11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡਾ. ਅੰਬੇਡਕਰ ਦੇ ਬੱੁਤ ਦੀ ਬੇਅਦਬੀ, ਗ੍ਰਨੇਡ ਹਮਲਿਆਂ ਦੇ ਵਿਰੋਧ 'ਚ ਜਲੰਧਰ ਭਾਜਪਾ ਵਲੋਂ ਰੋਸ ਮਾਰਚ

ਅਜੀਤ ਡੈਸਕ 03-04-2026
ਜਲੰਧਰ, 2 ਅਪ੍ਰੈਲ (ਸ਼ਿਵ)-ਜਲੰਧਰ ਭਾਜਪਾ ਵਲੋਂ ਹੁਸ਼ਿਆਰਪੁਰ 'ਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਅਤੇ ਗ੍ਰਨੇਡ ਹਮਲਿਆਂ ਦੇ ਵਿਰੋਧ ਵਿਚ ਸ੍ਰੀ ਰਾਮ ਚੌਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਕ ਤੱਕ ਰੋਸ ਮਾਰਚ ਕੀਤਾ | ਇਸ ਮੌਕੇ ਭਾਜਪਾ ਆਗੂਆਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਭਾਜਪਾ ਆਗੂਆਂ ਨੇ ਰੋਸ ਮਾਰਚ 'ਚ ਸਰਕਾਰ ਦੇ ਖ਼ਿਲਾਫ਼ ਲਿਖੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸੀ | ਰੋਸ ਮਾਰਚ 'ਚ ਮਨੋਰੰਜਨ ਕਾਲੀਆ, ਰਾਕੇਸ਼ ਰਾਠੌਰ, ਕਿ੍ਸ਼ਨ ਦੇਵ ਭੰਡਾਰੀ, ਸਰਬਜੀਤ ਸਿੰਘ ਮੱਕੜ, ਅਵਿਨਾਸ਼ ਚੰਦਰ ਕਲੇਰ, ਜਗਬੀਰ ਸਿੰਘ ਬਰਾੜ, ਸ਼ੀਤਲ ਅੰਗੁਰਾਲ, ਕਰਮਜੀਤ ਕੌਰ ਚੌਧਰੀ, ਰਮਨ ਪੱਬੀ, ਵਿਪਨ ਸਭਰਵਾਲ, ਦੀਵਾਨ ਅਮਿੱਤ ਅਰੋੜਾ, ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ ਤੇ ਹੋਰ ਹਾਜ਼ਰ ਸਨ | ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਥਾਣਿਆਂ 'ਤੇ ਗਰਨੇਡ ਹਮਲੇ ਹੋ ਰਹੇ ਹਨ | ਡਾ. ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਹੈ | ਭਾਜਪਾ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ 'ਚ ਭਾਜਪਾ ਦਫਤਰ ਬਾਹਰ ਹੋਏ ਬੰਦ ਧਮਾਕੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ 'ਚ ਅਸਫਲ ਰਹੀ ਹੈ ਤੇ ਹੁਣ ਇਸ ਦੇ ਸੇਕ ਚੰਡੀਗੜ੍ਹ ਪੁੱਜ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦੀ ਹੈ ਤਾਂ ਇਨ੍ਹਾਂ ਦਾ ਉਹ ਡਟ ਕੇ ਵਿਰੋਧ ਕਰੇਗੀ | ਇਸ ਮੌਕੇ ਰਵੀ ਕੁਮਾਰ, ਦਰਸ਼ਨ ਭਗਤ, ਗੁਰਦੀਪ ਸਿੰਘ ਫ਼ੌਜੀ, ਤਰਵਿੰਦਰ ਸੋਈ, ਅਮਿੱਤ ਸੰਧਾ, ਰਾਜੀਵ ਢੀਂਗਰਾ, ਕ੍ਰਿਸ਼ਨ ਮੀਨੀਆ, ਮਨੀਸ਼ ਵਿਜ, ਅਮਿੱਤ ਭਾਟੀਆ, ਅਸ਼ਵਨੀ ਭੰਡਾਰੀ, ਹਿਤੇਸ਼ ਸਿਆਲ, ਡਿੰਪੀ ਲੁਬਾਣਾ, ਸ਼ਿਤਿਜ ਢਲ, ਸੰਦੀਪ ਕੁਮਾਰ, ਸ਼ਾਮ ਸ਼ਰਮਾ, ਮਨਜੀਤ ਸਿੰਘ ਟੀਟੂ, ਸੰਨ੍ਹੀ ਸ਼ਰਮਾ ਤੇ ਹੋਰ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ |
ਪਿਛਲੀ ਖ਼ਬਰ ਇਲੈਕਟਿ੍ਕ ਬੱਸਾਂ ਲਈ ਡਿਪੂ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਅਗਲੀ ਖ਼ਬਰ ਚੰਨੀ ਦੇ ਗ੍ਰਹਿ ਪ੍ਰਵੇਸ਼ ਮੌਕੇ ਡਾ. ਹਮਦਰਦ ਤੇ ਸ਼ੀਤਲ ਵਿੱਜ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਪੁੱਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।