11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਖ਼ੁਦਕੁਸ਼ੀ ਲਈ ਮਜਬੂਰ ਕੀਤੇ ਜਾਣ ਦੇ ਮਾਮਲੇ 'ਚ ਮਾਂ-ਧੀ ਬਰੀ

ਅਜੀਤ ਡੈਸਕ 06-03-2026
ਜਲੰਧਰ, 5 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਆਪਣੇ ਪਤੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕੀਤੇ ਜਾਣ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਮਿ੍ਤਕ ਦਰਸ਼ਨ ਸਿੰਘ ਦੀ ਦੂਜੀ ਪਤਨੀ ਅਮਰਜੀਤ ਕੌਰ ਅਤੇ ਧੀ ਗੁਰਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਬੈਂਕ ਇੰਨਕਲੇਵ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਮਿਤੀ 24 ਜਨਵਰੀ 2019 ਨੂੰ ਥਾਣਾ 7 ਵਿਖੇ ਮਿ੍ਤਕ ਦਰਸ਼ਨ ਸਿੰਘ ਦੇ ਕੁੜਮ ਪ੍ਰੇਮ ਸਿੰਘ ਵਾਸੀ ਪੁੱਤਰ ਧਰਮ ਸਿੰਘ ਵਾਸੀ ਵਿਕਾਸ ਨਗਰ, ਅੰਮਿ੍ਤਸਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤ ਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਉਕਤ ਪਤੇ ਦਾ ਰਹਿਣ ਵਾਲਾ ਹੈ ਤੇ ਸਾਬਕਾ ਬੈਂਕ ਮੈਨੇਜਰ ਹੈ ਤੇ ਉਸ ਦੀਆਂ ਦੋ ਲੜਕੀਆਂ ਹਨ ਜੋ ਕਿ ਦਰਸ਼ਨ ਸਿੰਘ ਦੇ ਲੜਕਿਆਂ ਨਾਲ ਵਿਆਹੀਆਂ ਹਨ ਤੇ ਵਿਦੇਸ਼ 'ਚ ਹਨ | ਮੇਰੇ ਕੁੜਮ ਦਰਸ਼ਨ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਨੇ 8-9 ਸਾਲ ਪਹਿਲਾਂ ਅਮਰਜੀਤ ਕੌਰ ਨਾਲ ਦੂਜਾ ਵਿਆਹ ਕਰਵਾਇਆ ਸੀ ਜਿਸ ਦੀਆਂ ਵੀ ਦੋ ਲੜਕੀਆਂ ਹਨ | ਇੱਕ ਵਿਆਹੀ ਹੈ ਤੇ ਦੂਜੀ ਗੁਰਪ੍ਰੀਤ ਕੌਰ ਆਪਣੀ ਮਾਂ ਅਮਰਜੀਤ ਕੌਰ ਨਾਲ ਹੀ ਰਹਿ ਰਹੀ ਹੈ | ਮੈਂ ਅਕਸਰ ਆਪਣੇ ਕੁੜਮ ਦਰਸ਼ਨ ਸਿੰਘ ਨੂੰ ਮਿਲਣ ਲਈ ਜਲੰਧਰ ਆਉਂਦਾ ਸੀ ਤੇ ਮੇਰਾ ਕੁੜਮ ਦੱਸਦਾ ਸੀ ਕਿ ਇਹ ਦੋਵੇਂ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੀਆਂ ਹਨ ਤੇ ਪੈਸਿਆਂ ਲਈ ਝਗੜਾ ਕਰਦੀਆਂ ਹਨ | 13 ਜਨਵਰੀ 2019 ਨੂੰ ਮੇਰੇ ਕੁੜਮ ਦਰਸ਼ਨ ਸਿੰਘ ਨੇ ਫ਼ੋਨ ਕਰਕੇ 50 ਹਜ਼ਾਰ ਰੁਪਏ ਮੰਗੇ ਤੇ ਕਿਹਾ ਕਿ ਅਮਰਜੀਤ ਕੌਰ ਅਤੇ ਗੁਰਪ੍ਰੀਤ ਕੌਰ ਉਸ ਕੋਲੋਂ ਪੈਸੇ ਮੰਗ ਰਹੀਆਂ ਹਨ ਤੇ ਉਸ ਨੂੰ ਪੇ੍ਰਸ਼ਾਨ ਤੇ ਬਲੈਕਮੇਲ ਕਰ ਰਹੀਆਂ ਹਨ | ਇਸੇ ਤੋਂ ਦੁਖੀ ਹੋ ਕੇ ਦਰਸ਼ਨ ਸਿੰਘ ਨੇ ਪੱਖੇ ਨਾਲ ਪਰਨਾ ਬੰਨ੍ਹ ਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ, ਪਰ ਅੱਜ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਕਾਰਨ ਦੋਸ਼ ਸਾਬਤ ਨਾ ਹੋਣ 'ਤੇ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਜਲੰਧਰ 'ਚ 900 ਕਰੋੜ ਤੋਂ ਜ਼ਿਆਦਾ ਦਾ ਹੋਵੇਗਾ ਸ਼ਰਾਬ ਦਾ ਕਾਰੋਬਾਰ ਅਗਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਤੋਂ ਹੋਲਾ ਮਹੱਲਾ ਸੰਬੰਧੀ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।