11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੀਟੀ ਗਰੁੱਪ ਵਲੋਂ 17ਵੀਂ ਸੀਟੀ ਹਾਫ਼ ਮੈਰਾਥਨ 'ਦੌੜਦਾ ਪੰਜਾਬ' 8 ਨੂੰ

ਅਜੀਤ ਡੈਸਕ 06-03-2026
ਜਲੰਧਰ, 5 ਮਾਰਚ (ਡਾ.ਜਤਿੰਦਰ ਸਾਬੀ)-ਸੀਟੀ ਗਰੁੱਪ ਆਫ ਇੰਸਟੀਟਿਊਸ਼ਨਜ਼ ਵੱਲੋਂ ਜ਼ਿਲਾ ਪ੍ਰਸ਼ਾਸਨ, ਜਲੰਧਰ ਦੇ ਸਹਿਯੋਗ ਨਾਲ 17ਵਾਂ ਸੀਟੀ ਹਾਫ਼ ਮੈਰਾਥਨ 2026 ''ਦੌੜਦਾ ਪੰਜਾਬ'' ਕਰਵਾਇਆ ਜਾ ਰਿਹਾ ਹੈ | ਇਹ ਮੈਰਾਥਨ ਦੌੜ 8 ਮਾਰਚ ਨੂੰ ਸਵੇਰੇ 5:30 ਵਜੇ ਤੋਂ ਸੀਟੀ ਗਰੁੱਪ ਦੇ ਸਾਊਥ ਕੈਂਪਸ, ਸ਼ਾਹਪੁਰ, ਜਲੰਧਰ ਵਿਖੇ ਹੋਵੇਗੀ | ਕਈ ਸਾਲਾਂ ਤੋਂ ਇਹ ਮੈਰਾਥਨ ਖੇਤਰ ਵਿੱਚ ਖੇਡਾਂ ਅਤੇ ਸਮਾਜਿਕ ਜਾਗਰੂਕਤਾ ਨਾਲ ਜੁੜੇ ਇੱਕ ਮਹੱਤਵਪੂਰਨ ਅੰਦੋਲਨ ਵਜੋਂ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਤੇ ਇਸ ਸਾਲ ਮੈਰਾਥਨ ''ਯੁੱਧ ਨਸ਼ਿਆਂ ਵਿਰੁੱਧ'' ਥੀਮ ਹੇਠ ਆਯੋਜਿਤ ਕੀਤੀ ਜਾ ਰਹੀ ਹੈ, ਜਿਸਦਾ ਮੁੱਖ ਮਕਸਦ ਸਮਾਜ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ ਨੂੰ ਤੰਦਰੁਸਤ ਜੀਵਨ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਵੱਲ ਪ੍ਰੇਰਿਤ ਕਰਨਾ ਹੈ | ਇਸ ਪ੍ਰੇਰਣਾਦਾਇਕ ਦੌੜ ਵਿੱਚ ਖੇਤਰ ਭਰ ਤੋਂ ਹਜ਼ਾਰਾਂ ਵਿਦਿਆਰਥੀ, ਖਿਡਾਰੀ ਅਤੇ ਨਾਗਰਿਕ ਹਿੱਸਾ ਲੈਣਗੇ | ਇਸ ਮੈਰਾਥਨ ਦੇ ਨਾਲ-ਨਾਲ ਗਲੋਬਲ ਵੌਮੈਨ ਵੋਇਸਿਜ਼ ਸੀਟੀ ਐਕਸੀਲੈਂਸ ਅਵਾਰਡਜ਼ ਦਾ ਵੀ ਆਯੋਜਨ ਕੀਤਾ ਜਾਵੇਗਾ | ਇਹ ਮਾਣਯੋਗ ਮੰਚ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਹੋਣ ਵਾਲੇ ਇਹ ਸਮਾਗਮ ਮਹਿਲਾਵਾਂ ਦੀ ਸ਼ਕਤੀ, ਹੌਸਲੇ ਅਤੇ ਸਮਾਜ ਵਿੱਚ ਉਨ੍ਹਾਂ ਦੀ ਬਦਲਾਅਕਾਰੀ ਭੂਮਿਕਾ ਨੂੰ ਉਜਾਗਰ ਕਰੇਗਾ | ਇਸ ਵਿਸ਼ਾਲ ਸਮਾਗਮ ਨੂੰ ਕਈ ਪ੍ਰਸਿੱਧ ਹਸਤੀਆਂ ਦੀ ਹਾਜ਼ਰੀ ਨਾਲ ਰੌਣਕ ਮਿਲੇਗੀ, ਜਿਨ੍ਹਾਂ ਵਿੱਚ ਪਦਮ ਸ਼੍ਰੀ ਹੰਸ ਰਾਜ ਹੰਸ , ਪ੍ਰਸਿੱਧ ਗਾਇਕ ਮਾਸਟਰ ਸਲੀਮ ਅਤੇ ਨਾਮੀ ਪੰਜਾਬੀ ਕਲਾਕਾਰ ਗਗਨ ਕੋਕਰੀ ਸ਼ਾਮਲ ਹਨ | ਸੀਟੀ ਗਰੁੱਪ ਆਫ ਇੰਸਟੀਟਿਊਸ਼ਨਜ਼ ਇਸ ਵੱਡੇ ਉਪਰਾਲੇ ਨੂੰ ਸਫਲ ਬਣਾਉਣ ਲਈ ਜਿਲ੍ਹਾ ਪ੍ਰਸ਼ਾਸਨ ਜਲੰਧਰ ਦੇ ਵਿਸ਼ੇਸ਼ ਸਹਿਯੋਗ, ਮਾਰਗਦਰਸ਼ਨ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕਰਦਾ ਹੈ |
ਪਿਛਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਤੋਂ ਹੋਲਾ ਮਹੱਲਾ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਿੱਖ ਨੌਜਵਾਨ ਸੇਵਾ ਸੁਸਾਇਟੀ ਦਕੋਹਾ ਨੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।