23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਨਿਗਮ ਨੇ ਪਾਣੀ, ਸੀਵਰੇਜ ਦੇ ਕੱਟੇ 4 ਕੁਨੈਕਸ਼ਨ

ਅਜੀਤ ਡੈਸਕ 21-04-2026
ਜਲੰਧਰ, 20 ਅਪ੍ਰੈਲ (ਸ਼ਿਵ)- ਨਗਰ ਨਿਗਮ ਜਲੰਧਰ ਵਲੋਂ ਜ਼ੋਨ ਨੰ. 2 ਦੇ ਇਲਾਕਿਆਂ ਗੋਬਿੰਦ ਨਗਰ, ਸੋਡਲ ਨਗਰ ਅਤੇ ਦੋਆਬਾ ਚੌਕ 'ਚ ਪਾਣੀ ਅਤੇ ਸੀਵਰੇਜ ਬਿੱਲਾਂ ਦੀ ਬਕਾਇਆ ਰਕਮ ਦੀ ਵਸੂਲੀ ਲਈ ਖ਼ਾਸ ਚਲਾਈ ਗਈ ਮੁਹਿੰਮ ਦੌਰਾਨ 4 ਕਨੈੱਕਸ਼ਨ ਕੱਟੇ ਗਏ | ਇਸ ਕਾਰਵਾਈ ਦੌਰਾਨ ਕੁੱਲ 1.15 ਲੱਖ ਰੁਪਏ ਦੀ ਰਕਮ ਵਸੂਲ ਕੀਤੀ ਗਈ | ਜਿਨ੍ਹਾਂ ਖਪਤਕਾਰਾਂ ਨੇ ਬਕਾਇਆ ਰਕਮ ਜਮ੍ਹਾਂ ਨਹੀਂ ਕਰਵਾਈ, ਉਨ੍ਹਾਂ ਦੇ ਪਾਣੀ ਅਤੇ ਸੀਵਰੇਜ ਕਨੈੱਕਸ਼ਨ ਕੱਟ ਦਿੱਤੇ ਗਏ | ਨਗਰ ਨਿਗਮ ਨੇ ਸਾਰੇ ਸ਼ਹਿਰੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕਾਰਵਾਈ ਤੋਂ ਬਚਣ ਲਈ ਸਮੇਂ ਸਿਰ ਬਿੱਲਾਂ ਦੀ ਅਦਾਇਗੀ ਕਰਨੀ ਚਾਹੀਦੀ ਹੈ | ਕਾਰਵਾਈ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ, ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਦੀ ਹਦਾਇਤ 'ਤੇ ਅਸ਼ਵਨੀ ਗਿੱਲ, ਸੁਪਰਡੈਂਟ ਹਰਪ੍ਰੀਤ ਵਾਲੀਆ ਦੀ ਅਗਵਾਈ ਵਿਚ ਕੀਤੀ ਗਈ ਤੇ ਇਸ ਮੌਕੇ ਸਟਾਫ਼ ਮੈਂਬਰਾਂ ਵਿਚ ਅਨਵਰ, ਨਵੀਨ, ਮੁਕੇਸ਼ ਅਤੇ ਅਨਿਲ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਟਿੱਪਰ ਅਤੇ ਕਾਰ ਵਿਚਕਾਰ ਹੋਈ ਟੱਕਰ 'ਚ ਔਰਤ ਦੀ ਮੌਤ, ਦੋ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਜਲੰਧਰ ਦੀਆਂ ਤਿੰਨ ਕ੍ਰਿਕਟ ਖਿਡਾਰਨਾਂ ਦੀ ਨੈਸ਼ਨਲ ਸਕੂਲ ਗੇਮਜ ਦੇ ਕੋਚਿੰਗ ਕੈਂਪ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।