ਆਦਮਪੁਰ,7 ਮਈ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਾਸ ਕੀਤੇ ਗਏ ਸਖ਼ਤ ਕਾਨੂੰਨ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026' ਦੇ ਲਾਗੂ ਹੋਣ ਦੀ ਖੁਸ਼ੀ ਵਿੱਚ ਚਾਰ ਦਿਨਾਂ ਯਾਤਰਾ ਪੰਜਾਬ 'ਸ਼ੁਕਰਾਨਾ ਯਾਤਰਾ' ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਯਾਤਰਾ ਬੁੱਧਵਾਰ ਨੂੰ ਖ਼ਾਲਸੇ ਦੀ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹਸਾਹਿਬ ਵਿਖੇ ਮੱਥਾ ਟੇਕਣ ਅਤੇ ਅਰਦਾਸ ਕਰਨ ਉਪਰੰਤ ਸ਼ੁਰੂ ਹੋਈ ਅਤੇ ਇਹ ਯਾਤਰਾ ਰੋਪੜ, ਗੜ੍ਹਸ਼ੰਕਰ ਅਤੇ ਨਵਾਂਸ਼ਹਿਰ (ਖਟਕੜ ਕਲਾਂ) ਹੁੰਦੀ ਹੋਈ ਜਲੰਧਰ ਤਾੋ ਕਰੀਬ10 ਵਜੇ ਵਿਧਾਨ ਸਭਾ ਹਲਕਾ ਆਦਮਪੁਰ ਗੁਰਦੁਆਰਾ ਸੰਤ ਰਾਮ ਸਿੰਘ ਰੇਲਵੇ ਰੋਡ ਵਿਖੇ ਵੱਡੇ ਕਾਫਲੇ ਸਮੇਤ ਪਹੁੰਚੀ ਜਿੱਥੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਸਮੇਤ ਆਪ ਆਗੂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਇਸ ਯਾਤਰਾ ਦਾ ਭਰਵਾਂ ਸੁਆਗਤ ਕਰਦਿਆਂ ਮੁੱਖ ਮੰਤਰੀ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ, ਉਪਰੰਤ ਮੁੱਖ ਮੰਤਰੀ ਯਾਤਰਾ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਪੰਜਾਬ ਅੱਜ ਤਰੱਕੀ ਦੀ ਰਾਹ 'ਤੇ ਹੈ ਅਤੇ ਉਹ ਇੱਥੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਆਏ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਬੇਅਦਬੀ ਕਰਨ ਵਾਲਾ ਕੋਈ ਵੀ ਦੋਸ਼ੀ ਬਚ ਨਹੀਂ ਸਕੇਗਾ | ਸਮਾਪਤੀ ਉਪਰੰਤ ਪਵਨ ਟੀਨੂੰ ਵੱਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਦਾ ਯਾਤਰਾਂ ਵਿੱਚ ਹਾਜਰ ਹੋਣ ਤੇ ਧੰਨਵਾਦ ਕੀਤਾ | ਇਸ ਮੌਕੇ ਹਲਕਾ ਇੰਚਾਰਜ ਪਵਨ ਟੀਨੂੰ, ਦਲਜੀਤ ਸਿੰਘ ਮਿਨਹਾਸ ਬਲਾਕ ਸੰਮਤੀ, ਪਰਜੀਤ ਸਿੰਘ ਰਾਜਵੰਸ ਚੇਅਰਮੈਨ ਮਾਰਕਿਟ ਕਮੇਟੀ, ਹਰਕੀਤ ਸਿੰਘ ਕੁਆਰਡੀਨੇਟ ਕਿਸਾਨ ਵਿੰਗ, ਕਮਲਜੀਤ ਸਲਾਲਾ ਵਾਇਸ ਚੇਅਰਮੈਨ, ਪਰਮਜੀਤ ਪੰਮਾ ਸੰਗਠਨ ਇੰਚਾਰਜ, ਪਵਿੱਤਰ ਸਿੰਘ,ਗੁਰਚਰਨ ਸਿੰਘ ਚੰਨੀ ਚੇਅਨਮੈਨ ਪਲਾਨਿੰਗ ਬੋਰਡ ਜਲੰਧਰ, ਪਰਮਜੀਤ ਸਿੰਘ ਰਾਏਪੁਰ ਮੈਬਰ ਸ਼੍ਰੋਮਣੀ ਕਮੇਟੀ, ਹਰਜੀਤ ਸਿੰਘ ਪ੍ਰਹਾਰ, ਰਾਕੇਸ਼ ਅਗਰਵਾਲ ਪ੍ਰਧਾਨ ਦਿਹਾਤੀ, ਤਰਲੋਕ ਸਿੰਘ ਧਾਰੀਵਾਲ ਬਲਾਕ ਪ੍ਰਧਾਨ, ਜੋਗਿੰਦਰਪਾਲ ਸ਼ਹਿਰੀ ਪ੍ਰਧਾਨ, ਰਣਜੀਤ ਸਿੰਘ ਬਲਾਕ ਪ੍ਰਧਾਨ, ਲਖਵੀਰ ਸਿੰਘ ਸਰੋਵਾਦ, ਵਿਪਨ ਕੁਮਾਰ ਦੋਨੋਂ ਬਲਾਕ ਪਰਧਾਨ, ਕਰਨੈਲ ਸਿੰਘ ਰਾਣਾ ਕੁਆਰਡੀਨੇਟ ਕਿਸਾਨ ਵਿੰਗ, ਜਸਦਿਆਲ ਸਿੰਘ ਜੱਸ, ਲਖਵੀਰ ਸਿੰਘ ਹਾਜਰਾ,ਹੈਪੀ ਪਧਿਆਣਾ, ਐਡਵੋਕੇਟ ਅਮਰੀਕ ਸਿੰਘ ਚਾਰੋਂ ਜਿਲ੍ਹਾਂ ਪ੍ਰੀਸਦ ਮੈਂਬਰ, ਕੁਲਵੀਰ ਕੌਰ, ਕਮਲੇਸ਼ ਰਾਣੀ, ਜੱਗੀ ਹਰੀਪੁਰ, ਵਿਨੋਦ ਕੁਮਾਰ ਸਮੂਹ ਸੰਮਤੀ ਮੈਂਬਰ,ਕ੍ਰਿਸ਼ਨਾ ਗਰੇਵਾਲ ਐਸੀ.ਕਮੀਸ਼ਨ ਮੈਂਬਰ, ਚਰਨਜੀਤ ਸਿੰਘ ਸ਼ੇਰੀ, ਜਗਵਿੰਦਰ ਸਿੰਘ ਨੰਬੜਦਾਰ, ਪ੍ਰਜਿੰਦਰ ਸਿੰਘ ਭੇਲਾ, ਅਮਰੀਕ ਲਾਲ, ਪਰਮਜੀਤ ਪੱਪੀ ਬਲਾਕ ਇੰਚਾਰਜ ਅਲਾਵਲਪੁਰ, ਸੁਖਵੀਰ ਕੁਮਾਰ ਕੁਆਰਡੀਨੇਟਰ ਐਸੀ.ਸੀ ਵਿੰਗ, ਦਵਿੰਦਰ ਸਿੰਘ ਸੂਰੀ ਪ੍ਰਧਾਨ ਵਪਾਰ ਮੰਡਲ, ਸੁਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਲਾਡੀ, ਚਤਿੰਦਰਪਾਲ, ਪਰਮਜੀਤ ਸਿੰਘ, ਕੌਸਲਰ ਅਮਰੀਕ ਸਿੰਘ, ਸੁਰਿੰਦਰਪਾਲ ਕੌਸਲਰ,ਅਕਾਸ਼ਦੀਪ ਆਸੂ ਬਲਾਕ ਪ੍ਰਧਾਨ, ਮੋਹਣ ਲਾਲ ਨਿੱਕੂ ਸੇਵਾ ਸੰਗਠਨ, ਤਰਮੇਸ ਸਿੰਘ ਘੁੜਿਆਲ, ਬੂਟਾ ਸਿੰਘ ਕਾਲਰਾ, ਮੰਗਾ ਰਾਮ, ਨਿਰਮਲ ਕੌਲ ਸਰਪੰਚ, ਸੁਖਵੀਰ ਸਿੰਘ ਸੋਡੀ ਸਮੇਤ ਆਪ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਇੱਕਠੇ ਹੋਏ |