24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਇੰਨੋਸੈਂਟ ਹਾਰਟਸ ਸਕੂਲਾਂ 'ਚ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 30-01-2026
ਜਲੰਧਰ, 29 ਜਨਵਰੀ (ਪਵਨ ਖਰਬੰਦਾ)- ਇੰਨੋਸੈਂਟ ਹਾਰਟਸ ਸਕੂਲ ਨੇ ਗ੍ਰੀਨ ਮਾਡਲ ਟਾਊਨ ਕੈਂਪਸ ਵਿੱਚ ਅਕਾਦਮਿਕ ਸੈਸ਼ਨ 2026-27 ਲਈ ਨਰਸਰੀ ਵਿਦਿਆਰਥੀਆਂ ਦੇ ਮਾਪਿਆਂ ਵਾਸਤੇ ਓਰੀਐਂਟੇਸ਼ਨ ਪ੍ਰੋਗਰਾਮ ਸਫ਼ਲਤਾਪੂਰਵਕ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿੱਚ ਲੋਹਾਰਾਂ ਤੇ ਕਪੂਰਥਲਾ ਰੋਡ ਕੈਂਪਸ ਦੇ ਮਾਪਿਆਂ ਨੇ ਵੀ ਭਾਗ ਲਿਆ | ਸੈਸ਼ਨ ਦਾ ਮੁੱਖ ਉਦੇਸ਼ ਮਾਪਿਆਂ ਨੂੰ ਸਕੂਲ ਦੀਆਂ ਨੀਤੀਆਂ, ਅਕਾਦਮਿਕ ਢਾਂਚੇ ਤੇ ਸਮੁੱਚੀ ਕਾਰਜਪ੍ਰਣਾਲੀ ਨਾਲ ਜਾਣੂ ਕਰਵਾਉਣਾ ਸੀ | ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਬੰਦੀਪ ਨੇ ਸਕੂਲ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਮਜ਼ਬੂਤ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੂੰ ਅਸਥਾਈ ਪਛਾਣ ਪੱਤਰ ਵੀ ਵੰਡੇ ਗਏ | ਪ੍ਰੋਗਰਾਮ ਨੂੰ ਹੋਰ ਵੀ ਅਰਥਪੂਰਣ ਬਣਾਉਂਦੇ ਹੋਏ ਦਿੱਲੀ ਦੀ ਪ੍ਰਸਿੱਧ ਅਰਲੀ ਚਾਈਲਡਹੁੱਡ ਮਾਹਿਰ ਤੇ ਲੇਖਿਕਾ ਡਾ. ਆਭਾ ਅਰੋੜਾ ਨੇ ਲਾਭਦਾਇਕ ਪੇਰੈਂਟਿੰਗ ਸੁਝਾਅ ਸਾਂਝੇ ਕੀਤੇ ਅਤੇ ਨੰਨ੍ਹੇ ਸਿੱਖਿਆਰਥੀਆਂ ਦੇ ਪੋਸ਼ਣ ਬਾਰੇ ਆਪਣੇ ਵਿਚਾਰ ਰੱਖੇ | ਉਨ੍ਹਾਂ ਦਾ ਸੰਵਾਦਾਤਮਿਕ ਸੈਸ਼ਨ ਮਾਪਿਆਂ ਨੂੰ ਸਕਾਰਾਤਮਿਕ, ਸਹਿਯੋਗੀ ਤੇ ਪ੍ਰਭਾਵਸ਼ਾਲੀ ਪਾਲਣ-ਪੋਸ਼ਣ ਅਪਣਾਉਣ ਲਈ ਪ੍ਰੇਰਿਤ ਕਰਦਾ ਰਿਹਾ | ਡਾ. ਪਲਕ ਗੁਪਤਾ ਬੌਰੀ ਨੇ ਮਾਪਿਆਂ ਨੂੰ ਇੰਨੋਸੈਂਟ ਹਾਰਟਸ ਪਰਿਵਾਰ ਦਾ ਹਿੱਸਾ ਬਣਨ 'ਤੇ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਮਜ਼ਬੂਤ ਸੰਬੰਧ ਬਣਾਉਣਾ ਸਭ ਤੋਂ ਮਹੱਤਵਪੂਰਣ ਹੈ, ਜੋ ਰੋਜ਼ਾਨਾ ਦੀ ਗੱਲਬਾਤ ਰਾਹੀਂ ਵਿਕਸਿਤ ਹੁੰਦਾ ਹੈ | ਇਸ ਨਾਲ ਮਾਪਿਆਂ ਤੇ ਬੱਚਿਆਂ ਵਿਚਕਾਰ ਬਿਹਤਰ ਸਹਿਯੋਗ ਯਕੀਨੀ ਬਣਦਾ ਹੈ |

ਪਿਛਲੀ ਖ਼ਬਰ ਨਿਗਮ ਯੂਨੀਅਨ ਵਲੋਂ ਭਰਤੀ 'ਚੋਂ ਰੋਸਟਰ ਸਿਸਟਮ ਨਾ ਹਟਾਉਣ 'ਤੇ ਹੜਤਾਲ ਦੀ ਚਿਤਾਵਨੀ <br/> ਅਗਲੀ ਖ਼ਬਰ ਏ.ਪੀ.ਜੇ. ਸਕੂਲ 'ਚ ਸਾਲਾਨਾ ਖੇਡ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।