ਜਲੰਧਰ, 29 ਜਨਵਰੀ (ਡਾ.ਜਤਿੰਦਰ ਸਾਬੀ) - 69ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਹਾਕੀ ਅੰਡਰ 19 ਸਾਲ ਲੜਕੇ ਵਰਗ ਦੇ ਮੁਕਾਬਲੇ ਬੀਤੇ ਦਿਨੀਂ ਉਦੇਪੁਰ (ਰਾਜਸਥਾਨ) ਵਿਖੇ ਕਰਵਾਏ ਗਏ | ਇਨ੍ਹਾਂ ਖੇਡਾਂ ਵਿਚੋਂ ਪੰਜਾਬ ਸਕੂਲ ਦੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ | ਪੰਜਾਬ ਸਕੂਲ ਦੀ ਹਾਕੀ ਟੀਮ 'ਚ ਮੈਨੇਜਰ ਵਜੋਂ ਕੌਮਾਂਤਰੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸੰਘਾ ਗਏ ਸਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਟੀਮ ਦੇ ਵਿਚ ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦੇ ਤਿੰਨ ਖਿਡਾਰੀ ਅਕਾਸ਼ਦੀਪ ਸਿੰਘ, ਸੂਰਜ ਤੇ ਸੁਮਿਤ ਰਾਜਾ ਸ਼ਾਮਿਲ ਸਨ | ਗੁਰਿੰਦਰ ਸਿੰਘ ਸੰਘਾ ਜੋ ਇਸ ਸਕੂਲ ਵਿਚ ਲੈਕਚਰਾਰ ਸਰੀਰਕ ਸਿੱਖਿਆ ਵਜੋਂ ਸੇਵਾ ਨਿਭਾਅ ਰਹੇ ਹਨ ਤੇ ਇਨ੍ਹਾਂ ਦੇ ਨਾਲ ਪੰਜਾਬ ਦੀ ਕਾਂਸੀ ਦਾ ਤਗਮਾ ਜੇਤੂ ਟੀਮ ਦੇ ਤਿੰਨੋਂ ਹਾਕੀ ਖਿਡਾਰੀਆਂ ਦੀ ਸਕੂਲ ਪੁੱਜਣ 'ਤੇ ਪਿ੍ੰਸੀਪਲ ਸੀਮਾ ਚੋਪੜਾ ਤੇ ਸਮੂਹ ਸਟਾਫ਼ ਨੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ |