ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਦੱਖਣ ਭਾਰਤ ਦੇ ਅਦਾਕਾਰ ਵਿਜੇ ਥਲਪਤੀ ਦੇ ਜਿੱਤਣ ਦੀ ਖੁਸ਼ੀ 'ਚ ਮਦਰਾਸੀ ਮੁਹੱਲਾ, ਕਾਜ਼ੀ ਮੰਡੀ ਵਿਖੇ ਸਾਬਕਾ ਕੌਂਸਲਰ ਪੱਲਨੀ ਸਵਾਮੀ ਦੀ ਅਗਵਾਈ 'ਚ ਸਥਾਨਕ ਲੋਕਾਂ ਵਲੋਂ ਢੋਲ ਵਜਾਉਂਦੇ ਹੋਏ ਖੁਸ਼ੀ 'ਚ ਲੱਡੂ ਵੰਡੇ ਗਏ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੱਲਨੀ ਸਵਾਮੀ ਨੇ ਕਿਹਾ ਕਿ ਪ੍ਰਸਿੱਧ ਐਕਟ ਵਿਜੇ ਥਲਪਤੀ ਦੀ ਪਾਰਟੀ ਟੀ.ਵੀ.ਕੇ. ਤਾਮਿਲਨਾਡੂ 'ਚ ਇਕ ਜਾਨਦਾਰ ਪਾਰਟੀ ਬਣ ਕੇ ਉਭਰੀ ਹੈ | ਜਿਸ ਪ੍ਰਤੀ ਤਾਮਿਲਨਾਡੂ ਦੇ ਲੋਕਾਂ ਵਲੋਂ ਭਾਰੀ ਵਿਸ਼ਵਾਸ ਜ਼ਾਹਿਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਵਿਜੇ ਦੇ ਮੁੱਖ ਮੰਤਰੀ ਬਣਨ ਨਾਲ ਤਾਮਿਲਨਾਡੂ 'ਚ ਵਿਕਾਸ ਦੇ ਵੱਡੇ-ਵੱਡੇ ਕੰਮ ਹੋਣ ਦੀ ਆਸ ਬੱਝ ਗਈ ਹੈ | ਉਨ੍ਹਾਂ ਕਿਹਾ ਕਿ ਵਿਜੇ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ 'ਚ ਵਿਸ਼ਵਾਸ਼ ਰੱਖਦੇ ਹਨ | ਉਨ੍ਹਾਂ ਦੀ ਜਿੱਤ ਦਾ ਮਹੱਤਵਪੂਰਨ ਕਾਰਨ ਵੀ ਇਹੀ ਰਿਹਾ ਹੈ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕਾ ਵਸਨੀਕ ਹਾਜ਼ਰ ਸਨ |