤਿੰਦਰ ਪੰਮੀ)- ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦੇ 2013 ਤੋਂ 2020 ਦੇ ਅਰਸੇ ਦੌਰਾਨ ਟ੍ਰੈਫਿਕ ਪੁਲਿਸ ਵਲੋਂ ਧਾਰਾ 207 ਮੋਟਰਵ੍ਹੀਕਲ ਐਕਟ ਤਹਿਤ ਜ਼ਬਤ ਕੀਤੇ ਗਏ ਵਾਹਨ ਰਿਲੀਜ਼ ਕਰਵਾਉਣ ਲਈ ਪੁਲਿਸ ਲਾਈਨ ਰੋਡ ਵਿਖੇ ਐਮਰਜੈਂਸੀ ਰਿਸਪਾਂਸ ਸਿਸਟਮ ਦੇ ਇੰਚਾਰਜ ਐਡਮਿਨ ਨਾਲ ਸੰਪਰਕ ਕਰਨ ਲਈ ਕਿਹਾ ਹੈ | ਇਸ ਸੰਬੰਧੀ ਜਾਰੀ ਬਿਆਨ ਰਾਹੀਂ ਡੀ.ਸੀ.ਪੀ. (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਵਲੋਂ ਉਕਤ ਸਮੇਂ ਦੌਰਾਨ ਜ਼ਬਤ
ਕੀਤੇ ਗਏ ਵਾਹਨਾਂ 'ਚੋਂ ਬਹੁਤ ਸਾਰੇ ਮਾਲਕਾਂ ਵਲੋਂ ਨਹੀਂ ਛੁਡਵਾਏ ਗਏ | ਉਨ੍ਹਾਂ ਕਿਹਾ ਕਿ ਵਾਹਨ ਮਾਲਕ ਅਗਲੇ ਤਿੰਨ ਦਿਨਾਂ ਦੌਰਾਨ ਆਪਣੇ ਵਾਹਨ ਛੁਡਵਾਉਣ ਲਈ ਲਿਖਤੀ ਦਰਖਾਸਤ ਲਿਖ ਕੇ ਆਪਣੇ ਵਾਹਨਾਂ ਦੇ ਸਹੀ ਦਸਤਾਵੇਜ਼ ਲੈ ਕੇ ਪੁਲਿਸ ਲਾਈਨ ਰੋਡ ਵਿਖੇ ਐਮਰਜੈਂਸੀ ਰਿਸਪਾਂਸ ਸਿਸਟਮ ਦੇ ਇੰਚਾਰਜ ਐਡਮਿਨ ਕੋਲ ਜਮ੍ਹਾਂ ਕਰਵਾ ਸਕਦੇਹਨ | ਉਨ੍ਹਾਂ ਕਿਹਾ ਕਿ ਜੇਕਰ ਸੰਬੰਧਤ ਵਾਹਨ ਮਾਲਕ ਨਿਰਧਾਰਤ ਸਮੇਂ ਅੰਦਰ ਲਿਖਤੀ ਦਾਅਵਾ ਪੇਸ਼ ਨਹੀਂ ਕਰਦੇ ਤਾਂ ਇਹ ਵਾਹਨ ਡਿਸਪੋਜ ਆਫ ਕਰ ਦਿੱਤੇ ਜਾਣਗੇ |

ਪਿਛਲੀ ਖ਼ਬਰ ਵਾਰਡ ਨੰਬਰ 85 ਦੀ 5 ਮਹੀਨੇ ਵਿਚ ਹੀ ਟੁੱਟ ਗਈ 45 ਲੱਖ ਦੀ ਸੜਕ ਘਟੀਆ ਬਣਾਈ ਗਈ ਸੜਕ ਬਾਰੇ ਵਿਜੀਲੈਂਸ ਬਿਊਰੋ ਨੂੰ ਕਰਾ... ਅਗਲੀ ਖ਼ਬਰ ਕੇਂਦਰ ਸਰਕਾਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ-ਕੈਰੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।