10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਾਬਾ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਦੀ ਬੈਠਕ

ਅਜੀਤ ਡੈਸਕ 06-03-2026
ਆਦਮਪੁਰ, 5 ਮਾਰਚ (ਰਮਨ ਦਵੇਸਰ) ਬਾਬਾ ਵਿਸ਼ਵਕਰਮਾ ਮੰਦਰ ਦੀ ਅਹਿਮ ਬੈਠਕ ਕਮੇਟੀ ਦੇ ਚੇਅਰਮੈਨ ਰਘਵੀਰ ਸਿੰਘ ਵਿਰਦੀ ਦੀ ਦੇਖ ਰੇਖ ਹੇਠ ਹੋਈ ਜਿਸ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਵੱਖ ਵੱਖ ਮਤੇ ਪਾਸ ਕਰਦਿਆਂ ਕੁਲਵਿੰਦਰ ਸਿੰਘ ਰਾਜਵੰਸ਼ (ਟੋਨੀ) ਨੂੰ ਪ੍ਰਧਾਨ,ਅਕਸ਼ੇ ਦੀਪ ਸ਼ਰਮਾ ਨੂੰ ਜਨਰਲ ਸਕੱਤਰ,ਅਮਰਜੀਤ ਸਿੰਘ ਭੋਗਪੂਰੀਆ ਖਜਾਨਚੀ ਨਿਯੁਕਤ ਕੀਤੇ ਗਏ | ਇਸ ਮੌਕੇ ਰਘਵੀਰ ਸਿੰਘ ਵਿਰਦੀ ਨੇ ਕਿਹਾ ਕਿ ਮੰਦਰ ਪ੍ਰਬੰਧਕ ਕਮੇਟੀ ਦਾ ਗਠਨ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਅੰਦਰ ਬਾਬਾ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਹੀ ਮੰਦਰ ਦੇ ਸਾਰੇ ਪ੍ਰਬੰਧ ਮੰਦਰ ਦਾ ਵਿਸਥਾਰ,ਧਾਰਮਕ ਸਮਾਗਮ ਅਤੇ ਸਮਾਜਿਕ ਕੰਮਾਂ ਨੂੰ ਚਲਾਵੇਗੀ | ਉਨ੍ਹਾਂ ਦੱਸਿਆ ਕਿ ਇਸ ਕਮੇਟੀ ਨੂੰ ਰਾਮਗੜ੍ਹੀਆ ਨੈਸ਼ਨਲ ਕਾਲਜ ਟਰੱਸਟ ਵੱਲੋਂ ਟਰੱਸਟੀ ਮੈਂਬਰਾਂ ਦੀ ਸਲਾਹ ਅਤੇ ਸਹਿਮਤੀ ਨਾਲ ਥਾਪਿਆ ਗਿਆ ਹੈ | ਇਸ ਮੌਕੇ ਹਰਵਿੰਦਰ ਸਿੰਘ ਭੂਈ,ਪਰਮਜੀਤ ਸਿੰਘ ਰਾਜਵੰਸ਼,ਦਲਜੀਤ ਸਿੰਘ ਭੱਟੀ, ਅਸ਼ਵਨੀ ਕਰਵਲ,ਗੁਰਦੀਪ ਸਿੰਘ ਪੁਆਰ, ਪਰਮਜੀਤ ਸਿੰਘ ਨੋਤੇ,ਪਰਮਿੰਦਰ ਸਿੰਘ ਧੀਮਾਨ,ਪਰਮਜੀਤ ਸਿੰਘ ਫਲੋਰਾ, ਦਲਜੀਤ ਸਿੰਘ ਸੈਣੀ, ਨੀਰਜ ਸ਼ਰਮਾ, ਪਰਮਜੀਤ ਪੰਮੀ, ਓਾਕਾਰ ਸਿੰਘ ਭੂਈ, ਹਰਜੀਤ ਸਿੰਘ ਕਰਵਲ, ਮੰਦਿਰ ਦੇ ਪੁਜਾਰੀ ਸਚਿਨ ਸ਼ਰਮਾ, ਜਤਿਨ ਸ਼ਰਮਾ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਯੋਗ ਲਾਭਪਾਤਰੀਆਂ ਦੀ ਸਹੂਲਤ ਲਈ ਐਸ.ਡੀ.ਐਮ. ਦਫ਼ਤਰ 'ਚ ਰਜਿਸਟ੍ਰੇਸ਼ਨ ਸੈਂਟਰ ਦੀ ਸਥ... ਅਗਲੀ ਖ਼ਬਰ ਸ੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ ਲੋਹੀਆਂ ਖਾਸ ਵਲੋਂ ਭਰਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।