ਜਲੰਧਰ, 19 ਫਰਵਰੀ (ਹਰਵਿੰਦਰ ਸਿੰਘ ਫੁੱਲ, ਸ਼ੈਲੀ)- ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਦੇ ਗੁਰੂ ਤੇ ਪਿਤਾ ਗੁਲਸ਼ਨ ਮੀਰ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਗੁਲਸ਼ਨ ਮੀਰ ਪਿਛਲੇ ਦੋ ਤਿੰਨ ਸਾਲਾਂ ਤੋਂ ਬਿਮਾਰ ਚੱਲ ਰਹੇ ਹਨ ਤੇ ਉਨ੍ਹਾਂ ਨੂੰ ਕਿਡਨੀ ਦੀ ਸਮੱਸਿਆ ਆ ਰਹੀ ਹੈ | ਡਾਕਟਰਾਂ ਨੇ ਗੁਲਸ਼ਨ ਮੀਰ ਦੇ ਗੁਰਦੇ ਦੇ ਟਰਾਂਸਪਲਾਂਟ ਤੋਂ ਪਹਿਲਾਂ ਸਟੈਂਟ ਪਾਇਆ ਹੈ | ਸੂਫੀ ਗਾਇਕ ਗੁਲਸ਼ਨ ਮੀਰ ਨੇ ਦੱਸਿਆ ਕਿ ਉਹ ਪਹਿਲਾਂ ਦੇਸੀ ਦਵਾਈ ਦੀ ਵਰਤੋਂ ਕਰ ਰਹੇ ਸਨ ਤੇ ਦੇਸੀ ਦਵਾਈ ਕਾਰਨ ਕਿਡਨੀ 'ਚ ਸਮੱਸਿਆ ਆ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਰੀਰ ਵਿੱਚ ਇਨਫੈਕਸ਼ਨ ਕਾਰਨ, ਟਰਾਂਸਪਲਾਂਟ ਅਜੇ ਤੱਕ ਨਹੀਂ ਕੀਤਾ ਗਿਆ ਹੈ ਤੇ ਜਿਵੇਂ ਹੀ ਇਨਫੈਕਸ਼ਨ ਘੱਟ ਜਾਵੇਗਾ ਤਾਂ ਟਰਾਂਸਪਲਾਂਟ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਲਤ ਇਸ ਸਮੇਂ ਸਥਿਰ ਹੈ ਤੇ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ | ਉਨ੍ਹਾਂ ਦੀ ਛੋਟੀ ਬੇਟੀ ਰਿਤੂ ਨੂਰਾ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਸ਼ੂਗਰ ਸੀ ਜਿਸ ਕਾਰਨ ਕਿਡਨੀ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਸੀ |