04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜਸਵਿੰਦਰ ਸਿੰਘ ਲਾਂਬਾ ਨੂਰਮਹਿਲ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 19-04-2026
ਨੂਰਮਹਿਲ, 18 ਅਪ੍ਰੈਲ (ਤਜਿੰਦਰ ਕੁਮਾਰ)-ਨੂਰਮਹਿਲ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਇਕ ਜ਼ਰੂਰੀ ਮੀਟਿੰਗ ਹੋਈ, ਜਿਸ ਵਿਚ ਜਸਵਿੰਦਰ ਸਿੰਘ ਲਾਂਬਾ ਨੂੰ ਸਰਬ ਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ | ਇਸ ਤੋਂ ਇਲਾਵਾ ਬੀਰਬਲ ਨੀਟਾ ਸਕੱਤਰ, ਮਨਜੀਤ ਸਿੰਘ ਵਿਰਦੀ ਨੂੰ ਖਜਾਨਚੀ, ਬਲਜਿੰਦਰ ਕੁਮਾਰ ਰਿੰਕੂ ਨੂੰ ਪੀ. ਆਰ. ਓ., ਰਾਜ ਕੁਮਾਰ ਲਵਲੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਚਾਰ ਡੈਲੀਗੇਟ ਵੀ ਚੁਣੇ ਗਏ, ਜਿਸ 'ਚ ਪਰਮਜੀਤ ਬੱਧਣ, ਬਲਬੀਰ ਬੱਲੀ, ਸੁਖਵਿੰਦਰ ਛਿੰਦੀ, ਸਤਪਾਲ ਬਾਠ ਆਦਿ ਡੈਲੀਗੇਟ ਬਣੇ | ਟੀਮ ਦੇ ਅਸ਼ਵਨੀ ਕੁਮਾਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਹਾਜ਼ਰੀ ਲਗਵਾਈ | ਉਪਰੰਤ ਪਾਰਟੀ ਕੀਤੀ ਗਈ |
ਪਿਛਲੀ ਖ਼ਬਰ ਵਿਰੋਧੀ ਧਿਰ ਨੇ ਰਾਖਵਾਂਕਰਨ ਬਿੱਲ ਰੋਕ ਕੇ ਔਰਤਾਂ ਦੇ ਸੁਪਨਿਆਂ ਨੂੰ ਕੁਚਲਿਆ-ਪ੍ਰਧਾਨ ਮੰਤਰੀ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਵਿਖੇ ਵਿਸਾਖੀ ਮੌਕੇ ਦੋ ਦਿਨਾ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।