10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮਕਾਨਾਂ ਵਾਸਤੇ ਸਰਕਾਰ ਦੀਆਂ ਆਈਆਂ ਗ੍ਰਾਂਟਾਂ ਦੀ ਲਿਸਟ ਜਾਰੀ ਕਰਨ ਦੀ ਮੰਗ

ਅਜੀਤ ਡੈਸਕ 06-03-2026
ਲੋਹੀਆਂ ਖਾਸ, 5 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਨÏਜਵਾਨ ਭਾਰਤ ਸਭਾ ਲੋਹੀਆਂ ਖਾਸ ਦੇ ਜ਼ਿਲ੍ਹਾ ਸਕੱਤਰ ਸੋਨੂ ਅਰੋੜਾ, ਜ਼ਿਲ੍ਹਾ ਕਮੇਟੀ ਮੈਂਬਰ ਸਰੂਪ ਨੱਲ੍ਹ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ਿੰਦਰ ਮੰਗਾ ਨੱਲ੍ਹ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, ਕਿ ਜੋ ਗਰਾਂਟਾਂ ਮਕਾਨ ਬਣਾਉਣ ਤੇ ਮੀਂਹ ਕਾਰਨ ਛੱਤਾਂ ਡਿੱਗਣ ਦੇ ਨਾਮ 'ਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ, ਇਨ੍ਹਾਂ ਬਾਰੇ ਪਿੰਡਾਂ ਦੇ ਮਜ਼ਦੂਰਾਂ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ, ਜਦੋਂ ਲੋਕ ਗਰਾਂਟਾਂ ਲੈਣ ਜਾਂ ਇਸ ਬਾਰੇ ਪੁੱਛਣ ਵਾਸਤੇ ਜਾਂਦੇ ਹਨ ਤਾਂ ਬੀ.ਡੀ.ਪੀ.ਓ. ਮਹਿਕਮਾ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰੀ ਹੋ ਜਾਂਦਾ ਹੈ | ਆਗੂਆਂ ਕਿਹਾ ਕਿ ਅਸੀਂ ਚਾਰ ਪਿੰਡਾਂ ਦੀਆਂ ਬੀ.ਡੀ.ਪੀ.ਓ. ਦਫਤਰ ਤੋਂ ਲਿਸਟਾਂ ਦੀ ਮੰਗ ਕੀਤੀ ਸੀ ਜਿਨ੍ਹਾਂ ਦੀਆਂ ਗਰਾਂਟਾਂ ਪਾਸ ਹੋਈਆਂ ਹਨ ਪਰ ਬੀ.ਡੀ.ਪੀ.ਓ .ਦਫਤਰ ਦੀ ਇੱਕ ਮੈਡਮ ਵਲੋਂ ਉਹਨੂੰ ਜਨਤਕ ਕਰਨ ਤੋਂ ਮਨ੍ਹਾ ਕਰ ਦਿੱਤਾ | ਇਸ ਲਈ ਅੱਜ ਬੀ.ਡੀ.ਪੀ.ਓ ਸਾਹਿਬ ਨੂੰ ਵੀ ਫੋਨ ਕੀਤਾ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਲਿਸਟ ਨਹੀਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਇਸ ਹੱਦ ਤੱਕ ਫੈਲ ਚੁੱਕਾ ਹੈ ਕਿ ਲੋਹੀਆਂ ਬੀ.ਡੀ.ਪੀ.ਓ ਦੀ ਗੱਲ ਵੀ ਸਟਾਫ ਵਾਲੇ ਸੁਣਨ ਲਈ ਤਿਆਰ ਨਹੀਂ | ਜਥੇਬੰਦੀ ਮੰਗ ਕਰਦੀ ਹੈ ਕਿ ਜੋ ਸਰਕਾਰ ਵਲੋਂ ਲੋਕਾਂ ਦੇ ਪੈਸੇ ਆਏ ਹਨ ¢ ਉਸ ਨੂੰ ਜਨਤਕ ਕੀਤਾ ਜਾਵੇ ਤੇ ਭਿ੍ਸ਼ਟ ਅਧਿਕਾਰੀਆਂ ਉਪਰ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਮੁਅੱਤਲ ਕੀਤਾ ਜਾਵੇ | ਇਸ ਮÏਕੇ ਹੋਰਾਂ ਤੋਂ ਇਲਾਵਾ ਪ੍ਰਮੋਦ ਲੋਹੀਆਂ, ਨਿਸ਼ਾਨ ਲੋਹੀਆਂ ਸਮੇਤ ਹੋਰ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਅਕਤੀ ਵਲੋਂ ਰੇਲ ਗੱਡੀ ਅੱਗੇ ਆ ਕੇ ਜੀਵਨ ਲੀਲ੍ਹਾ ਖ਼ਤਮ ਅਗਲੀ ਖ਼ਬਰ ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਅਧਿਆਪਕਾਂ ਦੀ ਤਨਖ਼ਾਹ ਲਈ ਲੋੜੀਂਦਾ ਬਜਟ ਜਾਰੀ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।