20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੰਜਾਬ ਸਰਕਾਰ ਵਲੋਂ ਬਣਾਏ ਕਾਨੂੰਨ ਨਾਲ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੁਕੇਗੀ - ਕੌਂਸਲਰ ਰਾਜੂ

ਸ਼ੁਕਰਾਨਾ ਯਾਤਰਾ 'ਚ ਸ਼ਾਮਿਲ ਹੋਣ ਲਈ ਜਾਣ ਸਮੇਂ ਭਾਰਤ ਨਗਰ ਵਿਖੇ ਆਪਣੇ ਸਮਰਥਕਾਂ ਨਾਲ ਖੜ੍ਹੇ ਕੌਂਸਲਰ ਮਨਮੋਹਨ ਸਿੰਘ ਰਾਜੂ | ਅਜੀਤ : ਤਸਵੀਰ <br/> 08-05-2026
ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਲੰਧਰ 'ਚ ਕੱਢੀ ਗਈ ਸ਼ੁੱਕਰਾਨਾ ਯਾਤਰਾ ਦੌਰਾਨ ਵਾਰਡ ਨੰਬਰ 20 ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਆਪਣੇ ਵੱਡੀ ਗਿਣਤੀ 'ਚ ਸਮਰਥਕਾਂ ਨੂੰ ਨਾਲ ਲੈ ਕੇ ਸ਼ਮੂਲੀਅਤ ਕੀਤੀ ਗਈ | ਰਵਾਨਗੀ ਸਮੇਂ ਹਾਜ਼ਰੀਨ ਨੂੰ ਭਾਰਤ ਨਗਰ ਵਿਖੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਬਣਾਏ ਗਏ ਕਾਨੂੰਨ ਦੀ ਸਾਰੇ ਵਰਗਾਂ ਦੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਇਹ ਕਾਨੂੰਨ ਬਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਨਦਾਰ ਇਤਿਹਾਸ ਰਚਿਆ ਹੈ, ਜਿਸ ਨਾਲ ਅਗਾਂਹ ਤੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੁਕੇਗੀ | ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ 'ਤੇ ਚਾਨਣਾ ਪਾਉਂਦੇ ਹੋਏ ਕੌਂਸਲਰ ਰਾਜੂ ਨੇ ਕਿਹਾ ਕਿ ਆਗਾਮੀ ਦਿਨਾਂ ਵਿਚ ਵੀ ਸੂਬੇ ਅੰਦਰ ਫਿਰ ਤੋਂ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ, ਇਹ ਗੱਲ ਲੋਕਾਂ ਵਲੋਂ ਇਸ ਪਾਰਟੀ ਪ੍ਰਤੀ ਜ਼ਾਹਿਰ ਕੀਤੇ ਜਾ ਰਹੇ ਵਿਸ਼ਵਾਸ ਨੂੰ ਵੇਖ ਕੇ ਆਖੀ ਜਾ ਸਕਦੀ ਹੈ | ਇਸ ਦੌਰਾਨ ਉਨ੍ਹਾਂ ਨਾਲ ਜਸਮੀਤ ਸਿੰਘ, ਸ਼ੁਭਮ, ਸੁਮਿਤ ਸਿੰਘ, ਸੰਜੀਵ ਕੁਮਾਰ, ਸ਼ਸ਼ੀ ਰਾਏ, ਮਨਦੀਪ ਸਿੰਘ, ਜੰਗਬੀਰ ਸਿੰਘ, ਰਮਨ ਸਿੰਘ, ਰਘਬੀਰ ਸਿੰਘ, ਹਰਦੇਵ ਸਿੰਘ ਤੇ ਨਿਤਿਨ ਵਾਲੀਆ ਸਮੇਤ ਕਈ ਹੋਰ ਪਾਰਟੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਸਮਰਥਕਾਂ ਸਮੇਤ ਸ਼ੁਕਰਾਨਾ ਯਾਤਰਾ 'ਚ ਸ਼ਾਮਿਲ ਹੋਣ ਪਹੁੰਚੇ ਕੌਂਸਲਰ ਨਵਦੀਪ ਕੌਰ ਅਗਲੀ ਖ਼ਬਰ ਸਿੱਖ ਐਜੂਕੇਸ਼ਨਲ ਐਂਡ ਵੈਲਫ਼ੇਅਰ ਅਕੈਡਮੀ ਵਲੋਂ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਕਰੀਅਰ ਗਾਈਡੈਂਸ ਸੈਮੀਨਾਰ 10 ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।