11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਇੰਟਰਨੈੱਟ ਬੰਦ ਰਹਿਣ ਕਰਕੇ ਡਰਾਈਵਿੰਗ ਟਰੈਕ 'ਤੇ ਕਈ ਲੋਕਾਂ ਦੇ ਨਹੀਂ ਹੋਏ ਕੰਮ <br/>

ਅਜੀਤ ਡੈਸਕ 06-03-2026
ਜਲੰਧਰ, 5 ਮਾਰਚ (ਸ਼ਿਵ)- ਡਰਾਈਵਿੰਗ ਟਰੈਕ 'ਤੇ ਆਏ ਦਿਨ ਕੰਮ ਬੰਦ ਰਹਿਣ ਕਰਕੇ ਲੋਕਾਂ ਨੂੰ ਅਕਸਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅੱਜ ਵੀ ਟਰੈਕ 'ਤੇ ਕਾਫੀ ਸਮੇਂ ਤੱਕ ਇੰਟਰਨੈੱਟ ਬੰਦ ਰਹਿਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦਕਿ ਲੋਕ ਸਵੇਰੇ ਹੀ ਡਰਾਈਵਿੰਗ ਲਾਇਸੈਂਸ ਲਈ ਟੈੱਸਟ ਦੇਣ ਵਾਸਤੇ ਸਵੇਰ ਤੋਂ ਹੀ ਲਾਈਨਾਂ ਵਿਚ ਲੱਗੇ ਹੋਏ ਸਨ ਜਦਕਿ ਇੰਟਰਨੈੱਟ ਕਦੇ ਬੰਦ ਹੋ ਜਾਂਦਾ ਸੀ ਤਾਂ ਕਦੇ ਚੱਲ ਪੈਂਦਾ ਸੀ | ਜਦੋਂ ਕੰਮ ਪ੍ਰਭਾਵਿਤ ਰਿਹਾ ਤਾਂ ਲੋਕਾਂ ਵਿਚ ਰੋਸ ਫੈਲ ਗਿਆ ਤਾਂ ਕਈ ਲੋਕਾਂ ਦਾ ਕਹਿਣਾ ਸੀ ਕਿ ਉਹ ਕੰਮ ਕਰਵਾਉਣ ਲਈ ਕਾਫੀ ਪਹਿਲਾਂ ਆ ਗਏ ਸੀ ਪਰ ਉਨਾਂ ਨੂੰ ਖੱਜਲਖੁਆਰੀ ਹੋਣਾ ਪਿਆ | ਲੋਕਾਂ ਦਾ ਕਹਿਣਾ ਸੀ ਕਿ ਜਦ ਉਹ ਆਪਣੀ ਪੂਰੀ ਫ਼ੀਸ ਜਮਾਂ ਕਰਵਾ ਕੇ ਕੰਮ ਕਰਵਾਉਣ ਲਈ ਆਉਂਦੇ ਹਨ ਤਾਂ ਉਨਾਂ ਨੂੰ ਪ੍ਰੇਸ਼ਾਨ ਕਿਉਂ ਕੀਤਾ ਜਾਂਦਾ ਹੈ | ਅੱਜ 120 ਡਰਾਈਵਿੰਗ ਲਾਇਸੈਂਸ ਲਈ ਬਣਾਉਣ ਲਈ ਟੋਕਨ ਸੀ ਜਦਕਿ ਸਿਰਫ਼ 112 ਦੇ ਕਰੀਬ ਹੀ ਟੈੱਸਟ ਕਰਵਾਏ ਗਏ ਜਦਕਿ ਕਈ ਲੋਕਾਂ ਨੂੰ ਬਿਨਾਂ ਕੰਮ ਕਰਵਾਉਣ ਲਈ ਵਾਪਸ ਮੁੜਨਾ ਪਿਆ | ਜਦੋਂ ਟਰੈਕ 'ਤੇ ਕੰਮ ਇੰਟਰਨੈੱਟ ਬੰਦ ਰਹਿਣ ਕਰਕੇ ਕੰਮ ਪ੍ਰਭਾਵਿਤ ਰਿਹਾ ਤਾਂ ਟਰੈਕ ਦੇ ਬਾਹਰ ਗੱਡੀਆਂ ਦਾ ਕਾਫੀ ਲੰਬਾ ਜਾਮ ਲੱਗ ਗਿਆ ਕਿਉਂਕਿ ਪਹਿਲਾਂ ਅੰਦਰ ਗਈਆਂ ਗੱਡੀਆਂ ਬਾਹਰ ਨਹੀਂ ਨਿਕਲੀਆਂ ਸੀ ਤਾਂ ਹੋਰ ਗੱਡੀਆਂ ਬਾਹਰ ਆ ਗਈਆਂ ਸੀ | ਇੱਕ ਬਾਰ ਤਾਂ ਟਰੈਕ ਦੇ ਬਾਹਰ ਜਾਮ ਲੱਗ ਗਿਆ | ਉਂਜ ਲੋਕਾਂ ਦੇ ਜੇਕਰ ਪਹਿਲੀ ਬਾਰ ਕੰਮ ਨਹੀਂ ਹੁੰਦਾ ਹੈ ਤਾਂ ਦੁਬਾਰਾ ਆਉਣ 'ਤੇ ਉਨਾਂ ਨੂੰ ਹੋਰ ਫ਼ੀਸ ਦੇਣੀ ਪੈਂਦੀ ਹੈ | ਇਸ ਲਈ ਬਕਾਇਦਾ ਆਰ. ਟੀ. ਓ. ਦੇ ਹੁਕਮਾਂ ਵਾਲੀਆਂ ਹਦਾਇਤਾਂ ਲਿਖੀਆਂ ਹਨ ਪ੍ਰਤੀ ਗੇੜੇ ਦਾ 25 ਰੁਪਏ ਵਸੂਲ ਕੀਤਾ ਜਾਵੇਗਾ |

ਪਿਛਲੀ ਖ਼ਬਰ ਭਗਵਾਨ ਵਾਲਮੀਕਿ, ਡਾ. ਅੰਬੇਡਕਰ, ਲਵ ਕੁਸ਼ ਚੌਕਾਂ ਦਾ ਨਵੀਨੀਕਰਨ ਨਾ ਕਰਨ 'ਤੇ ਰੋਸ <br/> ਅਗਲੀ ਖ਼ਬਰ ਜ਼ਿਲ੍ਹਾ ਜਲੰਧਰ 'ਚ 900 ਕਰੋੜ ਤੋਂ ਜ਼ਿਆਦਾ ਦਾ ਹੋਵੇਗਾ ਸ਼ਰਾਬ ਦਾ ਕਾਰੋਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।