27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਿਜਲੀ ਟਰਾਂਸਫਾਰਮਰ ਲਾਗਿਓਾ ਕਣਕ ਦੀ ਕਟਾਈ ਸਾਵਧਾਨੀ ਨਾਲ ਕੀਤੀ ਜਾਵੇ-ਐੱਸ.ਡੀ.ਓ.

ਅਜੀਤ ਡੈਸਕ 05-04-2026
ਸ਼ਾਹਕੋਟ, 4 ਅਪ੍ਰੈਲ (ਬਾਂਸਲ) -ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸ਼ਾਹਕੋਟ ਦੇ ਐੱਸ.ਡੀ.ਓ. ਹਰਪਾਲ ਸਿੰਘ ਅਤੇ ਜੇ.ਈ. ਰੁਪਿੰਦਰਜੀਤ ਸਿੰਘ ਨੇ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਦੀ ਚੰਗਿਆੜੀ ਤੋਂ ਫ਼ਸਲ ਨੂੰ ਲੱਗਣ ਵਾਲੀ ਅੱਗ ਦੀ ਘਟਨਾ ਤੋਂ ਬਚਾਅ ਲਈ ਉਹ ਖੇਤਾਂ ਵਿਚ ਲੱਗੇ ਬਿਜਲੀ ਦੇ ਟ੍ਰਾਂਸਫਾਰਮਰਾਂ ਦੇ ਲਾਗਿਓਾ ਕਣਕ ਦੀ ਕਟਾਈ ਸਾਵਧਾਨੀ ਪੂਰਵਕ ਪਹਿਲਾਂ ਕਰ ਲੈਣ ਤੇ ਬਾਅਦ ਵਿਚ ਉਸ ਥਾਂ 'ਤੇ ਪਾਣੀ ਦਾ ਛਿੜਕਾਅ ਕਰਕੇ ਉਸਨੂੰ ਗਿੱਲਾ ਰੱਖਿਆ ਜਾਵੇ¢ ਉਨ੍ਹਾਂ ਕਿਹਾ ਕਿ ਹਰ ਸਾਲ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਕਈ ਥਾਵਾਂ 'ਤੇ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਤੋਂ ਬਚਣ ਲਈ ਪੂਰੀ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ¢ ਉਨ੍ਹਾ ਅੱਗੇ ਕਿਹਾ ਕਿ ਟ੍ਰਾਂਸਫਾਰਮਰ ਦੇ ਲਾਗੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਣ ਨਾਲ ਟ੍ਰਾਂਸਫਾਰਮਰ ਤੋਂ ਡਿੱਗੀ ਚੰਗਿਆੜੀ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕਦਾ ਹੈ¢ ਉਨਾ ਇਹ ਵੀ ਕਿਹਾ ਕਿ ਖੇਤਾਂ ਵਿਚ ਲੱਗੇ ਟ੍ਰਾਂਸਫਾਰਮਰ ਜਾਂ ਬਿਜਲੀ ਦੀਆਂ ਤਾਰਾਂ ਵਿਚ ਕਿਸੇ ਵੀ ਥਾਂ ਸਪਾਰਕ ਹੋਣ ਜਾਂ ਤਾਰਾਂ ਢਿੱਲੀਆਂ ਹੋਣ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਸਮਾਂ ਰਹਿੰਦੇ ਸਮੱਸਿਆਂ ਦਾ ਹੱਲ ਕੀਤਾ ਜਾ ਸਕੇ¢
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੜਕੇ ਵਿਖੇ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਫਿਲੌਰ ਦੇ ਕਲਸੀ ਨਗਰ ਦਾ ਉਜਾੜਾ ਰੋਕਣ ਲਈ ਪੁੱਜੇ ਵਿਧਾਇਕ ਵਿਕਰਮਜੀਤ ਚੌਧਰੀ, ਬਲਦੇਵ ਸਿੰਘ ਖਹਿਰਾ, ਅਵਿਨਾਸ਼ ਚੰਦਰ ਕਲੇਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।