12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਾਣੀ ਦੇ ਨਮੂਨੇ ਨਾ ਭਰਨ 'ਤੇ ਕਈ ਜੇ. ਈਜ਼ ਨੂੰ ਕਾਰਨ ਦੱਸੋ ਨੋਟਿਸ

ਅਜੀਤ ਡੈਸਕ 06-03-2026
ਜਲੰਧਰ, 5 ਮਾਰਚ (ਸ਼ਿਵ)- ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿਚ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਨਿਗਮ ਕਮਿਸ਼ਨਰ ਦੀ ਹਦਾਇਤ ਦੇ ਬਾਵਜੂਦ ਓ. ਐਂਡ. ਐਮ. ਵਿਭਾਗ ਦੇ ਜੇ. ਈਜ਼ ਵਲੋਂ ਨਮੂਨੇ ਨਾ ਭਰਨ 'ਤੇ ਜੇ. ਈਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ | ਦੱਸਿਆ ਜਾਂਦਾ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਨਿਗਮ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਸ਼ਹਿਰ ਵਿਚ ਦੂਸ਼ਿਤ ਪਾਣੀ ਦੀਆਂ ਸ਼ਿਕਾਇਤਾਂ ਖ਼ਤਮ ਕਰਨ ਲਈ ਵਿਭਾਗ ਦੇ ਸਾਰੇ ਜੇ. ਈਜ਼ ਨੂੰ ਹਦਾਇਤ ਦਿੱਤੀ ਕਿ ਉਨਾਂ ਨੂੰ ਆਪਣੇ-ਆਪਣੇ ਇਲਾਕੇ ਵਿਚ ਤੈਅ ਪਾਣੀ ਦੇ ਨਮੂਨੇ ਭਰਨੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਜੇਕਰ ਪਾਣੀ ਠੀਕ ਨਹੀਂ ਆ ਰਿਹਾ ਹੈ ਤਾਂ ਉੱਥੇ ਪਾਣੀ ਸਪਲਾਈ ਨੂੰ ਠੀਕ ਕਰਵਾਇਆ ਜਾਵੇ ਪਰ ਦੱਸਿਆ ਜਾਂਦਾ ਹੈ ਕਿ ਇਸ ਆਦੇਸ਼ ਦੀ ਜ਼ਿਆਦਾਤਰ ਪਾਲਨਾ ਨਾ ਹੋਣ ਕਰਕੇ ਨਿਗਮ ਪ੍ਰਸ਼ਾਸਨ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਆਦੇਸ਼ਾਂ ਦੀ ਪਾਲਨਾ ਨਾ ਕਰਨ ਵਾਲੇ ਜੇ. ਈਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ | ਨਿਗਮ ਕਮਿਸ਼ਨਰ ਨੇ ਹਦਾਇਤ ਦਿੱਤੀ ਸੀ ਕਿ ਦੂਸ਼ਿਤ ਪਾਣੀ ਅਤੇ ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਪਹਿਲ ਦੇ ਤੌਰ 'ਤੇ ਹੱਲ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ | ਉਂਜ ਬਰਸਾਤਾਂ ਵਿਚ ਦੂਸ਼ਿਤ ਪਾਣੀ ਦੀਆਂ ਸ਼ਿਕਾਇਤਾਂ ਵਧ ਜਾਂਦੀਆਂ ਹਨ | ਜੇਕਰ ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਲੰਬੇ ਸਮੇਂ ਤੱਕ ਠੀਕ ਨਾ ਹੋਣ ਤਾਂ ਟੂਟੀਆਂ ਵਿਚ ਗੰਦਾ ਪਾਣੀ ਸਾਫ਼ ਪਾਣੀ ਨਾਲ ਮਿਲ ਜਾਂਦਾ ਹੈ ਕਿਉਂਕਿ ਕਈ ਸਾਲਾਂ ਤੋਂ ਜ਼ਮੀਨ ਵਿਚ ਪਈਆਂ ਕਈ ਪਾਈਪਾਂ ਜੰਗ ਲੱਗਣ ਕਾਰਨ ਲੀਕ ਵੀ ਹੋ ਰਹੀਆਂ ਹਨ | ਇਸ ਤਰਾਂ ਦੀਆਂ ਸ਼ਿਕਾਇਤਾਂ ਬਰਸਾਤਾਂ ਦੇ ਦਿਨਾਂ ਵਿਚ ਵਧ ਜਾਂਦੀਆਂ ਹਨ | ਉਂਜ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਸੰਜੀਵ ਅਰੋੜਾ ਵਲੋਂ ਕੁੱਝ ਦਿਨ ਪਹਿਲਾਂ ਇੱਕ ਵੀਡੀਓ ਮੀਟਿੰਗ ਵਿਚ ਸਾਰੇ ਨਿਗਮ ਕਮਿਸ਼ਨਰਾਂ ਨੂੰ ਬਰਸਾਤਾਂ ਤੋਂ ਪਹਿਲਾਂ ਸੀਵਰਾਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਕਿਹਾ ਸੀ ਤਾਂ ਜੋ ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਅਤੇ ਬਰਸਾਤਾਂ ਵਿਚ ਪਾਣੀ ਭਰਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ 10 ਤੋਂ ਬਾਅਦ ਨਗਰ ਨਿਗਮ ਸ਼ੁਰੂ ਕਰੇਗਾ ਨਵੀਆਂ ਸੜਕਾਂ ਬਣਾਉਣ ਦਾ ਕੰਮ ਅਗਲੀ ਖ਼ਬਰ ਸਪੈਸ਼ਲ ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ ਪਹੁੰਚੇ ਜਲੰਧਰ, ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।