09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਿੰਦਰ ਕੁਮਾਰ ਨੂੰ ਸਦਮਾ, ਭਰਜਾਈ ਦਾ ਦਿਹਾਂਤ

ਅਜੀਤ ਡੈਸਕ 06-03-2026
ਮਲਸੀਆਂ, 5 ਮਾਰਚ (ਸੁਖਦੀਪ ਸਿੰਘ)- ਬਿੰਦਰ ਕੁਮਾਰ (ਪੱਤਰਕਾਰ) ਤੇ ਰੌਸ਼ਨ ਲਾਲ ਦੀ ਭਰਜਾਈ ਅਤੇ ਰਮੇਸ਼ ਕੁਮਾਰ ਦੀ ਪਤਨੀ ਸ਼੍ਰੀਮਤੀ ਸੁਮਨ ਵਾਸੀ ਪੱਤੀ ਖੁਰਮਪੁਰ (ਮਲਸੀਆਂ) ਦਾ ਬੀਤੀ 3 ਮਾਰਚ ਨੂੰ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ 'ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਇਲਾਕੇ ਦੇ ਲੋਕਾਂ ਅਤੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਸਵ: ਸੁਮਨ ਦੀ ਆਤਮਿਕ ਸ਼ਾਂਤੀ ਨਮਿੱਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ 13 ਮਾਰਚ ਦਿਨ ਸ਼ੁੱਕਰਵਾਰ ਨੂੰ ਪੈਣ ਉਪਰੰਤ ਗੁਰਦੁਆਰਾ ਭਾਈ ਭਾਗੀਰਥ ਜੀ, ਮਲਸੀਆਂ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ |
ਪਿਛਲੀ ਖ਼ਬਰ ਸ਼ਾਹਕੋਟ ਤੋਂ ਵਾਇਆ ਢੰਡੋਵਾਲ ਤੇ ਪੰਡੋਰੀ ਰਾਹੀਂ ਨਕੋਦਰ ਨੂੰ ਜਾਂਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਪੰਚਾਇਤ ਸਕੱਤਰ ਤੇ ਤਰਕਸ਼ੀਲ ਆਗੂ ਦੇਸ ਰਾਜ ਜਾਫ਼ਰਵਾਲ ਨੂੰ ਸਦਮਾ- ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।