09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲੋਹੀਆਂ ਸਟੇਸ਼ਨ 'ਤੇ ਲਾਵਾਰਸ ਵਿਅਕਤੀ ਨੇ ਤੋੜਿਆ ਦਮ

ਅਜੀਤ ਡੈਸਕ 06-03-2026
ਲੋਹੀਆਂ ਖਾਸ, 5 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਕਦੇ ਕਦੇ ਮਨੁੱਖ ਨੂੰ ਮੌਤ ਅਜਿਹੇ ਤਰੀਕੇ ਨਾਲ ਆਉਂਦੀ ਹੈ ਕਿ ਉਸਦੀ ਭਿਣਕ ਨੇੜਲੇ ਵਿਅਕਤੀ ਨੂੰ ਵੀ ਨਹੀਂ ਲੱਗਦੀ, ਅਜਿਹੀ ਘਟਨਾ ਵਾਰੀ ਹੈ ਲੋਹੀਆਂ ਦੇ ਜ਼ੰਕਸ਼ਨ ਸਟੇਸ਼ਨ ਦੇ ਮੁਸਾਫਿਰਾਂ ਲਈ ਬਣੇ ਇੰਤਜ਼ਾਰ ਘਰ 'ਚ, ਜਦੋਂ ਬੈਠਾ ਬੈਠਾ ਇੱਕ ਵਿਅਕਤੀ ਦਮ ਤੋੜ ਗਿਆ ਪਰ ਕਿਸੇ ਨੂੰ ਪਤਾ ਤੱਕ ਵੀ ਨਾ ਲੱਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਚੌਂਕੀ ਲੋਹੀਆਂ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਟੇਸ਼ਨ ਦੇ ਮੁਸਾਫਿਰਾਂ ਲਈ ਬਣੇ ਇੰਤਜ਼ਾਰ ਘਰ 'ਚ ਦਮ ਤੋੜ ਚੁੱਕੇ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ ਅਤੇ ਉਸ ਦੀ ਲਾਸ਼ 72 ਘੰਟਿਆਂ ਲਈ ਨਕੋਦਰ ਦੇ ਸਿਵਲ ਹਸਪਤਾਲ ਵਿਖੇ ਜਮਾਂ ਕਰਵਾਈ ਗਈ ਹੈ ਜਿਥੇ ਉਸਦਾ ਦਾ ਮਿਤੀ 6 ਮਾਰਚ ਨੂੰ 72 ਘੰਟੇ ਹੋਣ ਉਪਰੰਤ ਪੋਸਟ ਮਾਰਟਮ ਕੀਤਾ ਜਾਵੇਗਾ |
ਪਿਛਲੀ ਖ਼ਬਰ 'ਕਿਸਾਨ ਜਾਗਿ੍ਤੀ ਯਾਤਰਾ' 9 ਮਾਰਚ ਨੂੰ ਪੁੱਜੇਗੀ ਭੋਗਪੁਰ ਦਾਣਾ ਮੰਡੀ ਵਿਖੇ ਅਗਲੀ ਖ਼ਬਰ ਸ਼ਾਹਕੋਟ ਤੋਂ ਵਾਇਆ ਢੰਡੋਵਾਲ ਤੇ ਪੰਡੋਰੀ ਰਾਹੀਂ ਨਕੋਦਰ ਨੂੰ ਜਾਂਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।