10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਯੂਨਾਈਟਡ ਪੰਜਾਬੀਜ਼ ਫਾਊਾਡੇਸ਼ਨ ਦਾ ਸਮਾਜ ਸੇਵਾ ਪ੍ਰਤੀ ਇੱਕ ਹੋਰ ਉਪਰਾਲਾ

ਅਜੀਤ ਡੈਸਕ 06-03-2026
ਜਲੰਧਰ,5 ਮਾਰਚ (ਜਸਪਾਲ ਸਿੰਘ)-ਯੂਨਾਇਟਿਡ ਪੰਜਾਬੀਜ਼ ਫਾਉਡੇਸ਼ਨ ਨੇ ਸਮਾਜ ਸੇਵਾ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਇੱਕ ਜਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਮੌਕੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਹੈ | ਸੰਸਥਾ ਵੱਲੋਂ ਸ਼ਗਨ ਦੇ ਰੂਪ ਦੇ ਵਿੱਚ ਪਰਿਵਾਰ ਨੂੰ ਇਹ ਆਰਥਿਕ ਸਹਾਇਤਾ ਦਿੱਤੀ ਗਈ ਹੈ ਫਾਊਾਡੇਸ਼ਨ ਦੇ ਪ੍ਰਧਾਨ ਸ. ਜਗਦੀਪ ਸਿੰਘ ਸ਼ੇਰਗਿੱਲ, ਜਨਰਲ ਸੈਕਟਰੀ ਪਰਮਿੰਦਰ ਸਿੰਘ ਹੇਅਰ, ਸੈਕਟਰੀ ਕਰਨਲ ਅਜੇ ਸਿੰਘ ਵਿਰਕ, ਸੈਕਟਰੀ ਸਰਬਜੋਤ ਸਿੰਘ ਲਾਲੀ ਅਤੇ ਮੈਂਬਰ ਸਿਮਰਨਵੀਰ ਸਿੰਘ ਬਾਜਵਾ ਨੇ ਬੇਟੀ ਨੂੰ ਵਿਆਹ ਤੇ ਸ਼ਗਨ ਦੇ ਰੂਪ ਦੇ ਵਿੱਚ ਆਸ਼ੀਰਵਾਦ ਦਿੰਦੇ ਹੋਏ ਸਹਾਇਤਾ ਰਾਸ਼ੀ ਦਾ ਚੈੱਕ ਬੇਟੀ ਅਤੇ ਉਸਦੇ ਪਰਿਵਾਰ ਨੂੰ ਸੌਂਪਿਆ ਇਸ ਮੌਕੇ ਸੰਸਥਾ ਦੇ ਆਗੂਆਂ ਨੇ ਬੱਚੀ ਨੂੰ ਆਸ਼ੀਰਵਾਦ ਦਿੰਦੇ ਹੋਏ ਉਸ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਇਸ ਖੁਸ਼ੀ ਦੇ ਮੌਕੇ ਤੇ ਪਰਿਵਾਰ ਨੇ ਵੀ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਹੈ ਇੱਥੇ ਦੱਸਣ ਯੋਗ ਹੈ ਕਿ ਫਾਊਾਡੇਸ਼ਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਚ ਵਿਚਰਦੇ ਹੋਏ ਜਰੂਰਤਮੰਦ ਲੋਕਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਲਾਇਰਪੁਰ ਖ਼ਾਲਸਾ ਕਾਲਜ ਫਾਰ ਵੁਮੈਨ ਵਿਖੇ ਸਾਲਾਨਾ ਕਾਰਨੀਵਲ-2026 ਕਰਵਾਇਆ ਅਗਲੀ ਖ਼ਬਰ ਹੋਲੇ ਮਹੱਲੇ 'ਤੇ ਗੁਰਦੁਆਰਾ ਮਾਡਲ ਟਾਊਨ ਵਿਖੇ ਕਰਵਾਇਆ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।