30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨਰਾਤਿਆਂ ਦੇ 8ਵੇਂ ਦਿਨ ਭਗਤਾਂ ਨੇ ਕੀਤੀ ਮਾਂ ਕਾਲਰਾਤਰੀ ਦੀ ਪੂਜਾ

ਅਜੀਤ ਡੈਸਕ 27-03-2026
ਜਲੰਧਰ, 26 ਮਾਰਚ (ਸ਼ੈਲੀ)-ਨਰਾਤਿਆਂ ਦੇ ਅੱਠਵੇਂ ਦਿਨ ਸ਼ਰਧਾਲੂਆਂ ਨੇ ਮਾਂ ਕਾਲਰਾਤਰੀ ਦੀ ਪੂਜਾ ਕੀਤੀ | ਇਸ ਦੌਰਾਨ ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਸ੍ਰੀ ਰਾਮ ਸੈਨਾ ਸੰਗਠਨ ਨੇ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਦੇ ਸ੍ਰੀ ਰਾਮ ਹਾਲ ਵਿਚ 1,101 ਕੰਜਕਾਂ ਦਾ ਪੂਜਨ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ 1,000 ਤੋਂ ਵੱਧ ਕੰਜਕਾਂ ਪਹੁੰਚੀਆਂ ਅਤੇ ਸ੍ਰੀ ਰਾਮ ਸੈਨਾ ਸੰਗਠਨ ਦੁਆਰਾ ਉਨ੍ਹਾਂ ਨੂੰ ਹਲਵਾ, ਪੁਰੀ, ਛੋਲੇ ਤੇ ਵੱਖ-ਵੱਖ ਤੋਹਫ਼ੇ ਅਤੇ ਫਲ ਭੇਟ ਕਰ ਪੂਜਨ ਕੀਤਾ | ਇਸ ਮੌਕੇ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ, ਕਮੇਟੀ ਦੇ ਪ੍ਰਧਾਨ ਸੀਤਲ ਵਿਜ, ਭਾਜਪਾ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਲਘੂ ਉਦਯੋਗ ਭਾਰਤੀ ਸੂਬਾ ਉਪ ਪ੍ਰਧਾਨ ਸੀਮਾ ਧੂਮਲ ਅਤੇ ਸ਼ਹਿਰ ਦੇ ਕਈ ਹੋਰ ਪਤਵੰਤੇ ਸ਼ਾਮਿਲ ਹੋਏ | ਇਸ ਮੌਕੇ ਕੇ. ਡੀ. ਭੰਡਾਰੀ ਨੇ ਸ੍ਰੀ ਰਾਮ ਸੈਨਾ ਸੰਗਠਨ ਦੇ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ | ਪ੍ਰਬੰਧਕਾਂ ਨੇ ਦੱਸਿਆ ਕਿ ਕੰਜਕ ਪੂਜਨ ਸਮਾਰੋਹ ਵਿਚ ਸ੍ਰੀ ਰਾਮ ਸੈਨਾ ਸੰਸਥਾ ਦੇ ਚੇਅਰਮੈਨ ਮਨੀਸ਼ ਸਹਿਗਲ, ਪ੍ਰਧਾਨ ਸੰਦੀਪ ਗਗਨ, ਜਨਰਲ ਸਕੱਤਰ ਹਰੀਸ਼ ਸਹਿਗਲ, ਮੀਤ ਪ੍ਰਧਾਨ ਹਿਮਾਂਸ਼ੂ ਮਹਿਤਾ, ਸੈਕਟਰੀ ਰਜਤ ਖੱਤਰੀ, ਅਸ਼ੋਕ ਅਨੁਜ, ਰਿਤੇਸ਼ ਮਨੂੰ, ਆਰਤੀ ਰਾਜਪੂਤ, ਸ਼ਾਲੂ ਕੁਮਾਰੀ, ਭਜਨ ਗਾਇਕ ਅੰਬਿਕਾ ਜੋਸ਼ੀ, ਸਾਕਸ਼ੀ ਸ਼ਰਮਾ, ਅਦਿੱਤੀ ਸ਼ਰਮਾ, ਸੁਜਾਮਨ ਸ਼ਰਮਾ, ਹੇਮੰਤ ਸ੍ਰੀਵਾਸਤਵ, ਰਿਤੇਸ਼ ਮਨੂ, ਅਕਸ਼ਿਤ ਗਗਨ, ਲਕਸ਼ਯ ਜੋਸ਼ੀ, ਵਿਵੇਕ ਮਹਿਤਾ, ਨਮਨ ਗਰਗ, ਅਮਿਤ ਪਟੇਲ, ਮੋਹਿਤ ਸ਼ਰਮਾ, ਸੰਨੀ ਅਮਿਤ ਤਾਇਲ, ਅਰਜੁਨ ਭੱਟ, ਰਾਜੇਸ਼ ਮਹਿਤਾ ਰਾਜੇਸ਼ ਸਿੰਘ, ਨਵੀਨ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਨਿਤਿਨ ਕਪੂਰ, ਸੁਸ਼ਮਾ ਕਪੂਰ, ਡਾ. ਸੁਸ਼ਮਾ ਚਾਵਲਾ, ਸੰਜੀਵ ਢੀਂਗਰਾ, ਗੌਤਮ ਸ਼ਰਮਾ, ਅਰੁਣ ਸ਼ਰਮਾ, ਕੌਂਸਲਰ ਅਸ਼ਵਨੀ ਅਗਰਵਾਲ, ਕੌਂਸਲਰ ਅਮਿਤ ਦਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ ਦੇ ਕਿੰਡਰਗਾਰਟਨ 'ਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਸੀ. ਬੀ. ਆਈ. ਨੂੰ ਸੌਂਪਿਆ ਜਾਵੇ ਰੰਧਾਵਾ ਖ਼ੁਦਕੁਸ਼ੀ ਕੇਸ-ਐਡਵੋਕੇਟ ਹਿਤੇਸ਼ ਸੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।