23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਖੋਹਬਾਜ਼ੀ ਦੇ ਮਾਮਲੇ 'ਚ ਤਿੰਨ ਬਰੀ

ਅਜੀਤ ਡੈਸਕ 08-03-2026
ਜਲੰਧਰ, 7 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਤਿੰਨ ਵਿਅਕਤੀਆਂ ਸੰਦੀਪ ਉਰਫ਼ ਸੋਨੂੰ ਪੁੱਤਰ ਜਸਬੀਰ ਰਾਜ ਵਾਸੀ ਪਿੰਡ ਬਰਸਾਲ, ਥਾਣਾ ਸਦਰ, ਜਮਸ਼ੇਰ, ਜ਼ਿਲ੍ਹਾ ਜਲੰਧਰ, ਰਾਜਵਿੰਦਰ ਉਰਫ਼ ਲੱਖੂ ਪੁੱਤਰ ਸ਼ੇਰ ਸਿੰਘ ਵਾਸੀ ਅੱਟਾ, ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਅਤੇ ਨਵਨੀਤ ਉਰਫ਼ ਨੀਤਾ ਪੁੱਤਰ ਹਰਜਿੰਦਰ ਸਿੰਘ ਵਾਸੀ ਰੰਧਾਵਾ, ਗੁਰਾਇਆ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਨ੍ਹਾਂ ਤਿੰਨਾਂ ਦੇ ਖ਼ਿਲਾਫ਼ ਮਿਤੀ 30 ਅਕਤੂਬਰ 2021 ਨੂੰ ਥਾਣਾ ਗੁਰਾਇਆ ਵਿਖੇ ਸੁਖਦੇਵ ਕੁਮਾਰ ਪੁੱਤਰ ਪਰਗਣ ਰਾਮ ਵਾਸੀ ਰਵੀਦਾਸ ਮੁਹੱਲਾ, ਗੁਰਾਇਆ ਦੀ ਸ਼ਿਕਾਇਤ 'ਤੇ ਉਸ ਨੂੰ ਦਾਤਰ ਮਾਰ ਕੇ ਉਸ ਦਾ ਪਰਸ ਜਿਸ 'ਚ ਇਕ ਹਜ਼ਾਰ ਰੁਪਏ ਸੀ ਤੇ ਮੋਬਾਈਲ ਖੋਹਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਅਦਾਲਤ ਨੇ ਦੋਸ਼ ਸਾਬਤ ਨਾ ਹੋਣ 'ਤੇ ਇਨ੍ਹਾਂ ਤਿੰਨਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |
ਪਿਛਲੀ ਖ਼ਬਰ ਜਲੰਧਰ ਦੇ ਸ਼ਿਵਲੋਚਕ ਦੀਪ ਦੀ ਐਫ. ਆਈ. ਐਚ. ਅੰਤਰਰਾਸ਼ਟਰੀ ਪੈਨਲ 'ਚ ਚੋਣ ਅਗਲੀ ਖ਼ਬਰ ਜਲੰਧਰ ਦੇ ਸ਼ਿਵਲੋਚਕ ਦੀਪ ਦੀ ਐਫ. ਆਈ. ਐਚ. ਅੰਤਰਰਾਸ਼ਟਰੀ ਪੈਨਲ 'ਚ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।