01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਗੁਰਾਇਆ ਵਿਖੇ ਅਕਾਲੀ ਦਲ ਵਲੋਂ 'ਪੰਜਾਬ ਬਚਾਓ ਰੈਲੀ'

ਅਜੀਤ ਡੈਸਕ 27-03-2026
ਗੁਰਾਇਆ, 26 ਮਾਰਚ (ਬਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਨੌਤੀ ਦਿੱਤੀ ਕਿ ਉਹ ਆਮ ਆਦਮੀ ਪਾਰਟੀ (ਆਪ) ਵਲੋਂ ਐਲਾਨੀਆਂ 16000 ਮੀਟਿੰਗਾਂ ਸਰਕਾਰੀ ਖ਼ਜ਼ਾਨੇ ਦੀ ਕੀਮਤ ਦੀ ਥਾਂ 'ਤੇ ਪਾਰਟੀ ਦੇ ਖਰਚੇ 'ਤੇ ਕਰ ਕੇ ਵਿਖਾਉਣ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਇਹ ਪਹਿਲਕਦਮੀ ਸਿਰਫ਼ ਭਿ੍ਸ਼ਟਾਚਾਰ ਤੋਂ ਪ੍ਰੇਰਿਤ ਹੈ ਨਾ ਕਿ ਪੰਜਾਬੀਆਂ ਦੀ ਭਲਾਈ ਨਾਲ ਇਸ ਦਾ ਕੋਈ ਸਰੋਕਾਰ ਹੈ | ਅਕਾਲੀ ਦਲ ਦੇ ਪ੍ਰਧਾਨ 'ਆਪ' ਸਰਕਾਰ ਵਲੋਂ ਆਪਣਾ ਝੂਠਾ ਰਿਪੋਰਟ ਕਾਰਡ ਪੰਜਾਬੀਆਂ ਅੱਗੇ ਪੇਸ਼ ਕਰਨ ਵਾਸਤੇ 16000 ਰੈਲੀਆਂ ਤੇ ਨੁੱਕੜ ਮੀਟਿੰਗਾਂ ਕਰਨ ਦੇ ਐਲਾਨ 'ਤੇ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ | ਇਸ ਤੋਂ ਪਹਿਲਾਂ ਉਨ੍ਹਾਂ ਪਾਰਟੀ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਖਹਿਰਾ ਦੇ ਨਾਲ ਮਿਲ ਕੇ ਇਥੇ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ | ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 'ਆਪ' ਸਰਕਾਰ ਰੈਲੀਆਂ ਕਰਨ ਤੇ ਇਸ਼ਤਿਹਾਰਬਾਜ਼ੀ ਵਾਸਤੇ ਉਹੀ ਤਰੀਕਾ ਅਪਣਾ ਰਹੀ ਹੈ ਜੋ ਇਸ ਨੇ ਪਹਿਲਾਂ ਅਪਣਾਇਆ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਰਕਾਰ ਵਿਚ ਸੀ ਤਾਂ ਅਸੀਂ ਇਕ ਵੀ ਰੈਲੀ ਸਰਕਾਰੀ ਖ਼ਰਚੇ 'ਤੇ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਆਪਣੀ ਧੀ ਦਾ ਜਨਮ ਜਲੰਧਰ 'ਚ ਕਮਿਸ਼ਨਰ ਦੀ ਰਿਹਾਇਸ਼ 'ਤੇ ਮਨਾਉਣ ਜਾ ਰਹੇ ਹਨ ਜਿਸ ਵਾਸਤੇ ਉਨ੍ਹਾਂ ਵੱਡੀ ਪਾਰਟੀ ਰੱਖੀ ਹੈ | ਉਨ੍ਹਾਂ ਕਿਹਾ ਕਿ ਇਸ ਵਾਸਤੇ ਮਹਿਮਾਨਾਂ ਵਾਸਤੇ ਮਹਿੰਗੇ ਟੈਂਟ, ਕੈਟਰਿੰਗ ਤੇ ਚੋਟੀ ਦੇ ਗਾਇਕ ਸੱਦੇ ਜਾ ਰਹੇ ਹਨ | ਸ. ਸੁਖਬੀਰ ਨੇ ਇਹ ਵੀ ਦੱਸਿਆ ਕਿ ਕਿਵੇਂ ਏਜੰਸੀਆਂ ਅਕਾਲੀ ਦਲ ਤੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ 'ਤੇ ਲੱਗੀਆਂ ਹਨ | ਰੈਲੀ ਨੂੰ ਸੰਬੋਧਨ ਕਰਦੇ ਹੋਏ ਬਲਦੇਵ ਸਿੰਘ ਖਹਿਰਾ ਇੰਚਾਰਜ ਹਲਕਾ ਫਿਲੌਰ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਸਿਰਫ਼ ਚੁਟਕਲੇ ਸੁਣਾਉਂਦਾ ਹੈ, ਫਿਲੌਰ ਹਲਕੇ 'ਚ ਆਮ ਆਦਮੀ ਪਾਰਟੀ ਵਲੋਂ ਇਕ ਵੀ ਕੰਮ ਨਹੀਂ ਕੀਤਾ | ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਲਕੇ 'ਚ ਸਬ ਤਹਿਸੀਲ, ਥਾਣਿਆਂ ਦੀਆਂ ਇਮਾਰਤਾਂ, ਹਸਪਤਾਲ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਹਨ | ਰੈਲੀ ਨੂੰ ਬਲਜੀਤ ਸਿੰਘ ਖਾਲਸਾ, ਹਰਜਿੰਦਰ ਸਿੰਘ ਲੱਲੀਆਂ, ਅਮਰਜੀਤ ਸਿੰਘ ਢੇਸੀ,ਭਾਵਨਾ ਖਹਿਰਾ,ਮਹਾਂ ਸਿੰਘ ਰਸੂਲਪੁਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਹੀਰਾ ਸਿੰਘ ਗਾਬੜੀਆ, ਕੁਲਵੰਤ ਸਿੰਘ ਮੰਨਣ, ਗੁਰਮੀਤ ਸਿੰਘ ਦਾਦੂਵਾਲ, ਜਰਨੈਲ ਸਿੰਘ ਵਾਹਦ, ਮੋਹਣ ਲਾਲ ਬੰਗਾ, ਸੁਖਦੀਪ ਸਿੰਘ ਸ਼ੂਕਰ, ਕੇ. ਐੱਸ. ਮੱਖਣ, ਜਸਵੀਰ ਸਿੰਘ ਰੁੜਕਾ ਖ਼ੁਰਦ, ਹਰਿੰਦਰ ਸਿੰਘ ਢੀਂਡਸਾ, ਕੁਲਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਕਟਾਣਾ, ਪ੍ਰੇਮ ਸਿੰਘ ਰਾਣਾ, ਮੁਖ਼ਤਿਆਰ ਸਿੰਘ ਗਹੀਰ, ਸੁਰਿੰਦਰ ਸਿੰਘ ਘਟਾਉੜਾ, ਹਰਪ੍ਰੀਤ ਸਿੰਘ, ਡੰੂਗਰ ਸਿੰਘ ਭੁੱਲਰ, ਐਡਵੋਕੇਟ ਰਾਜ ਕਮਲ ਭੁੱਲਰ, ਕਮਲ ਚੇਤਲੀ ਲੁਧਿਆਣਾ, ਜਤਿੰਦਰ ਸਿੰਘ, ਅਵਤਾਰ ਸਿੰਘ ਘੁੰਮਣ, ਕੁਲਦੀਪ ਬਾਜਵਾ, ਸਰੂਪ ਸਿੰਘ ਬੱਛੋਵਾਲ, ਮੋਹਣ ਸਿੰਘ ਕੰਡਿਆਣਾ, ਬਲਵਿੰਦਰ ਸਿੰਘ ਗੜੀ, ਰਣਜੀਤ ਸਿੰਘ ਖੁਰਾਣਾ, ਹਰਿੰਦਰ ਸਿੰਘ ਚੰਦੀ, ਚੂਹੜ ਸਿੰਘ ਬੜਾ ਪਿੰਡ, ਸੁਲੱਖਣ ਸਿੰਘ ਰਾਏਪੁਰ, ਦਲਵੀਰ ਸਿੰਘ ਦੀਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਦੋ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਸ਼ਹੀਦ ਬਾਬੂ ਲਾਭ ਸਿੰਘ ਨਗਰ 'ਚ ਨੌਜਵਾਨ 'ਤੇ ਜਾਨਲੇਵਾ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।