20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਜੈ ਮਾਂ ਜਗਦੰਬੇ ਜਾਗਰਣ ਕਮੇਟੀ ਮੁਹੱਲਾ ਢੇਰੀਆਂ ਨੇ ਭਗਵਤੀ ਜਾਗਰਣ ਕਰਵਾਇਆ

ਸ਼ਾਹਕੋਟ ਦੇ ਮੁਹੱਲਾ ਢੇਰੀਆਂ 'ਚ ਭਗਵਤੀ ਜਾਗਰਣ ਮੌਕੇ ਮੁੱਖ ਮਹਿਮਾਨ ਹਲਕਾ ਇੰਚਾਰਜ ਪਿੰਦਰ ਪੰਡੋਰੀ ਦਾ ਸਨਮਾਨ ਕਰਦੇ ਹੋਏ ਬਾਬਾ ਇੰਦਰ ਗਿਰੀ ਠਾਕਰ ਤੇ ਬਿੱਲਾ ਪਹਿਲਵਾਨ ਪ੍ਰਧਾਨ, ਰਾਜੂ ਬਾਂਸਲ, ਬੱਬਲੂ ਰਿਹਾਨ, ਪਰਮਵੀਰ ਸਿੰਘ ਪੰਮਾ ਤੇ ਹੋਰ | (ਸੱਜੇ) ਵਿਸ਼ੇਸ਼ ਮਹਿਮਾਨ ਰਾਣਾ ਹਰਦੀਪ ਸਿੰਘ ਕੈਂਪ ਇੰਚਾਰਜ ਭਾਜਪਾ ਹਲਕਾ ਸ਼ਾਹਕੋਟ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਨਾਲ, ਰਵੀਸ਼ ਗੋਇਲ, ਸੰਜੀਵ ਸੋਬਤੀ, ਅਨਿਲ ਗੋਇਲ ਤੇ ਹੋਰ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ <br/> 18-02-2026
ਸ਼ਾਹਕੋਟ, 17 ਫਰਵਰੀ (ਦਲਜੀਤ ਸਿੰਘ ਸਚਦੇਵਾ)- ਜੈ ਮਾਂ ਜਗਦੰਬੇ ਜਾਗਰਣ ਕਮੇਟੀ ਮੁਹੱਲਾ ਢੇਰੀਆਂ ਸ਼ਾਹਕੋਟ ਵਲੋਂ ਸਾਲਾਨਾ ਭਗਵਤੀ ਜਾਗਰਣ ਬੜੀ ਸ਼ਰਧਾ ਤੇ ਭਾਵਨਾ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਪਹੁੰਚ ਕੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ 'ਆਪ' ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ ਤੇ ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਪ੍ਰਸਿੱਧ ਕਲਾਕਾਰ ਰਾਣੀ ਰਣਦੀਪ ਵਲੋਂ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਜਾਗਰਣ ਦੇ ਮੁੱਖ ਪ੍ਰਬੰਧਕ ਬਾਬਾ ਇੰਦਰ ਗਿਰੀ ਠਾਕਰ ਤੇ ਬਿੱਲਾ ਪਹਿਲਵਾਨ ਪ੍ਰਧਾਨ ਜਾਗਰਣ ਕਮੇਟੀ ਵਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਪ੍ਰਬੰਧਕਾਂ ਵਲੋਂ ਵੀਰ ਕੁਲਵੰਤ ਸਿੰਘ ਕੰਤਾ ਪ੍ਰਧਾਨ ਡਾ: ਬੀ.ਆਰ ਅੰਬੇਡਕਰ ਆਰਮੀ, ਰਾਜ ਕੁਮਾਰ ਰਾਜੂ ਸਾਬਕਾ ਐੱਮ.ਸੀ ਤੇ ਪਰਮਵੀਰ ਸਿੰਘ ਪੰਮਾ ਵਾਈਸ ਮੀਡੀਆ ਇੰਚਾਰਜ 'ਆਪ' ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਜੀਤ ਕੌਰ ਸੁੱਖੀ ਪ੍ਰਧਾਨ ਮਹਿਲਾ ਮੰਡਲ ਸ਼ਾਹਕੋਟ, ਅਮਰਜੀਤ ਕੌਰ ਸਚਦੇਵਾ ਚੇਅਰਪਰਸਨ, ਪਿੰਕੀ ਅਰੋੜਾ, ਕੁਲਵਿੰਦਰ ਕੌਰ ਸਾਗਰ, ਨੀਰੂ ਸਦਪੁਰ, ਰਮਾ ਰਾਣੀ, ਰਜੀ, ਪਿ੍ਅੰਕਾ ਪੁਰੀ, ਰਾਜ ਕੁਮਾਰ ਰਾਜੂ ਬਾਂਸਲ ਮੀਡੀਆ ਇੰਚਾਰਜ 'ਆਪ', ਬਲਵੀਰ ਸਿੰਘ ਢੰਡੋਵਾਲ ਚੇਅਰਮੈਨ, ਬੱਬਲੂ ਰਿਹਾਨ ਸਮਾਜ ਸੇਵਕ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਦਿਆਲਾ ਗਿੱਲ, ਰੂਪ ਲਾਲ ਸ਼ਰਮਾ, ਮੰਗਾ ਢੇਰੀਆਂ ਸਾਬਕਾ ਐੱਮ.ਸੀ, ਅਨਿਲ ਗੋਇਲ ਸੀਨੀ: ਭਾਜਪਾ ਆਗੂ, ਰਵੀਸ਼ ਗੋਇਲ ਭਾਜਪਾ ਆਗੂ, ਸੰਜੀਵ ਸੋਬਤੀ ਸਾਬਕਾ ਮੰਡਲ ਪ੍ਰਧਾਨ, ਰਾਜਾ ਅਰੋੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਕਾਸ ਕੰਮਾਂ ਨੂੰ ਲੈ ਕੇ ਮੇਅਰ ਨੇ ਪਵਨ ਟੀਨੂੰ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਮਾਨ ਸਰਕਾਰ ਕਿਸਾਨ ਮਜ਼ਦੂਰ ਆਗੂਆਂ ਨੂੰ ਜੇਲ੍ਹ 'ਚੋਂ ਰਿਹਾਅ ਨਹੀਂ ਕਰ ਰਹੀ-ਪੇਂਡੂ ਮਜ਼ਦੂਰ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।