20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮੁੱਖ ਮੰਤਰੀ ਤੇ ਡੀ.ਜੀ.ਪੀ. ਨੇ ਇੱਕ-ਦੂਜੇ ਦੇ ਬਿਆਨਾਂ ਨੂੰ ਰੱਦ ਕਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ- ਭੰਡਾਰੀ

ਅਜੀਤ ਡੈਸਕ 07-05-2026
ਜਲੰਧਰ, 6 ਮਈ (ਸ਼ਿਵ)- ਜਲੰਧਰ ਅਤੇ ਅੰਮਿ੍ਤਸਰ ਧਮਾਕਿਆਂ 'ਤੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਕਿ ਇਨ੍ਹਾਂ ਦੋਵਾਂ ਘਟਨਾਵਾਂ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਹੱਥ ਹੈ, ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਕੇ.ਡੀ. ਭੰਡਾਰੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਬਿਆਨ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਾ ਹੈ ਅਤੇ ਅਜਿਹੇ ਬਿਆਨ ਮੁੱਖ ਮੰਤਰੀ ਦੀ ਸ਼ਾਨ ਦੇ ਅਨੁਕੂਲ ਨਹੀਂ ਹਨ¢ ਭੰਡਾਰੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦੋਵੇਂ ਇੱਕ ਦੂਜੇ ਦੇ ਬਿਆਨਾਂ ਨੂੰ ਰੱਦ ਕਰ ਰਹੇ ਹਨ ਜਿੱਥੇ ਡੀ.ਜੀ.ਪੀ. ਇਨ੍ਹਾਂ ਦੋਵਾਂ ਘਟਨਾਵਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਉੱਥੇ ਮੁੱਖ ਮੰਤਰੀ ਇਹਨਾਂ ਬਾਰੇ ਭਾਜਪਾ 'ਤੇ ਝੂਠੇ ਦੋਸ਼ ਲਗਾ ਰਹੇ ਹਨ |

ਪਿਛਲੀ ਖ਼ਬਰ ਅੱਜ ਮਰਦਮਸ਼ੁਮਾਰੀ ਲਈ ਕਰਮਚਾਰੀਆਂ ਨੇ ਕਿੱਟ ਲੈ ਕੇ ਹਾਜ਼ਰੀ ਨਾ ਭਰੀ ਤਾਂ ਰੁਕ ਜਾਵੇਗੀ ਤਨਖ਼ਾਹ ਅਗਲੀ ਖ਼ਬਰ ਭਾਜਪਾ ਦੀ ਲੋਕਪਿ੍ਤਾ ਤੋਂ ਘਬਰਾ ਕੇ ਮੁੱਖ ਮੰਤਰੀ ਲਗਾ ਰਹੇ ਝੂਠੇ ਦੋਸ਼ -ਮਨੋਜ ਅਗਰਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।