20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮੋਬਾਈਲ ਵੇਖਦੇ ਹੋਏ ਗੱਡੀ ਚਲਾਉਣਾ ਬਣ ਰਿਹਾ ਹਾਦਸਿਆਂ ਦਾ ਕਾਰਨ

ਅਜੀਤ ਡੈਸਕ 18-02-2026
ਜਲੰਧਰ, 17 ਫਰਵਰੀ (ਚੰਦੀਪ ਭੱਲਾ)-ਸ਼ਹਿਰ 'ਚ ਟਰੈਫ਼ਿਕ ਜਾਮ, ਨਾਜਾਇਜ਼ ਕਬਜ਼ਿਆਂ, ਓਵਰ ਸਪੀਡ ਗੱਡੀ ਚਲਾਉਣਾ, ਓਵਰ ਲੋਡ ਵਾਹਨ, ਰਾਂਗ ਡਰਾਈਵਿੰਗ ਅਤੇ ਮੋਬਾਈਲ ਵੇਖਦੇ ਹੋਏ ਗੱਡੀ ਚਲਾਉਣ ਕਰਕੇ ਅਕਸਰ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਆਪਣੀ ਜਾਨ ਤੱਕ ਵੀ ਗੁਆ ਰਹੇ ਹਨ ਪਰ ਇਸ ਦੇ ਬਾਅਦ ਵੀ ਲੋਕ ਅਕਸਰ ਲੋਕ ਮੋਬਾਈਲ ਵੇਖਦੇ ਹੋਏ ਕਾਰਾਂ ਅਤੇ ਹੋਰ ਭਾਰੀ ਵਾਹਨ ਚਲਾਉਂਦੇ ਹੋਏ ਵੇਖੇ ਜਾ ਸਕਦੇ ਹਨ ਜੋ ਕਿ ਹੁਣ ਫ਼ੈਸ਼ਨ ਬਣਦਾ ਜਾ ਰਿਹਾ ਹੈ, ਜਿਸ ਕਰਕੇ ਹੁਣ ਹਾਦਸਿਆਂ ਦੀ ਗਿਣਤੀ ਹੋਰ ਵਧਦੀ ਜਾ ਰਹੀ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਾਰਾਂ ਤੇ ਹੋਰ ਭਾਰੀ ਵਾਹਨ ਚਲਾਉਣ ਵਾਲੇ ਜ਼ਿਆਦਾਤਰ ਲੋਕ ਮੋਬਾਈਲ ਵੇਖਦੇ ਹੋਏ ਵੇਖੇ ਜਾ ਸਕਦੇ ਹਨ | ਸ਼ਹਿਰ ਦੇ ਕਿਸੇ ਵੀ ਚੌਕ ਜਾਂ ਸੜਕ ਜਿੱਥੇ ਬੇਸ਼ੱਕ ਭੀੜ-ਭਾੜ ਹੀ ਹੋਵੇ ਕੁੱਝ ਲੋਕ ਮੋਬਾਈਲ ਚਲਾਉਣ ਦੇ ਇੰਨੇ ਸ਼ੌਕੀਨ ਹੋ ਚੁੱਕੇ ਹਨ ਕਿ ਉਹ ਡਰਾਈਵਿੰਗ ਕਰਦੇ ਹੋਏ ਮੋਬਾਈਲ ਚਲਾਉਂਦੇ ਵੇਖੇ ਜਾ ਸਕਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਦਾ ਧਿਆਨ ਸੜਕ ਵਲ ਘੱਟ ਅਤੇ ਮੋਬਾਈਲ ਚਲਾਉਣ ਵੱਲ ਜ਼ਿਆਦਾ ਹੰੁਦਾ ਹੈ ਤੇ ਅਜਿਹੇ ਲੋਕਾਂ ਕਰਕੇ ਹੀ ਸੜਕ ਹਾਦਸੇ ਵਧਦੇ ਜਾ ਰਹੇ ਹਨ ਤੇ ਇਨ੍ਹਾਂ ਲੋਕਾਂ ਦੀ ਗ਼ਲਤੀ ਦਾ ਸ਼ਿਕਾਰ ਉਹ ਲੋਕ ਹੋ ਰਹੇ ਹਨ ਜੋ ਕਿ ਸਹੀ ਤਰੀਕੇ ਨਾਲ ਸੜਕ 'ਤੇ ਜਾ ਰਹੇ ਹੁੰਦੇ ਹਨ ਜਾਂ ਫਿਰ ਪੈਦਲ ਜਾ ਰਹੇ ਹੁੰਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਅਕਸਰ ਅਜਿਹਾ ਹੀ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਕੁੱਝ ਲੋਕ ਕਾਰਾਂ 'ਚ ਘਰੋਂ ਬਾਹਰ ਨਿਕਲਦੇ ਹਨ ਤੇ ਲਗਾਤਾਰ ਮੋਬਾਈਲ ਵੇਖਦੇ ਹੋਏ ਹੀ ਜਾਂਦੇ ਹਨ ਜਦਕਿ ਉਨ੍ਹਾਂ ਦੀ ਅਜਿਹੀ ਗ਼ਲਤੀ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ ਤੇ ਇਸ ਗ਼ਲਤੀ ਨਾਲ ਕਈ ਵਾਰ ਕਿਸੇ ਬੇਕਸੂਰ ਦੀ ਜਾਨ ਤੱਕ ਵੀ ਚਲੀ ਜਾਂਦੀ ਹੈ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਸੜਕਾਂ 'ਤੇ ਕੈਮਰੇ ਲਗਾਏ ਗਏ ਹਨ ਤੇ ਇਨ੍ਹਾਂ ਕੈਮਰਿਆਂ ਰਾਹੀ ਟਰੈਫ਼ਿਕ ਕਾਨੂੰਨ ਤੋੜਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ ਉਸੇ ਤਰ੍ਹਾਂ ਹੀ ਕਾਰਾਂ ਅਤੇ ਹੋਰ ਵਾਹਨ ਚਲਾਉਂਦੇ ਹੋਏ ਮੋਬਾਈਲ 'ਤੇ ਗੱਲਾਂ ਕਰਨ ਜਾਂ ਫਿਰ ਬਿਨਾਂ ਵਜਾਂ ਮੋਬਾਈਲ ਵੇਖਦੇ ਹੋਏ ਵਾਹਨ ਚਲਾਉਣ ਵਾਲਿਆਂ ਦੇ ਵੀ ਚਲਾਨ ਕੱਟੇ ਜਾਣੇ ਚਾਹੀਦੇ ਹਨ ਤਾਕਿ ਇਸ ਕਰਕੇ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ |
ਪਿਛਲੀ ਖ਼ਬਰ ਬੀਤੇ ਦਿਨੀਂ ਹੋਏ ਚੱਕ ਜ਼ਿੰਦਾ ਲੁੱਟ ਕਾਂਡ 'ਚ ਇਕ ਦੀ ਹੋਈ ਪਹਿਚਾਣ, ਕਰਤਾਰਪੁਰ ਨਾਲ ਜੁੜੇ ਨੌਜਵਾਨਾਂ ਦੀ ਭੂਮਿਕਾ ਸਾਹਮਣ... ਅਗਲੀ ਖ਼ਬਰ ਐੱਲ. ਪੀ. ਯੂ. ਵਲੋਂ ਇੰਡੀਆ ਏ.ਆਈ. ਸੰਮੇਲਨ 'ਚ 15 ਪ੍ਰਾਜੈਕਟ ਪੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।