22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਤੇਲ ਟੈਂਕਰ ਵਲੋਂ ਟਰਾਲੇ ਨੂੰ ਪਿਛੋਂ ਮਾਰੀ ਟੱਕਰ ਦੋਵੇਂ ਡਰਾਈਵਰ ਜ਼ਖ਼ਮੀ <br/>

ਘਟਨਾਂ 'ਚ ਨੁਕਸਾਨੇ ਹੋਏ ਟੈਂਕਰ ਅਤੇ ਟਰਾਲਾ | ਤਸਵੀਰ ਜਨਕ ਰਾਜ ਗਿੱਲ <br/> 17-05-2026
ਕਰਤਾਰਪੁਰ, 16 ਮਈ (ਜਨਕ ਰਾਜ ਗਿੱਲ)-ਸਵੇਰੇ ਕਰੀਬ 6 ਵਜੇ ਸ਼ਹੀਦੀ ਸਮਾਰਕ ਜੰਗ-ਏ-ਆਜ਼ਾਦੀ ਕਰਤਾਰਪੁਰ ਦੇ ਠੀਕ ਸਾਹਮਣੇ ਵਾਪਰੇ ਸੜਕੀ ਹਾਦਸੇ 'ਚ ਅੰਮਿ੍ਤਸਰ ਪਾਸੇ ਤੋਂ ਜਲੰਧਰ ਆ ਰਹੇ ਇੰਡੀਅਨ ਆਇਲ ਦੇ ਇੱਕ ਤੇਲ ਟੈਂਕਰ ਵਲੋਂ ਜਲੰਧਰ ਸਾਈਡ ਜਾ ਰਹੇ ਇੱਕ ਟਰਾਲੇ ਨੂੰ ਪਿਛੋਂ ਟੱਕਰ ਮਾਰ ਦਿੱਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ | ਜਿੱਥੇ ਇਸ ਘਟਨਾਂ 'ਚ ਗੱਡੀਆਂ ਦਾ ਵੀ ਨੁਕਸਾਨ ਰਿਹਾ ਪਰ ਜਾਨੀ ਨੁਕਸਾਨ ਦਾ ਬਚਾਅ ਰਿਹਾ ਇਸ ਘਟਨਾਂ 'ਚ ਇਤਲਾਹ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਜਿੱਥੇ ਘਟਨਾਂ ਕਾਰਨ ਕੌਮੀ ਰਾਜ ਮਾਰਗ ਤੇ ਲੰਮੇ ਜਾਮ ਨੂੰ ਸੁਚਾਰੂ ਕਰਦੇ ਹੋਏ ਦੋਵੇਂ ਗੱਡੀਆਂ ਦੇ ਜਖਮੀਆਂ ਡਰਾਈਵਰਾਂ ਦੀ ਪੁਸ਼ਟੀ ਮੁਲਾਜ਼ਮਾਂ ਸਤਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਥਾਰਵਾ (ਜਿਲ੍ਹਾ ਰੋਪੜ) ਅਤੇ ਦਲਜੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਚਾਟੀਵਿੰਡ ਅੰਮਿ੍ਤਸਰ ਵਜੋਂ ਕੀਤੀ ਹੈ |

ਪਿਛਲੀ ਖ਼ਬਰ ਸੀ.ਐੱਚ.ਸੀ. ਬੜਾ ਪਿੰਡ ਵਲੋਂ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਅਗਲੀ ਖ਼ਬਰ ਮਲਸੀਆਂ 'ਚ ਚੇਅਰਮੈਨ ਅਗਰਵਾਲ ਵਲੋਂ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।