20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ 'ਬੀ.ਐੱਡ. ਬੈਚ 2024-2026' ਲਈ ਵਿਦਾਇਗੀ ਪਾਰਟੀ ਹੋਈ <br/>

ਪਿ੍ੰਸੀਪਲ ਮੈਡਮ 'ਡਾ. ਜਸਮੀਤ ਸੇਠੀ' ਦੀ ਅਗਵਾਈ ਹੇਠ 'ਬੀ.ਐੱਡ. ਬੈਚ 2024-2026' ਦੀ ਵਿਦਾਇਗੀ ਪਾਰਟੀ ਦੌਰਾਨ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ | ਤਸਵੀਰ : ਮੁਨੀਸ਼ <br/> 17-05-2026
ਜਲੰਧਰ, 16 ਮਈ (ਐੱਮ. ਐੱਸ. ਲੋਹੀਆ)–ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਵਿਖੇ 'ਬੀ.ਐੱਡ. ਬੈਚ 2024-2026' ਲਈ ਇਕ ਸ਼ਾਨਦਾਰ ਵਿਦਾਇਗੀ ਪਾਰਟੀ ਕਰਵਾਈ ਗਈ | ਇਸ ਮੌਕੇ ਪਿ੍ੰਸੀਪਲ ਮੈਡਮ 'ਡਾ. ਜਸਮੀਤ ਸੇਠੀ' ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਬੀ.ਐੱਡ. ਸਮੈਸਟਰ 2 ਦੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨੇ ਪ੍ਰੋਗਰਾਮ ਨੂੰ ਦਿਲਚਸਪ ਬਣਾਇਆ | ਪ੍ਰੋਗਰਾਮ ਦੀ ਸ਼ੁਰੂਆਤ 'ਚ 'ਦੀਪਾਲੀ' ਨੇ ਬੀ.ਐੱਡ. ਯਾਤਰਾ 'ਤੇ ਅਧਾਰਿਤ ਇਕ ਭਾਵਨਾਤਮਕ ਕਵਿਤਾ ਸੁਣਾਈ, ਉਪਰੰਤ 'ਸ਼ਾਲਿਨੀ' ਵਲੋਂ ਮਧੁਰ ਅਵਾਜ਼ 'ਚ ਇਕ ਸੁੰਦਰ ਗੀਤ ਪੇਸ਼ ਕੀਤਾ ਗਿਆ | 'ਨਿਸ਼ਾਤ' ਨੇ ਮਿਮੀਕ੍ਰੀ ਅਤੇ ਨਾਚ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ | ਇਨ੍ਹਾਂ ਗਤੀਵਿਧੀਆਂ ਦੌਰਾਨ ਸਮੈਸਟਰ 2 ਦੀਆਂ ਵਿਦਿਆਰਥਣਾਂ 'ਜੈਸਮੀਨ, ਧਨਪਿ੍ਆ ਅਤੇ ਹਰਸ਼ਿਤਾ' ਦੁਆਰਾ ਫਨ ਗੇਮਜ਼ ਦਾ ਵੀ ਪ੍ਰਬੰਧ ਕੀਤਾ ਗਿਆ | 'ਮੁਸਕਾਨ, ਦੀਯਾ ਅਤੇ ਜੈਸਿਕਾ' ਨੇ ਡਾਂਸ ਪੇਸ਼ ਕੀਤਾ, ਜਦਕਿ ਕਲਪਨਾ ਅਤੇ ਕੋਮਲ ਨੇ ਸੁੰਦਰ ਦੋਸਤੀ 'ਤੇ ਅਧਾਰਿਤ ਗੀਤ ਗਾਏ ਜਿਨ੍ਹਾਂ ਨੇ ਮਾਹੌਲ ਨੂੰ ਭਾਵੁਕ ਬਣਾ ਦਿੱਤਾ | 'ਸਲੋਨੀ ਅਤੇ ਮੁਸਕਾਨ' ਦੁਆਰਾ ਇਕ ਹੋਰ ਖੂਬਸੂਰਤ ਡਾਂਸ ਪੇਸ਼ਕਾਰੀ ਕੀਤੀ ਗਈ | ਸੱਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ, ਸਮੈਸਟਰ 4 ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮਾਡਲਿੰਗ ਮੁਕਾਬਲੇ 'ਚ ਵੀ ਹਿੱਸਾ ਲਿਆ, ਜਿਸ ਦੇ ਦੋ ਦੌਰ ਸਨ - ਇਕ ਰੈਂਪ ਵਾਕ ਰਾਊਾਡ ਅਤੇ ਇਕ ਇਨਟ੍ਰੋਡਕਟ੍ਰੀ ਰਾਊਾਂਡ | ਟਾਈਟਲ ਅਵਾਰਡਾਂ 'ਚ, 'ਵੰਸ਼ਿਕਾ' ਨੇ 'ਮਿਸ ਫੇਅਰਵੈੱਲ', 'ਰਿਸ਼ਿਕਾ' ਨੇ 'ਮਿਸ ਚਾਰਮਿੰਗ', 'ਹਰਮਨ ਕੈਲੇ, ਨੇ 'ਮਿਸ ਸਮਾਈਲ' ਅਤੇ 'ਮੁਸਕਾਨ' ਅਤੇ 'ਹਰਪ੍ਰੀਤ ਕੌਰ' ਨੇ 'ਮਿਸ ਕਾਨਫਿਡੈਂਟ' ਦਾ ਖ਼ਿਤਾਬ ਜਿੱਤਿਆ | ਮੁੰਡਿਆਂ 'ਚੋਂ, ਹਰਪ੍ਰੀਤ ਸਿੰਘ ਨੇ 'ਮਿਸਟਰ ਫੇਅਰਵੈੱਲ', 'ਰਿਤਿਸ਼' ਨੇ 'ਮਿਸਟਰ ਹੈਂਡਸਮ', 'ਅਨਮੋਲ ਚੌਧਰੀ' ਨੇ 'ਮਿਸਟਰ ਚਾਰਮਿੰਗ' ਅਤੇ 'ਪ੍ਰਭਜੋਤ ਸਿੰਘ' ਨੇ 'ਮਿਸਟਰ ਕਾਨਫਿਡੈਂਟ' ਦਾ ਖ਼ਿਤਾਬ ਜਿੱਤਿਆ | ਮੰਚ ਸੰਚਾਲਨ ਦੀ ਭੂਮਿਕਾ 'ਨੈਂਨਸੀ ਅਤੇ ਅਨਾਮਿਕਾ' ਦੁਆਰਾ ਨਿਭਾਈ ਗਈ | ਅੰਤ 'ਚ, ਪਿ੍ੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਵਿਦਾਇਗੀ ਪਾਰਟੀ, ਵਿਦਿਆਰਥੀਆਂ ਵਲੋਂ ਡੀ.ਜੇ. ਸੰਗੀਤ 'ਤੇ ਖੁਸ਼ੀ ਨਾਲ ਨੱਚਦੇ ਹੋਏ ਅਤੇ ਜਸ਼ਨ ਦੇ ਹਰ ਪਲ ਦਾ ਆਨੰਦ ਮਾਣਦੇ ਹੋਏ ਸਮਾਪਤ ਹੋਈ |

ਪਿਛਲੀ ਖ਼ਬਰ ਅਰਬਨ ਅਸਟੇਟ ਵੈਲਫੇਅਰ ਸੁਸਾਇਟੀ ਵਲੋਂ -7 ਰੇਲਵੇ ਫਾਟਕ 'ਤੇ ਬਣ ਰਹੇ ਅੰਡਰਪਾਸ ਦਾ ਵਿਰੋਧ ਅਗਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ ਨੇ 11ਵਾਂ ਸਥਾਪਨਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।