20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਲੁਟੇਰੇ ਐਕਟਿਵਾ ਸਵਾਰ ਕੁੜੀਆਂ ਕੋਲੋਂ ਪਰਸ ਖੋਹ ਕੇ ਫਰਾਰ

ਅਜੀਤ ਡੈਸਕ 18-02-2026

ਜਲੰਧਰ 17 ਫਰਵਰੀ (ਸ਼ੈਲੀ)-ਜਲਧੰਰ ਦੇ ਆਬਾਦਪੁਰਾ ਲਿੰਕ ਰੋਡ 'ਤੇ ਬੀਤੀ ਰਾਤ ਐਕਟਿਵਾ ਸਵਾਰ ਦੋ ਕੁੜੀਆਂ ਕੋਲੋਂ ਐਕਟਿਵਾ ਸਵਾਰ ਦੋ ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏ | ਪੀੜਤ ਕੁੜੀ ਨੇ ਦੱਸਿਆ ਕਿ ਉਹ ਆਪਣੀ ਸਹੇਲੀ ਨਾਲ ਐਕਟਿਵਾਂ 'ਤੇ ਸਵਾਰ ਹੋ ਕੇ ਆਪਣੇ ਕੰਮ ਤੋਂ ਘਰ ਵਾਪਿਸ ਜਾ ਰਹੀ ਸੀ ਕਿ ਜਦੋਂ ਉਹ ਆਬਾਦਪੁਰਾ ਲਿੰਕ ਰੋਡ 'ਤੇ ਪਹੁੰਚੀ ਤਾਂ ਆਬਾਦਪੁਰਾ ਵਲੋਂ ਇਕ ਗਲੀ ਵਿਚੋਂ ਇਕ ਐਕਟਿਵਾ 'ਤੇ ਸਵਾਰ ਦੋ ਨੌਜਵਾਨ ਆਏ ਅਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ | ਉਸ ਨੇ ਦੱਸਿਆ ਕਿ ਪਰਸ ਵਿਚ ਕੁਝ ਪੈਸੇ ਅਤੇ ਆਈ ਫ਼ੋਨ ਸੀ | ਇਸ ਸਬੰਧੀ ਥਾਣਾ 6 ਦੀ ਪੁਲਿਸ ਨੂੰ ਸੁਚਿਤ ਕੀਤਾ ਗਿਆ, ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਅਰਬਨ ਅਸਟੇਟ ਦੇ ਫਾਟਕ ਕੋਲ ਅੰਡਰ ਪਾਸ ਬਣਾਉਣ ਲਈ ਟੀਮ ਨੇ ਦੇਖਿਆ ਮੌਕਾ ਅਗਲੀ ਖ਼ਬਰ ਲਾ-ਬਲਾਸਮ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।