22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਏਪੀਜੇ ਸਕੂਲ ਮਾਡਲ ਟਾਊਨ 'ਚ ਗਰੈਜੂਏਸ਼ਨ ਸਮਾਗਮ ਕਰਵਾਇਆ

ਅਜੀਤ ਡੈਸਕ 08-03-2026
ਜਲੰਧਰ, 7 ਮਾਰਚ (ਪਵਨ ਖਰਬੰਦਾ)-ਏ.ਪੀ.ਜੇ. ਰਿਦਮ ਕਿੰਡਰਵਰਲਡ 'ਚ ਯੂ. ਕੇ. ਜੀ. ਲਈ ਗਰੈਜੂਏਸ਼ਨ ਸਮਾਰੋਹ ਉਤਸ਼ਾਹ ਤੇ ਖ਼ੁਸ਼ੀ ਨਾਲ ਕਰਵਾਇਆ | ਇਹ ਪ੍ਰੋਗਰਾਮ ਭਾਵੀ ਪੀੜ੍ਹੀ ਦੇ ਸਿੱਖਿਆਰਥੀਆਂ ਦੇ ਅਕਾਦਮਿਕ ਸਫ਼ਰ 'ਚ ਇਕ ਮਹੱਤਵਪੂਰਨ ਮੀਲ ਪੱਥਰ ਸੀ ਕਿਉਂਕਿ ਉਹ ਆਪਣੀ ਸਕੂਲੀ ਪੜ੍ਹਾਈ ਦੇ ਅਗਲੇ ਪੜਾਅ 'ਚ ਕਦਮ ਰੱਖਣ ਦੀ ਤਿਆਰੀ ਕਰ ਰਹੇ ਸਨ | ਗਰੈਜੂਏਸ਼ਨ ਪਹਿਰਾਵੇ ਤੇ ਟੋਪੀਆਂ ਪਹਿਨ ਕੇ ਪ੍ਰੀ ਪ੍ਰਾਇਮਰੀ ਤੋਂ ਪ੍ਰਾਇਮਰੀ 'ਚ ਜਾਣ ਵਾਲੇ ਯੂ. ਕੇ. ਜੀ. ਵਿਦਿਆਰਥੀਆਂ ਨੇ ਇਸ ਯਾਦਗਾਰੀ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਆਪਣੇ ਸਕੂਲ ਦੇ ਦਰਵਾਜ਼ੇ ਵਿਚੋਂ ਮਾਣ ਨਾਲ ਮਾਰਚ ਪਾਸਟ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਰਸਮੀ ਦੀਵਾ ਜਗਾਉਣ ਦੀ ਰਸਮ ਨਾਲ ਹੋਈ | ਐਲ. ਕੇ. ਜੀ. ਦੇ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰਾਂ ਲਈ ਪੇਸ਼ ਕੀਤੇ ਇਕ ਮਨਮੋਹਕ ਡਾਂਸ ਪੇਸ਼ ਕੀਤਾ | ਗ੍ਰੈਜੂਏਟ ਹੋਣ ਵਾਲੇ ਬੱਚਿਆਂ ਨੇ ਆਪਣੇ ਅਧਿਆਪਕਾਂ ਤੇ ਮਾਪਿਆਂ ਦਾ ਉਨ੍ਹਾਂ ਦੇ ਨਿਰੰਤਰ ਪਿਆਰ, ਉਤਸ਼ਾਹ ਤੇ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ | ਯੂ. ਕੇ. ਜੀ. ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਕੂਲ ਦੇ ਅਧਿਆਪਕਾਂ ਤੇ ਸਕੂਲ ਪ੍ਰਤੀ ਆਪਣੀ ਕੀਮਤੀ ਪ੍ਰਤੀਕਿਰਿਆ ਸਾਂਝੀ ਕੀਤੀ ਅਤੇ ਰਿਦਮ ਕਿੰਡਰਵਰਲਡ ਵਿਖੇ ਆਪਣੇ ਬੱਚਿਆਂ ਦੇ ਭਰਪੂਰ ਅਨੁਭਵਾਂ 'ਤੇ ਵਿਚਾਰ ਕੀਤਾ | ਨੌਜਵਾਨ ਗੇ੍ਰਜੂਏਟਾਂ ਨੂੰ ਗਰੈਜੂਏਸ਼ਨ ਸਕਰੋਲ ਦਿੱਤੇ ਗਏ, ਜੋ ਉਨ੍ਹਾਂ ਦੀ ਪ੍ਰਾਪਤੀ ਤੇ ਉਨ੍ਹਾਂ ਦੇ ਅਕਾਦਮਿਕ ਸਫ਼ਰ ਵਿਚ ਅੱਗੇ ਵਧਣ ਦੀ ਤਿਆਰੀ ਦਾ ਪ੍ਰਤੀਕ ਹਨ | ਸਮਾਰੋਹ ਦੇ ਅੰਤ 'ਚ ਪਹਿਲੀ ਜਮਾਤ ਦੇ ਅਧਿਆਪਕਾਂ ਵਲੋਂ ਛੋਟੇ ਗੇ੍ਰਜੂਏਟਾਂ ਦਾ ਨਿੱਘਾ ਸਵਾਗਤ ਕਰਨ ਨਾਲ ਹੋਇਆ | ਪਿ੍ੰਸੀਪਲ ਡਾ. ਰਾਜੇਸ਼ ਚੰਦੇਲ ਨੇ ਵਿਦਿਆਰਥੀਆਂ ਨੂੰ ਇਸ ਮੀਲ ਪੱਥਰ ਨੂੰ ਸਫਲਤਾਪੂਰਵਕ ਪੂਰਾ ਕਰਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਤੇ ਉਤਸ਼ਾਹ ਨਾਲ ਸਿੱਖਣਾ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ |
ਪਿਛਲੀ ਖ਼ਬਰ ਡਾ. ਅੰਬੇਡਕਰ ਚੌਕ ਤੋਂ ਕਪੂਰਥਲਾ ਚੌਕ ਤੱਕ ਸੜਕ ਬਣਨ ਦਾ ਕੰਮ ਹੋਇਆ ਸ਼ੁਰੂ ਅਗਲੀ ਖ਼ਬਰ ਬਿਜਲੀ ਸਸਤੀ ਹੋਣ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ-ਗੁਲਾਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।