20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬੀਤੇ ਦਿਨੀਂ ਹੋਏ ਚੱਕ ਜ਼ਿੰਦਾ ਲੁੱਟ ਕਾਂਡ 'ਚ ਇਕ ਦੀ ਹੋਈ ਪਹਿਚਾਣ, ਕਰਤਾਰਪੁਰ ਨਾਲ ਜੁੜੇ ਨੌਜਵਾਨਾਂ ਦੀ ਭੂਮਿਕਾ ਸਾਹਮਣੇ

ਅਜੀਤ ਡੈਸਕ 18-02-2026
ਮਕਸੂਦਾਂ, 17 ਫਰਵਰੀ (ਸੌਰਵ ਮਹਿਤਾ)-ਬੀਤੇ ਦਿਨੀ ਚੱਕ ਜਿੰਦਾ ਪਿੰਡ ਦੇ ਬਾਹਰ ਡੀ. ਜੇ. ਕਰਮਚਾਰੀ ਨਾਲ ਪਿਸਤੌਲ ਦਿਖਾ ਕੇ 'ਤੇ ਹੋਈ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਅਹਿਮ ਤਰੱਕੀ ਕਰਦਿਆਂ ਲੁਟੇਰਿਆਂ ਵਿਚੋਂ ਇਕ ਦੀ ਪਹਿਚਾਣ ਕਰ ਲਈ ਹੈ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਾਰਦਾਤ ਵਿਚ ਸ਼ਾਮਲ ਜ਼ਿਆਦਾਤਰ ਨੌਜਵਾਨ ਕਰਤਾਰਪੁਰ ਇਲਾਕੇ ਨਾਲ ਸੰਬੰਧਿਤ ਸਨ | ਥਾਣਾ ਡਿਵੀਜ਼ਨ ਨੰਬਰ-1 ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇੰਦਰਾਂ ਕਾਲੋਨੀ ਨਿਵਾਸੀ ਸੋਨੂ ਪੁੱਤਰ ਚੰਦ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਪਿ੍ੰਸ ਨਾਮਕ ਨੌਜਵਾਨ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਪੀੜਤ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਲੁਟੇਰਿਆਂ ਨੇ ਉਸ ਨੂੰ ਘੇਰ ਕੇ ਪਹਿਲਾਂ ਪਿਸਤੌਲ ਦਿਖਾਈ, ਫਿਰ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਉਸ ਤੋਂ ਕਰੀਬ ਦਸ ਹਜ਼ਾਰ ਰੁਪਏ ਨਕਦ ਤੇ ਸੋਨੇ ਦੀ ਅੰਗੂਠੀ ਲੁੱਟ ਲਈ ਸੀ | ਯਾਦ ਰਹੇ ਕਿ ਕੱਲ੍ਹ ਸ਼ਾਮ ਵਾਪਰੀ ਇਸ ਵਾਰਦਾਤ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ | ਹਥਿਆਰਬੰਦ ਨੌਜਵਾਨਾਂ ਵੱਲੋਂ ਖੁੱਲ੍ਹੇਆਮ ਪਿਸਤੌਲ ਲਹਿਰਾਉਂਦੇ ਹੋਏ ਲੁੱਟ ਕਰਨਾ ਕਾਨੂੰਨ-ਵਿਵਸਥਾ 'ਤੇ ਵੀ ਸਵਾਲ ਖੜੇ
ਕਰਦਾ ਹੈ | ਪੁਲਿਸ ਅਧਿਕਾਰੀਆਂ ਮੁਤਾਬਕ ਮੁੱਖ ਦੋਸ਼ੀ ਪਿ੍ੰਸ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਸ ਦੀ ਗਿ੍ਫ਼ਤਾਰੀ ਤੋਂ ਬਾਅਦ ਬਾਕੀ ਦੋਸ਼ੀਆਂ ਦੀ ਪਹਿਚਾਨ ਕਰਕੇ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ | ਇਲਾਕੇ ਵਿਚ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਪ੍ਰਾਪਰਟੀ ਕਾਰੋਬਾਰੀ ਦਫ਼ਤਰ 'ਚ ਸੀ. ਜੀ. ਐੱਸ. ਟੀ. ਦੇ ਸਰਵੇਖਣ ਨੂੰ ਲੈ ਕੇ ਵਿਵਾਦ ਟੀਮ ਮੈਂਬਰਾਂ ਨੂੰ ਬੰਧਕ ਬਣਾਉ... ਅਗਲੀ ਖ਼ਬਰ ਮੋਬਾਈਲ ਵੇਖਦੇ ਹੋਏ ਗੱਡੀ ਚਲਾਉਣਾ ਬਣ ਰਿਹਾ ਹਾਦਸਿਆਂ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।