21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਰਵਰ 'ਚ ਖਰਾਬੀ ਕਰਕੇ ਕਈਆਂ ਦੇ ਨਹੀਂ ਹੋਏ ਡਰਾਈਵਿੰਗ ਟੈੱਸਟ ਲੋਕਾਂ ਨੂੰ ਦੁਬਾਰਾ ਪੇਸ਼ਗੀ ਸਮਾਂ ਲੈਣ ਤੇ ਪਾਰਕਿੰਗ ਲਈ ਦੁਬਾਰਾ ਦੇਣਾ ਪਵੇਗਾ ਖਰਚਾ <br/>

ਟਰੈਕ 'ਤੇ ਟੈੱਸਟ ਨਾ ਹੋਣ ਦੇ ਰੋਸ ਵਜੋਂ ਨਾਅਰੇਬਾਜ਼ੀ ਕਰਦੇ ਹੋਏ ਲੋਕ ਤੇ ਜਨਰੇਟਰ ਠੀਕ ਕਰਦੇ ਹੋਏ ਮੁਲਾਜ਼ਮ | ਤਸਵੀਰਾਂ : ਮੁਨੀਸ਼ <br/> 31-03-2026
ਜਲੰਧਰ, 30 ਮਾਰਚ (ਸ਼ਿਵ)-ਪੰਜਾਬ ਸਰਕਾਰ ਜਿਥੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਅਫ਼ਸਰਾਂ ਨੂੰ ਕਈ ਬਾਰ ਹਦਾਇਤਾਂ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਕਈ ਵਿਭਾਗਾਂ 'ਚ ਅਜੇ ਵੀ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ | ਡਰਾਈਵਿੰਗ ਟਰੈਕ 'ਤੇ ਅੱਜ ਸਰਵਰ, ਬੈਟਰੀ 'ਚ ਆਈ ਖ਼ਰਾਬੀ ਕਰਕੇ ਲੋਕਾਂ ਦੇ ਪੂਰੇ ਟੈੱਸਟ ਨਹੀਂ ਹੋ ਸਕੇ, ਜਿਸ ਕਰਕੇ ਲੋਕਾਂ ਨੂੰ ਨਿਰਾਸ਼ਾ ਵਾਪਸ ਜਾਣਾ ਪਿਆ | ਲੋਕਾਂ ਨੇ ਟਰੈਕ 'ਤੇ ਨਾਅਰੇਬਾਜ਼ੀ ਕੀਤੀ ਕਿ ਮੁਲਾਜ਼ਮਾਂ ਉਨ੍ਹਾਂ ਨੂੰ ਪੇ੍ਰਸ਼ਾਨ ਕਰ ਰਹੇ ਹਨ | ਜਾਣਕਾਰੀ ਮੁਤਾਬਕ ਅੱਜ ਟਰੈਕ 'ਤੇ 160 ਦੇ ਕਰੀਬ ਲੋਕਾਂ ਦੇ ਸਕੂਟਰ, ਕਾਰ ਦੇ ਡਰਾਈਵਿੰਗ ਟੈੱਸਟ ਹੋਣੇ ਸੀ ਪਰ ਪਹਿਲਾਂ ਸਰਵਰ ਫਿਰ ਬੈਟਰੀ 'ਚ ਖ਼ਰਾਬੀ ਆ ਗਈ, ਜਿਸ ਕਰਕੇ ਕਾਫੀ ਦੇਰ ਤੱਕ ਟੈੱਸਟ ਲੈਣ ਦਾ ਕੰਮ ਕਾਫੀ ਪ੍ਰਭਾਵਿਤ ਰਿਹਾ | ਪਹਿਲਾਂ ਤਾਂ ਲੋਕ ਕਾਫੀ ਮੁਸ਼ਕਿਲ ਨਾਲ ਅਪੁਾਇੰਟਮੈਂਟਾਂ ਲੈ ਕੇ ਆਉਂਦੇ ਹਨ ਪਰ ਬਾਅਦ 'ਚ ਉਨ੍ਹਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਲੋਕਾਂ ਦੇ ਟੈੱਸਟ ਨਹੀਂ ਹੋ ਸਕੇ ਸੀ ਤੇ ਹੁਣ ਉਨ੍ਹਾਂ ਨੂੰ ਟੈੱਸਟ ਦੇਣ ਲਈ ਦੁਬਾਰਾ ਅੁਪਾਇੰਟਮੈਂਟ ਲਈ 500 ਰੁਪਏ ਦੀ ਫ਼ੀਸ ਖ਼ਰਚਣ ਤੋਂ ਇਲਾਵਾ ਦੁਬਾਰਾ ਟਰੈਕ ਦੇ ਆਉਣ 'ਤੇ ਪਾਰਕਿੰਗ ਦੀ ਫ਼ੀਸ ਵੀ ਦੇਣੀ ਪਏਗੀ | ਲੋਕਾਂ ਦਾ ਕਹਿਣਾ ਸੀ ਕਿ ਟਰੈਕ ਵਾਲਿਆਂ ਦੇ ਸਹੀ ਪ੍ਰਬੰਧ ਨਾ ਹੋਣ ਕਰਕੇ ਟੈੱਸਟ ਨਹੀਂ ਹੋਏ ਹਨ ਤਾਂ ਉਨ੍ਹਾਂ ਦਾ ਕਸੂਰ ਕਿਉਂ ਕੱਢਿਆ ਗਿਆ ਸਗੋਂ ਟਰੈਕ ਵਾਲਿਆਂ ਦੀ ਗ਼ਲਤੀ ਕਰਕੇ ਜਿਨ੍ਹਾਂ ਦੇ ਟੈੱਸਟ ਨਹੀਂ ਹੋਏ ਹਨ ਉਨ੍ਹਾਂ ਨੂੰ ਦੁਬਾਰਾ ਟਰੈਕ ਵਾਲਿਆਂ ਨੂੰ ਹੀ ਅੁਪਾਇੰਟਮੈਂਟ ਦੇਣੀ ਚਾਹੀਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਟਰੈਕ 'ਤੇ ਮੌਜੂਦ ਟਰਾਂਸਪੋਰਟ ਅਫ਼ਸਰ ਵੀ ਉਨਾਂ ਦੀ ਸੁਣਵਾਈ ਨਹੀਂ ਕਰਦੇ | ਕਈ ਲੋਕਾਂ ਦਾ ਕਹਿਣਾ ਸੀ ਕਿ ਉਨਾਂ ਨੂੰ ਬਾਰ-ਬਾਰ ਪੇ੍ਰਸ਼ਾਨੀ ਹੋ ਰਹੀ ਹੈ ਤਾਂ ਉਹ ਇਸ ਦੀ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਕਰਨਗੇ |

ਪਿਛਲੀ ਖ਼ਬਰ ਢਾਈ ਮਿੰਟਾਂ 'ਚ 569 ਕਰੋੜ ਦਾ ਨਗਰ ਨਿਗਮ ਦਾ ਬਜਟ ਪਾਸ ਅਗਲੀ ਖ਼ਬਰ ਕਾਰ 'ਚ ਬੈਠਣ ਸਮੇਂ ਔਰਤ ਤੋਂ ਮੋਟਰਸਾਈਕਲ ਸਵਾਰ ਲੁਟੇਰਾ ਪਰਸ ਖੋਹ ਕੇ ਫਰਾਰ, ਲੱਖਾਂ ਦਾ ਨੁਕਸਾਨ ਗੁਰੂ ਗੋਬਿੰਦ ਸਿੰਘ ਐ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।