ਜਲੰਧਰ, 19 ਫਰਵਰੀ (ਡਾ.ਜਤਿੰਦਰ ਸਾਬੀ)- 44ਵੀਂ ਆਲ ਇੰਡੀਆ ਪੁਲਿਸ ਘੋੜਸਵਾਰੀ ਚੈਂਪੀਅਨਸ਼ਿਪ ਬੀ.ਐਸ.ਐਫ. ਅਕੈਡਮੀ ਟੇਕਨਪੁਰ ਵਿਖੇ ਕਰਵਾਈ ਗਈ | ਡਰੈਸਿਜ (ਐਲੀਮੈਂਟਰੀ) 'ਚੋਂ ਟੀਮ ਵਰਗ ਦੇ ਮੁਕਾਬਲੇ ਵਿਚੋਂ ਪੰਜਾਬ ਪੁਲਿਸ ਦੀ ਟੀਮ ਨੇ ਬਹੁਤ ਹੀ ਘੱਟ ਅੰਕਾਂ ਦੇ ਫਾਸਲੇ ਨਾਲ ਚਾਂਦੀ ਦੇ ਤਗਮੇ ਤੋਂ ਖੁੰਝ ਕੇ ਕਾਂਸੀ ਦਾ ਤਗਮਾਂ ਹਾਸਲ ਕੀਤਾ | ਪੰਜਾਬ ਪੁਲਿਸ ਦੀ ਇਸ ਟੀਮ 'ਚ ਡੀ.ਆਈ.ਜੀ. ਇੰਦਰਬੀਰ ਸਿੰਘ ਨੇ ਆਪਣੇ ਘੋੜੇ ਰਾਈਜਿੰਗ ਸਟਾਰ ਨਾਲ, ਇੰਸਪੈਕਟਰ ਯੰਗਵੀਰ ਸਿੰਘ ਨੇ ਆਪਣੇ ਘੋੜੇ ਵਿਕਟਰ ਨਾਲ, ਏ.ਐਸ.ਆਈ ਜਰਮਨਜੀਤ ਸਿੰਘ ਨੇ ਆਪਣੇ ਘੋੜੇ ਕਿੰਗ ਨਾਲ ਤੇ ਸਿਪਾਹੀ ਸੀਨੀਅਰ ਵਿਸ਼ਾਲ ਨੇ ਆਪਣੇ ਘੋੜੇ ਵਿਰਾਟ ਨਾਲ ਇਹ ਮਾਣਮੱਤੀ ਪ੍ਰਾਪਤੀ ਕੀਤੀ |