ਗੁਰਾਇਆ, 18 ਫਰਵਰੀ (ਬਲਵਿੰਦਰ ਸਿੰਘ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਜਾਰੀ ਸੂਚਨਾ ਮੁਤਾਬਿਕ 220 ਕੇ.ਵੀ. ਸਬ-ਸਟੇਸ਼ਨ ਵਿਖੇ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਹੇਗੀ | ਇਸ ਨਾਲ ਜੀ.ਟੀ. ਰੋਡ ਫੀਡਰ, ਕ੍ਰਿਸ਼ਨਾ ਕਾਲੋਨੀ, ਅੱਟਾ, ਮਨਸੂਰਪੁਰ ਰੋਡ, ਕਮਾਲਪੁਰ ਫੀਡਰ ਕੈਟਾਗਰੀ ਇਕ 24 ਘੰਟੇ ਦੀ ਬਿਜਲੀ ਬੰਦ ਰਹੇਗੀ |