ਜਲੰਧਰ, 17 ਫਰਵਰੀ (ਸ਼ਿਵ)- ਆਦਮਪੁਰ ਤੋਂ 'ਆਪ' ਦੇ ਹਲਕਾ ਇੰਚਾਰਜ ਪਵਨ ਟੀਨੂੰ ਨੇ ਅੱਜ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਵਿਕਾਸ ਦੇ ਕੰਮਾਂ ਬਾਰੇ ਮੀਟਿੰਗ ਕੀਤੀ | ਇਸ ਮੌਕੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਸਮੇਤ ਹੋਰ ਵੀ ਕਈ ਲੋਕ ਹਾਜ਼ਰ ਸਨ | ਪਵਨ ਟੀਨੂੰ ਦਾ ਕੁੱਝ ਇਲਾਕਾ ਨਗਰ ਨਿਗਮ ਦੀ ਹੱਦ ਵਿਚ ਵੀ ਆਇਆ ਸੀ | ਜਿਸ ਨੂੰ ਲੈ ਕੇ ਪਵਨ ਟੀਨੰੂ ਦੇ ਨਾਲ ਚੋਹਕਾਂ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਕਿਹਾ | ਚੌਹਕਾਂ ਪਿੰਡ ਵਾਸੀ ਕੁੱਝ ਸੀਵਰੇਜ ਜੋੜਨ ਲਈ ਮੇਅਰ ਨਾਲ ਮੁਲਾਕਾਤ ਕਰਨ ਲਈ ਪੁੱਜੇ ਸਨ | ਇਸ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਪਵਨ ਟੀਨੂੰ ਤੇ ਇਲਾਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਈਆਂ ਜਾਣਗੀਆਂ | ਇਸ ਮੌਕੇ ਐਨ. ਆਰ. ਆਈ. ਕੁਲਵਿੰਦਰ ਕੁਮਾਰ ਬਾਘਾ, ਪ੍ਰਵੀਨ ਸਿੰਘ ਜੌਹਲ, ਈਸ਼ਵਰ ਚੰਦਰ, ਹਰਕੀਰਤ ਸਿੰਘ ਜੌਹਲ, ਸੁਰਿੰਦਰ ਕੁਮਾਰ ਬਾਘਾ ਤੇ ਹੋਰ ਹਾਜ਼ਰ ਸਨ |