27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਫਿਲੌਰ ਦੇ ਕਲਸੀ ਨਗਰ ਦਾ ਉਜਾੜਾ ਰੋਕਣ ਲਈ ਪੁੱਜੇ ਵਿਧਾਇਕ ਵਿਕਰਮਜੀਤ ਚੌਧਰੀ, ਬਲਦੇਵ ਸਿੰਘ ਖਹਿਰਾ, ਅਵਿਨਾਸ਼ ਚੰਦਰ ਕਲੇਰ, ਜਰਨੈਲ ਫਿਲੌਰ, ਅੰਮਿ੍ਤਪਾਲ ਭੋਂਸਲੇ ਅਤੇ ਹੋਰ ਆਗੂ

ਮੁਹੱਲਾ ਵਾਸੀਆਂ ਨਾਲ ਬੇਠੈ ਦਲਿਤ ਆਗੂ ਅੰਮਿ੍ਤਪਾਲ ਭੋਂਸਲੇ ਅਤੇ ਮੰਚ ਦੇ ਆਗੂ ਜਰਨੈਲ ਫਿਲੌਰ | <br/> ਕਲਸੀ ਨਗਰ 'ਚ ਪੁੱਜ ਕੇ ਲੋਕਾਂ 'ਚ ਬੈਠੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ (ਸੱਜੇ) ਸੰਬੋਧਨ ਕਰਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ | ਤਸਵੀਰਾਂ:ਗੈਰੀ ਫਿਲੌਰ <br/> 05-04-2026
ਫਿਲੌਰ, 4 ਅਪ੍ਰੈਲ (ਵਿਪਨ ਗੈਰੀ)-ਪਿਛਲੇ ਲੰਬੇ ਸਮੇਂ ਤੋਂ ਆਬਾਦ ਵੱਸਦੇ ਫਿਲੌਰ ਦੇ ਮਾਤਾ ਕਲਸੀ ਨਗਰ ਇਲਾਕੇ ਨੂੰ ਢਹਿ-ਢੇਰੀ ਕਰਨ ਲਈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਜਿਸ ਕਾਰਨ ਓਥੇ ਦੇ 300 ਦੇ ਕਰੀਬ ਘਰ ਅਤੇ 200 ਦੇ ਕਰੀਬ ਦੁਕਾਨਦਾਰ ਕਾਫੀ ਚਿੰਤਤ ਹਨ |ਜਿਸ ਨੂੰ ਲੈ ਕਿ ਅੱਜ ਸਾਰਾ ਦਿਨ ਵੱਖ ਵੱਖ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਭਾਸ਼ਣ ਦਿੱਤਾ ਅਤੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਹ ਕਲਸੀ ਨਗਰ ਦੇ ਲੋਕਾਂ ਨਾਲ ਚਟਾਨ ਵਾਂਗ ਖੜੇ ਹਨ ਤੇ ਉਨ੍ਹਾਂ ਦਾ ਉਜਾੜਾ ਨਹੀ ਹੋਣ ਦੇਣਗੇ |ਜਾਣਕਾਰੀ ਮੁਤਾਬਿਕ ਸਵੇਰੇ ਦੀ ਪਹਿਲੀ ਭਰਵੀਂ ਮੀਟਿੰਗ ਲੋਕ ਇਨਸਾਫ਼ ਮੰਚ ਦੇ ਆਗੂ ਜਰਨੈਲ ਫਿਲੌਰ ਨੇ ਕੀਤੀ ਤੇ ਲੋਕਾਂ ਨਾਲ ਡਟ ਕੇ ਖੜਨ ਦਾ ਐਲਾਨ ਕੀਤਾ |ਜਿਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਫਿਲੌਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਅਤੇ ਭਾਜਪਾ ਪਾਰਟੀ ਦੇ ਫਿਲੌਰ ਤੋਂ ਸਾਬਕਾ ਵਿਧਾਇਕ ਰਹੇ ਅਵਿਨਾਸ਼ ਚੰਦਰ ਕਲੇਰ ਵੀ ਆਪਣੇ-ਆਪਣੇ ਸਾਥੀਆਂ ਸਮੇਤ ਪੁੱਜੇ |ਇਸੇ ਤਰਾਂ ਹਲਕਾ ਫਿਲੌਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਸਾਥੀਆਂ ਸਮੇਤ ਪੁੱਜ ਕੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਉਹ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨਾਲ ਗੱਲ ਕਰਕੇ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ |ਇਸੇ ਦੌਰਾਨ ਕਾਂਗਰਸ ਦੇ ਦਲਿਤ ਆਗੂ ਅੰਮਿ੍ਤਪਾਲ ਭੌਂਸਲੇ ਨੇ ਵੀ ਸੰਬੋਧਨ ਕੀਤਾ ਜਦ ਕੀ ਬੀਤੇ ਦਿਨ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵੀ ਲੋਕਾਂ ਨਾਲ ਮੁਲਾਕਾਤ ਕਰਕੇ ਜਾ ਚੁੱਕੇ ਹਨ ਅਤੇ ਸਾਰੇ ਲੀਡਰ ਲੋਕਾਂ ਨਾਲ ਚਟਾਨ ਵਾਂਗ ਖੜਨ ਦਾ ਐਲਾਨ ਕਰ ਰਹੇ ਹਨ |
ਲੀਡਰਾਂ ਦੀ ਆਮਦ ਬਣੀ ਚਰਚਾ ਦਾ ਵਿਸ਼ਾ
ਜ਼ਿਕਰਯੋਗ ਹੈ ਕਿ ਜਦ ਤੋਂ ਕਲਸੀ ਨਗਰ ਨੂੰ ਖਾਲੀ ਕਰਨ ਦੇ ਹੁਕਮ ਆਏ ਹਨ ਤਦ ਤੋਂ ਹੀ ਉੱਥੇ ਲਗਾਤਾਰ ਲੀਡਰ ਕਤਾਰਾਂ ਵਿਚ ਪਹੁੰਚ ਰਹੇ ਹਨ ਤੇ ਸਥਾਨਕ ਲੋਕਾਂ ਨੂੰ ਭਰੋਸਾ ਦੇ ਰਹੇ ਹਨ ਕਿ ਉਨ੍ਹਾਂ ਦੇ ਘਰ ਅਤੇ ਦੁਕਾਨਾਂ ਢਹਿ-ਢੇਰੀ ਨਹੀ ਹੋਣ ਦੇਣਗੇ |ਲੀਡਰਾਂ ਦੀ ਇਸ ਆਮਦ ਨਾਲ ਇਲਾਕੇ ਅੰਦਰ ਇੱਕ ਵੱਖਰੀ ਚਰਚਾ ਵੀ ਛਿੜੀ ਹੈ ਕਿ ਕਤਾਰਾਂ ਵਿਚ ਪੁੱਜ ਰਹੇ ਲੀਡਰ ਸੱਚ ਵਿਚ ਹੀ ਲੋਕਾਂ ਦੇ ਹਮਦਰਦ ਹਨ ਜਾਂ 2027 ਦੀਆ ਚੋਣਾਂ ਦਾ ਲਾਹਾ ਲੈਣ ਲਈ ਇੱਥੇ ਪੁੱਜ ਰਹੇ ਹਨ | ਤੇ ਹੁਣ ਦੇਖਣ ਵਾਲੀ ਗੱਲ ਹੈ ਕੀ ਇਹ ਸਾਰੇ ਲੀਡਰ ਕਲਸੀ ਨਗਰ ਦੇ ਲੋਕਾਂ ਦਾ ਉਜਾੜਾਂ ਰੋਕਣ ਵਿਚ ਕਾਮਯਾਬ ਹੋ ਪਾਉਂਦੇ ਹਨ ਜਾ ਨਹੀ |
ਪਿਛਲੀ ਖ਼ਬਰ ਬਿਜਲੀ ਟਰਾਂਸਫਾਰਮਰ ਲਾਗਿਓਾ ਕਣਕ ਦੀ ਕਟਾਈ ਸਾਵਧਾਨੀ ਨਾਲ ਕੀਤੀ ਜਾਵੇ-ਐੱਸ.ਡੀ.ਓ. ਅਗਲੀ ਖ਼ਬਰ ਸ਼ਾਹਕੋਟ ਦੇ ਐਸ. ਡੀ. ਐਮ. ਆਦਿੱਤਿਆ ਗੁਪਤਾ ਵਲੋਂ ਜੂਰਿਸਟਸ ਤੇ ਸਿਵਲ ਸਰਵਿਸਿਜ਼ ਗੋਲਫ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।